ਮੋਟਾਪਾ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਲਈ ਵੀ ਜ਼ਿੰਮੇਵਾਰ ਹੋ ਸਕਦਾ ਏ-ਨਵੀਂ ਖੋਜ ਵਿਚ ਹੋਇਆ ਖੁਲਾਸਾ

ਮੋਟਾਪਾ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਲਈ ਵੀ ਜ਼ਿੰਮੇਵਾਰ ਹੋ ਸਕਦਾ ਏ-ਨਵੀਂ ਖੋਜ ਵਿਚ ਹੋਇਆ ਖੁਲਾਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਸ਼ਿੰਗਟਨ- ਇਕ ਨਵੀਂ ਖੋਜ ਵਿਚ ਕਿਹਾ ਗਿਆ ਹੈ ਕਿ ਮੋਟੇ ਲੋਕਾਂ ਨੂੰ ਬਲੱਡ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਦੇ ਬਲੱਡ ਵਿਚ ਮਲਟੀਪਲ ਮਾਏਲੋਮਾ (ਇਕ ਤਰ੍ਹਾਂ ਦੇ ਖ਼ੂਨ ਦਾ ਕੈਂਸਰ) ਦੇ ਪੈਦਾ ਹੋਣ ਲਈ ਅਨੁਕੂਲ ਸਥਿਤੀ ਹੁੰਦੀ ਹੈ।

ਅਧਿਐਨ ਦੌਰਾਨ ਖੋਜਕਾਰਾਂ ਨੇ ਪਾਇਆ ਕਿ ਵਜ਼ਨ, ਸਿਗਰਟ ਪੀਣ ਦੀ ਆਦਤ ਦਾ ਇਸ ਦੇ ਵਿਕਾਸ ਨਾਲ ਸਿੱਧਾ ਸਬੰਧ ਹੋ ਸਕਦਾ ਹੈ। ਬਲੱਡ ਦੀ ਅਨੁਕੂਲ ਸਥਿਤੀ ਨੂੰ ਮੋਨੋਕਲੋਨਲ ਗੇਮੋਪੈਥੀ ਆਫ ਅਨਡੇਟਰਮਾੲਈਂਡ ਸਿਗਨਿਫਿਕੈਂਸ (ਐੱਮਜੀਯੂਐੱਸ) ਕਿਹਾ ਜਾਂਦਾ ਹੈ। ਇਸ ਵਿਚ ਪਲਾਜ਼ਮਾ ਸੈੱਲ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਪੈਦਾ ਕਰਨ ਲੱਗਦਾ ਹੈ, ਜਿਹੜੀ ਅੱਗੇ ਚੱਲ ਕੇ ਮਲਟੀਪਲ ਮਾਏਲੋਮਾ ਦੀ ਸਥਿਤੀ ਨੂੰ ਜਨਮ ਦਿੰਦੀ ਹੈ। ਖੋਜ ਵਿਚ ਕਿਹਾ ਗਿਆ ਕਿ ਐੱਮਜੀਯੂਐੱਸ ਦੀ ਸਥਿਤੀ ਵਾਲੇ ਜ਼ਿਆਦਾਤਰ ਲੋਕਾਂ ਵਿਚ ਕਿਸੇ ਤਰ੍ਹਾਂ ਦੇ ਲੱਛਣ ਨਜ਼ਰ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਬਲੱਡ ਵਿਚ ਐੱਮਜੀਯੂਐੱਸ ਦੀ ਮੌਜੂਦਗੀ ਨਜ਼ਰ ਆਉਣ ’ਤੇ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖਣ ਦੀ ਲੋੜ ਹੁੰਦੀ ਹੈ। ਇਹ ਖੋਜ ਬਲੱਡ ਐਡਵਾਂਸ ਜਰਨਲ ਅਮਰੀਕਾ ’ਚ ਛਾਪੀ ਗਈ ਹੈ।ਅਧਿਐਨ ’ਚ 2628 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿਚ ਮਲਟੀ ਮਾਏਲੋਮਾ ਦੇ ਵਿਕਸਤ ਹੋਣ ਦਾ ਜ਼ਿਆਦਾ ਖਤਰਾ ਸੀ। ਟੀਮ ਨੇ ਕੁਝ ਦਿਨਾਂ ਬਾਅਦ ਪਾਇਆ, ਜਿਹੜੇ ਲੋਕ ਮੋਟੇ ਸਨ, ਉਨ੍ਹਾਂ ਵਿਚ ਐੱਮਜੀਯੂਐੱਸ ਨਾਲ ਪੀੜਤ ਹੋਣ ਦਾ ਖ਼ਤਰਾ ਆਮ ਵਜ਼ਨ ਵਾਲਿਆਂ ਤੋਂ 73 ਫ਼ੀਸਦੀ ਜ਼ਿਆਦਾ ਸੀ।