ਖਾਲਿਸਤਾਨੀਆਂ ਨੇ  ਟੋਰਾਂਟੋ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਕੀਤਾ ਪ੍ਰਦਰਸ਼ਨ ,ਤਿਰੰਗੇ ਨੂੰ ਅੱਗ ਲਗਾਈ

ਖਾਲਿਸਤਾਨੀਆਂ ਨੇ  ਟੋਰਾਂਟੋ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਕੀਤਾ ਪ੍ਰਦਰਸ਼ਨ ,ਤਿਰੰਗੇ ਨੂੰ ਅੱਗ ਲਗਾਈ

*ਸਥਾਪਤ ਹੋਣ ਜਾ ਰਹੀ ਹਨੂੰਮਾਨ ਦੀ ਸਭ ਤੋਂ ਉੱਚੀ ਮੂਰਤੀ 'ਤੇ ਵੀ ਸਵਾਲ ਖੜ੍ਹੇ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਟਰਾਂਟੋ: ਕੈਨੇਡਾ 'ਚ ਖਾਲਿਸਤਾਨੀ ਸਮਰਥਕ ਲਗਾਤਾਰ ਭਾਰਤ ਵਿਰੋਧੀ ਪ੍ਰਦਰਸ਼ਨ ਕਰ ਰਹੇ ਹਨ। ਲੰਘੇ ਦਿਨ ਖਾਲਿਸਤਾਨੀ ਸਮਰਥਕ ਇੱਕ ਵਾਰ ਫਿਰ ਭਾਰਤੀ ਦੂਤਾਵਾਸ ਦੇ ਬਾਹਰ ਇਕੱਠੇ ਹੋਏ ਤੇ ਭਾਰਤ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਖਾਲਿਸਤਾਨੀ ਲੀਡਰ ਹਰਜੀਤ ਸਿੰਘ ਨਿੱਝਰ ਦੇ ਕਤਲ ਦੇ ਮੁੱਦੇ ਦੇ ਨਾਲ-ਨਾਲ ਕੈਨੇਡਾ 'ਚ ਸਥਾਪਤ ਹੋਣ ਜਾ ਰਹੀ ਹਨੂੰਮਾਨ ਦੀ ਸਭ ਤੋਂ ਉੱਚੀ ਮੂਰਤੀ 'ਤੇ ਵੀ ਸਵਾਲ ਖੜ੍ਹੇ ਕੀਤੇ। 

ਇਹ ਪ੍ਰਦਰਸ਼ਨ ਟੋਰਾਂਟੋ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਕੀਤਾ ਗਿਆ। ਇਸ ਦੌਰਾਨ ਖਾਲਿਸਤਾਨੀਆਂ ਨੇ ਮੁੜ ਤਿਰੰਗੇ ਦਾ ਅਪਮਾਨ ਕੀਤਾ। ਤਿਰੰਗਾ ਸੜਕ 'ਤੇ ਵਿਛਾਇਆ ਗਿਆ, ਇਸ 'ਤੇ ਜੁੱਤੀਆਂ ਰੱਖੀਆਂ ਗਈਆਂ ਤੇ ਅੰਤ ਵਿੱਚ ਇਸ ਨੂੰ ਅੱਗ ਲਾ ਦਿੱਤੀ ਗਈ। 

ਦੱਸ ਦਈਏ ਕਿ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ 10 ਦਿਨ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਖਾਲਿਸਤਾਨੀ ਸਮਰਥਕ ਭਾਰਤੀ ਡਿਪਲੋਮੈਟ ਸੰਜੇ ਕੁਮਾਰ ਵਰਮਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਖਾਲਿਸਤਾਨੀ ਸਮਰਥਕ ਮਾਈਕ ਤੇ ਖਾਲਿਸਤਾਨ ਦੇ ਝੰਡੇ ਲੈ ਕੇ ਪਹੁੰਚੇ ਸੀ। ਇਸ ਪ੍ਰਦਰਸ਼ਨ ਦੌਰਾਨ ਕੈਨੇਡਾ 'ਚ ਸਥਾਪਤ ਹੋਣ ਜਾ ਰਹੀ ਹਨੂੰਮਾਨ ਜੀ ਦੀ 55 ਫੁੱਟ ਉੱਚੀ ਮੂਰਤੀ 'ਤੇ ਵੀ ਸਵਾਲ ਉਠਾਏ ਗਏ। 

ਖਾਲਿਸਤਾਨੀ ਸਮਰਥਕਾਂ ਨੇ ਦੋਸ਼ ਲਾਇਆ ਕਿ ਭਾਰਤੀ ਹਿੰਦੂ ਕੈਨੇਡਾ ਪ੍ਰਤੀ ਵਫ਼ਾਦਾਰ ਨਹੀਂ। ਅਜਿਹੇ 'ਚ ਕੀ ਉਨ੍ਹਾਂ ਦੇ ਦੇਵਤੇ ਹਨੂੰਮਾਨ ਜੀ ਦੀ ਮੂਰਤੀ ਕੈਨੇਡਾ 'ਚ ਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ? ਉਨ੍ਹਾਂ ਨੇ ਕਿਹਾ ਕਿ ਪੀਐਮ ਜਸਟਿਨ ਟਰੂਡੋ ਵੱਲੋਂ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋਣ ਬਾਰੇ ਕਹਿਣ ਤੋਂ ਬਾਅਦ ਕਿਸੇ ਵੀ ਕੈਨੇਡੀਅਨ ਹਿੰਦੂ ਸੰਗਠਨ ਨੇ ਹਮਦਰਦੀ ਨਹੀਂ ਦਿਖਾਈ। ਕੈਨੇਡੀਅਨ ਹਿੰਦੂਆਂ ਦੀਆਂ ਇਹ ਕਾਰਵਾਈਆਂ ਤੇ ਭੁੱਲਾਂ ਸਪੱਸ਼ਟ ਤੌਰ 'ਤੇ ਕੈਨੇਡੀਅਨ ਕਾਨੂੰਨਾਂ ਤੇ ਕਦਰਾਂ-ਕੀਮਤਾਂ ਦੀ ਘੋਰ ਅਣਦੇਖੀ ਨੂੰ ਦਰਸਾਉਂਦੀਆਂ ਹਨ