ਪੰਜਾਬ ਵਿਚ ਰਾਮਪਾਰਟਸ, ਗੁਰੂਗ੍ਰਾਮ ਵਿਚ ਏਪੀਫਨੀ ਚਰਚ ਨੇ ਯੂਨੈਸਕੋ ਏਸ਼ੀਆ-ਪੈਸੀਫਿਕ ਅਵਾਰਡ 2023 ਜਿੱਤੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ : ਜਿੱਥੇ ਅੰਮ੍ਰਿਤਸਰ ਦੇ ਰਾਮਬਾਗ ਗੇਟ ਨੇ ਅਵਾਰਡ ਆਫ਼ ਐਕਸੀਲੈਂਸ ਪ੍ਰਾਪਤ ਕੀਤਾ, ਉਥੇ ਗੁਰੂਗ੍ਰਾਮ, ਹਰਿਆਣਾ ਦੇ ਚਰਚ ਆਫ਼ ਏਪੀਫਨੀ ਨੇ ਅਵਾਰਡ ਆਫ਼ ਮੈਰਿਟ ਹਾਸਲ ਕੀਤਾ।
ਬੀਤੇ ਦਿਨੀਂ ਐਲਾਨੇ ਗਏ ਯੂਨੈਸਕੋ ਏਸ਼ੀਆ-ਪੈਸੀਫਿਕ ਅਵਾਰਡਜ਼ ਫਾਰ ਕਲਚਰਲ ਹੈਰੀਟੇਜ ਕੰਜ਼ਰਵੇਸ਼ਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਤਿੰਨ ਵਿਰਾਸਤੀ ਪ੍ਰੋਜੈਕਟਾਂ, ਜਿਵੇਂ ਕਿ ਅੰਮ੍ਰਿਤਸਰ ਵਿੱਚ ਰਾਮਬਾਗ ਗੇਟ ਅਤੇ ਰੈਮਪਾਰਟਸ, ਗੁਰਦਾਸਪੁਰ ਵਿੱਚ ਪਿੱਪਲ ਹਵੇਲੀ ਅਤੇ ਗੁਰੂਗ੍ਰਾਮ ਵਿੱਚ ਏਪੀਫਨੀ ਚਰਚ, ਨੇ ਵੱਕਾਰੀ ਸਥਾਨ ਹਾਸਲ ਕੀਤੇ ਹਨ। ਜਿੱਥੇ ਅੰਮ੍ਰਿਤਸਰ ਦੇ ਰਾਮਬਾਗ ਗੇਟ ਨੇ ਅਵਾਰਡ ਆਫ਼ ਐਕਸੀਲੈਂਸ ਪ੍ਰਾਪਤ ਕੀਤਾ, ਉਥੇ ਗੁਰੂਗ੍ਰਾਮ, ਹਰਿਆਣਾ ਦੇ ਚਰਚ ਆਫ਼ ਏਪੀਫਨੀ ਨੇ ਅਵਾਰਡ ਆਫ਼ ਮੈਰਿਟ ਹਾਸਲ ਕੀਤਾ।
ਯੂਨੈਸਕੋ ਬੈਂਕਾਕ ਨੇ ਇੱਕ ਬਿਆਨ ਵਿੱਚ ਕਿਹਾ, “ਲੋਕਾਂ, ਵਿਰਾਸਤ ਅਤੇ ਸਿਰਜਣਾਤਮਕਤਾ ਦੇ ਨਾਲ, ਪੰਜਾਬ, ਭਾਰਤ ਵਿੱਚ ਰਾਮਬਾਗ ਗੇਟ ਅਤੇ ਰਾਮਪਾਰਟਸ ਦੇ ਲਚਕੀਲੇ ਸ਼ਹਿਰੀ ਪੁਨਰ-ਸੁਰਜੀਤੀ ਨੂੰ ਸਰਵਉੱਚ ਸਨਮਾਨ, ‘ਐਵਾਰਡ ਆਫ਼ ਐਕਸੀਲੈਂਸ,’ ਮਿਲਿਆ ਹੈ।
Comments (0)