ਦਿੱਲੀ ਮੋਰਚੇ ਦੀ ਸਫਲਤਾ ਬਾਅਦ ਕਿਸਾਨ ਪੰਥਕ ਮਸਲਿਆਂ ਵੱਲ ਧਿਆਨ ਦੇਣ-ਜਥੇਦਾਰ ਹਵਾਰਾ ਕਮੇਟੀ

ਦਿੱਲੀ ਮੋਰਚੇ ਦੀ ਸਫਲਤਾ ਬਾਅਦ ਕਿਸਾਨ ਪੰਥਕ ਮਸਲਿਆਂ ਵੱਲ ਧਿਆਨ ਦੇਣ-ਜਥੇਦਾਰ ਹਵਾਰਾ ਕਮੇਟੀ

ਦਿੱਲੀ ਮੋਰਚੇ ਦੀ ਸਫਲਤਾ ਬਾਅਦ ਕਿਸਾਨ ਪੰਥਕ ਮਸਲਿਆਂ ਵੱਲ ਧਿਆਨ ਦੇਣ-ਜਥੇਦਾਰ ਹਵਾਰਾ ਕਮੇਟੀ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ ਦਿੱਲੀ ਮੋਰਚੇ ਦੀ ਸਫਲਤਾ ਤੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਪੰਥਕ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਉਹ ਪੰਜਾਬ ਅਤੇ ਪੰਥ ਦੇ ਮਸਲਿਆਂ ਨੂੰ ਹੱਲ ਕਰਨ ਲਈ ਅੱਗੇ ਆਉਣ। ਗੁਰੂ ਭਰੋਸੇ ਨਾਲ ਲੜਿਆ ਗਿਆ ਕਿਸਾਨੀ ਸੰਘਰਸ਼ ਪੰਜਾਬ ਦੇ ਭਵਿੱਖ ਲਈ ਬਹੁਤ ਵੱਡੀ ਮਿਸਾਲ ਬਣ ਗਿਆ ਹੈ। ਅਸੀਂ ਸਮਝਦੇ ਹਾਂ ਕਿ ਜੇਕਰ ਬਰਗਾੜੀ ਮੋਰਚਾ ਵੀ ਪੰਥਕ ਕਿਸਾਨ ਜਥੇਬੰਦੀਆਂ ਵੱਲੋਂ ਲੜਿਆ ਜਾਦਾਂ ਤਾਂ ਨਤੀਜੇ ਸਾਰਥਕ ਨਿਕਲਨੇ ਸਨ। ਬੇਅਦਬੀ ਕਰਾਉਣ ਵਾਲੇ ਅਤੇ ਇੰਨਸਾਫ ਲੈਣ ਵਾਲੇ ਆਗੂਆਂ ਦੇ ਕਿਰਦਾਰ ਤੋਂ ਪੈਦਾ ਹੋਈ ਬੇਭਰੋਸਗੀ ਲਈ ਆਗੂ ਖ਼ੁਦ ਜ਼ੁੰਮੇਵਾਰ ਹਨ। ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਬਲਬੀਰ ਸਿੰਘ ਹਿਸਾਰ ਅਤੇ ਮਹਾਂਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਕਿਸਾਨੀ ਸ਼ਕਤੀ ਨੂੰ ਆਪਣੇ ਵੱਸ ਵਿੱਚ ਕਰਨ ਲਈ ਪੰਜਾਬ ਦੀ ਸਆਸੀ ਧਿਰਾਂ ਨੇ ਕਈ ਹੱਥਕੰਡੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਨੂੰ ਇਹ ਨਹੀਂ ਭੁੱਲਨਾ ਚਾਹੀਦਾ ਕਿ ਖੇਤੀ ਦੇ ਤਿੰਨ ਕਾਲੇ ਕਾਨੂੰਨ ਇੰਨਾਂ ਸਿਆਸੀ ਪਾਰਟੀਆਂ ਦੀ ਸਹਿਮਤੀ ਨਾਲ ਬਣੇ ਸਨ। ਇਨ੍ਹਾਂ ਦੀ ਪੰਜਾਬ ਪ੍ਰਤੀ ਬੇਵਫ਼ਾਈ ਕਿਸਾਨਾਂ ਨੂੰ ਸੰਤਾਪ ਹੰਢਾਉਣਾ ਪਾਇਆ ਤੇ ਸੱਤ ਸੌ ਤੋ ਵੱਧ ਜਾਨਾਂ ਸੰਘਰਸ਼ ਲਈ ਵਾਰਨੀਆਂ ਪਈਆਂ। ਕਿਸਾਨਾਂ ਨੂੰ ਸੁਚੇਤ ਕਰਦੇ ਹੋਏ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਫਲਤਾ ਦੇ ਬਾਅਦ ਮਿਲ ਰਹੇ  ਸਨਮਾਨਾਂ ਦੇ ਸਿਆਸੀ ਭਰਮਜਾਲ ਤੋਂ ੳਹ ਬੱਚ ਕੇ ਰਹਿਣ। ਪੰਥਕ ਕਿਸਾਨ ਵੀਰਾਂ ਨੂੰ ਕੌਮੀ ਮੁੱਦਿਆਂ ਵੱਲ ਧਿਆਨ ਦੇਣ ਅਤੇ ਰਿਵਾਅਤੀ ਲੀਡਰਸ਼ਿਪ ਨੂੰ ਛੱਡ ਕੇ ਨਵੇ ਚਿਹਰਿਆਂ ਨੂੰ ਅਗਵਾਈ ਕਰਨ ਲਈ ਅਪੀਲ ਕੀਤੀ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਐਡਵੋਕੇਟ ਦਿਲਸ਼ੇਰ ਸਿੰਘ, ਸੁਖਰਾਜ ਸਿੰਘ ਵੇਰਕਾ, ਬਲਦੇਵ ਸਿੰਘ ਨਵਾਂਪਿੰਡ, ਬਲਜੀਤ ਸਿੰਘ ਭਾਉ, ਗੁਰਮੀਤ ਸਿੰਘ ਬੱਬਰ, ਜਸਪਾਲ ਸਿੰਘ ਪੁਤਲੀਘਰ, ਜਗਰਾਜ ਸਿੰਘ ਪੱਟੀ, ਸੱਜਣ ਸਿੰਘ ਪੱਟੀ ਆਦਿ ਸ਼ਾਮਲ ਸਨ।