ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਵੱਖਰੇ ਅੰਦਾਜ਼ ਵਿਚ ਕੀਤਾ ਗਿਆ 35 ਅੱਖਰੀ (ਗੁਰਮੁਖੀ) ਦਾ ਪ੍ਰਚਾਰ   

ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਵੱਖਰੇ ਅੰਦਾਜ਼ ਵਿਚ ਕੀਤਾ ਗਿਆ 35 ਅੱਖਰੀ (ਗੁਰਮੁਖੀ) ਦਾ ਪ੍ਰਚਾਰ    

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਸ਼ਨੂ ਗਾਰਡਨ ਵਿਖੇ ਗੁਰਮੁਖੀ ਦਾ ਪ੍ਰਚਾਰ ਕੀਤਾ ਗਿਆ ਜਿਸ ਵਿਚ ਬਹੁਤ ਹੀ ਸੁੰਦਰ ਰੂਪ ਵਿਚ ਲਿਖੇ ਗੁਰਮੁਖੀ ਲਿਪੀ ਦੇ 35 ਅੱਖਰ ਸੋਹਣੇ ਅੰਦਾਜ਼ ਵਿਚ ਦੀਵਾਰ ਤੇ ਸਜਾਏ ਗਏ।  ਇਸ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਗੁਰਦਵਾਰਾ ਸਿੰਘ ਸਭਾ ਵਿਸ਼ਨੂੰ ਗਾਰਡਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਕਰਮਸਰ ਨੇ ਸੰਗਤ ਨੂੰ ਮਾਂ ਬੋਲੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸੂਚਨਾ ਤੇ ਤਕਨੀਕ ਦੇ ਬਦਲਦੇ ਇਸ ਦੌਰ ਵਿਚ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਲਾਜ਼ਮੀ ਹੈ ਪਰ ਜੇ ਅਸੀਂ ਆਪਣੀ ਮਾਂ ਬੋਲੀ ਨੂੰ ਵਿਸਾਰ ਦੇਵਾਂਗੇ ਤਾਂ ਇਹ ਗੁਲਾਮੀ ਦਾ ਪ੍ਰਤੀਕ ਹੋਵੇਗਾ।

ਉਨ੍ਹਾਂ ਨੇ ਖਾਸਤੌਰ ਤੇ ਨੌਜਵਾਨ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ਤੇ ਸਖ਼ਤੀ ਨਾਲ ਪਹਿਰਾ ਦਿੰਦੇ ਹੋਏ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਅਤੇ ਨਾਲ ਹੀ ਕਿਹਾ ਕਿ ਆਓ ਅਸੀਂ ਸਾਰੇ ਫਿਰ ਤੋਂ ਅਪਣੇ ਘਰ-ਪਰਿਵਾਰਾਂ ਅੰਦਰ ਮਾਂ ਬੋਲੀ ਦਾ ਬੂਟਾ ਲਾਈਏ ਤੇ ਅਪਣੀ ਨਵੀਂ ਪਨੀਰੀ ਨੂੰ ਪੈਂਤੀ ਅੱਖਰੀ ਦੀ ਅਣਮੁੱਲੀ ਦਾਤ ਤੋਂ ਰੂ-ਬ-ਰੂ ਕਰਵਾਉਂਦੇ ਹੋਏ ਮਾਂ ਬੋਲੀ ਦਾ ਮਾਣ ਵਧਾਈਏ।