ਜੇਕਰ ਦਿੱਲੀ ਕਮੇਟੀ ਦੇ ਅਕਾਊਂਟਸ ਵਿਚ ਗੜਬੜੀਆਂ ਨਹੀਂ ਤਾਂ ਪ੍ਰਬੰਧਕ ਓਸ ਨੂੰ ਸੰਗਤਾਂ ਲਈ ਔਨਲਾਈਨ ਕਿਉਂ ਨਹੀਂ ਕਰ ਰਹੇ ਹਨ : ਰਮਨਦੀਪ ਸਿੰਘ ਸੋਨੂੰ 

ਜੇਕਰ ਦਿੱਲੀ ਕਮੇਟੀ ਦੇ ਅਕਾਊਂਟਸ ਵਿਚ ਗੜਬੜੀਆਂ ਨਹੀਂ ਤਾਂ ਪ੍ਰਬੰਧਕ ਓਸ ਨੂੰ ਸੰਗਤਾਂ ਲਈ ਔਨਲਾਈਨ ਕਿਉਂ ਨਹੀਂ ਕਰ ਰਹੇ ਹਨ : ਰਮਨਦੀਪ ਸਿੰਘ ਸੋਨੂੰ 
ਰਮਨਦੀਪ ਸਿੰਘ ਸੋਨੂੰ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 7 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ (ਸੋਨੂੰ ਫੁਲ) ਨੇ ਦਿੱਲੀ ਕਮੇਟੀ ਦੇ ਅਕਾਊਂਟਸ ਔਨਲਾਈਨ ਨਾ ਕੀਤੇ ਜਾਣ ਤੇ  ਕਾਲਕਾ ਕਾਹਲੋਂ ਕਮੇਟੀ ਤੇ ਨਿਸ਼ਾਨਾ ਵਿਨ੍ਹਿਆ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨਦੀਪ ਸਿੰਘ (ਸੋਨੂੰ ਫੁਲ) ਨੇ ਕਿਹਾ ਕਿ ਦਿੱਲੀ ਕਮੇਟੀ ਲਗਾਤਾਰ ਆਰਥਕ ਨਾਕਾਮੀਆਂ ਕਰਕੇ ਪੰਥ ਨੂੰ ਨਮੋਸ਼ੀ ਦਿਵਾ ਰਹੀ ਹੈ ।

ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋ ਦਿੱਲੀ ਕਮੇਟੀ ਨੂੰ ਸੰਗਤਾਂ ਦੀ ਚੁਣੀ ਕਮੇਟੀ ਕਹਿੰਦੇ ਹਨ, ਪ੍ਰੰਤੂ ਹੈਰਾਨੀ ਹੈ ਕਿ ਸੰਗਤਾਂ ਲਈ ਕਮੇਟੀ ਦੇ ਅਕਾਊਂਟਸ ਔਨਲਾਈਨ ਨਹੀਂ ਕਰਨਾ ਚਾਹੁੰਦੇ, ਤਾਂਕਿ ਸੰਗਤਾਂ ਕਮੇਟੀ ਦੀਆਂ ਆਰਥਕ ਨਾਕਾਮੀਆਂ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਘਾਟੇ ਨੂੰ ਨਾ ਜਾਣ ਸਕਣ  ।

ਯੂਥ ਆਗੂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ  ਦਿੱਲੀ ਕਮੇਟੀ ਆਗੂਆਂ ਨੇ ਸੰਗਤਾਂ ਨਾਲ ਵਾਅਦਾ ਕੀਤਾ ਸੀ ਕਿ ਭ੍ਰਿਸ਼ਟਾਚਾਰ ਖਤਮ ਕਰਨ ਲਈ ਡੀਐਸਜੀਐਮਸੀ ਦੇ ਅਕਾਊਂਟਸ ਨੂੰ ਡੀਐਸਜੀਐਮਸੀ ਵੈਬਸਾਈਟ ਉਪਰ ਪ੍ਰਦਰਸ਼ਿਤ ਕਰ ਕੇ ਸੰਗਤਾਂ ਦੀ ਮਾਇਆ ਦਾ ਹਿਸਾਬ ਦਿਤਾ ਜਾਵੇਗਾ, ਪ੍ਰੰਤੂ ਡੀਐਸਜੀਐਮਸੀ ਕਮੇਟੀ ਦੇ ਵੱਧ ਰਹੇ ਘਾਟੇ ਨੂੰ ਦੇਖਦਿਆਂ ਸੰਗਤਾਂ ਦੇ ਰੋਸ ਤੋਂ ਡਰਦਿਆਂ ਅਕਾਊਂਟਸ ਔਨਲਾਈਨ ਨਹੀਂ ਕਰ ਰਹੀ ।