ਪ੍ਰੋ. ਭੁੱਲਰ ਦੇ ਗਾਜ਼ਿਆਬਾਦ ਮਾਮਲੇ ਦੀਆਂ ਸਰਕਾਰੀ ਗਵਾਹੀਆਂ ਹੋਈਆਂ ਖ਼ਤਮ, ਜਲਦ ਹੋ ਸਕਦਾ ਹੈ ਫ਼ੈਸਲਾ

ਪ੍ਰੋ. ਭੁੱਲਰ ਦੇ ਗਾਜ਼ਿਆਬਾਦ ਮਾਮਲੇ ਦੀਆਂ ਸਰਕਾਰੀ ਗਵਾਹੀਆਂ ਹੋਈਆਂ ਖ਼ਤਮ, ਜਲਦ ਹੋ ਸਕਦਾ ਹੈ ਫ਼ੈਸਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 27 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਸਿਆਸੀ ਬੰਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਇਕ ਮਾਮਲੇ ਦੀ ਅਜ ਗਾਜੀਆਬਾਦ (ਉੱਤਰ ਪ੍ਰਦੇਸ਼) ਵਿਖੇ ਤਰੀਕ ਸੀ । ਤਿਹਾੜ ਜੇਲ੍ਹ ਅੰਦਰ ਮਿਲੇ ਮਾਨਸਿਕ, ਸ਼ਰੀਰਕ ਤਸਦਦ ਕਰਕੇ ਉਨ੍ਹਾਂ ਨੂੰ ਓਥੋਂ ਬੱਦਲ ਕੇ ਅੰਮ੍ਰਿਤਸਰ ਜੇਲ੍ਹ ਭੇਜਿਆ ਗਿਆ ਜਿਥੋਂ ਇਲਾਜ ਲਈ ਓਹ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਅੱਧੀਨ ਗੁਰੂ ਨਾਨਕ ਅਸਪਤਾਲ ਵਿਚ ਬੰਦੀ ਹਨ । ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਜਰਮਨੀ ਤੋਂ ਹਿੰਦ ਲਿਆਂਦਾ ਗਿਆ ਸੀ । ਉਨ੍ਹਾਂ ਵਿਰੁੱਧ ਚਲ ਰਹੇ 1994 ਦੇ ਥਾਣਾ ਕਵੀਨਗਰ, ਗਾਜੀਆਬਾਦ ਦੇ ਕੇਸ ਵਿੱਚ ਸਰਕਾਰੀ ਗਵਾਹੀਆਂ ਅੱਜ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਅਗਲੀ ਤਰੀਕ ਫੌਜਦਾਰੀ ਜ਼ਾਬਤੇ ਦੀ ਧਾਰਾ 313 ਅਧੀਨ ਬਿਆਨ-ਦੋਸ਼ੀ ਦਰਜ ਕਰਨ ਲਈ ਰੱਖੀ ਗਈ ਹੈ। ਗਾਜੀਆਬਾਦ ਦੀ ਅਦਾਲਤ ਵਿੱਚ ਪ੍ਰੋ. ਭੁੱਲਰ ਨੂੰ ਪੇਸ਼ ਨਹੀਂ ਕੀਤਾ ਗਿਆ ਸੀ ਤੇ ਉਨ੍ਹਾਂ ਵਲੋਂ ਪੰਥਕ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਤੇ ਐਡਵੋਕੇਟ ਵਾਈ.ਕੇ. ਸ਼ਰਮਾ ਪੇਸ਼ ਹੋਏ ਸਨ ।