ਨੌਜਵਾਨਾਂ, ਕਿਸਾਨਾਂ ਅਤੇ ਮਜਦੂਰਾਂ ਲਈ ਹੋਣਗੇ ਪ੍ਰੋਜੈਕਟ ਸ਼ੁਰੂ: ਗਿਆਨੀ ਹਰਪ੍ਰੀਤ ਸਿੰਘ

ਨੌਜਵਾਨਾਂ, ਕਿਸਾਨਾਂ ਅਤੇ ਮਜਦੂਰਾਂ ਲਈ ਹੋਣਗੇ ਪ੍ਰੋਜੈਕਟ ਸ਼ੁਰੂ: ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ,  ਨੌਜਵਾਨਾਂ ਅਤੇ ਮਜਦੂਰਾਂ ਲਈ ਕਾਰਜ ਉਲੀਕੇ ਜਾ ਰਹੇ ਹਨ ਤਾਂ ਕਿ ਸਾਰੇ ਮਿਲਕੇ ਕੰਮ ਕਰ ਸਕਣ ਅਤੇ ਆਪਣੀ ਆਰਥਿਕਤਾ ਅਤੇ ਸਮਾਜਿਕ ਜੀਵਨ ਨੂੰ ਬੇਹਤਰ ਬਣਾ ਸਕਣ। ਇਹ ਸ਼ਬਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਹੇ। 

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬੈਠਕ ਦਾ ਮਕਸਦ  ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਉਣ ਵਾਲੇ ਸਮਾਂ ਵਿੱਚ ਕਿਸਾਨਾਂ,  ਨੌਜਵਾਨਾਂ ਅਤੇ ਮਜਦੂਰਾਂ, ਕਿਰਤੀਆਂ ਲਈ ਅਜਿਹੇ ਕਾਰਜ ਉਲੀਕਣੇ ਹਨ, ਜਿਸ ਨਾਲ ਸਾਰੇ ਮਿਲਕੇ ਕੰਮ ਕਰ ਕਰਦੇ ਹੋਏ ਆਪਣੀ ਆਰਥਿਕ ਸਥਿਤੀ ਅਤੇ ਸਮਾਜਿਕ ਜੀਵਨ ਨੂੰ ਹੋਰ ਚੰਗੇਰਾ ਬਣਾ ਸਕਣ। ਇਹਨਾਂ ਕਾਰਜਾਂ ਨੂੰ ਲੈ ਕੇ ਵਿਦਵਾਨਾਂ ਅਤੇ ਅਧਿਆਪਕਾਂ ਕੋਲੋਂ ਵਿਚਾਰ ਲਏ ਗਏ ਹਨ। 

ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਅਸੀ ਛੇਤੀ ਇੱਕ ਡਿਜਿਟਲ ਅਦਾਰਾ ਬਣਾਉਣ ਲਈ ਯਤਨਸ਼ੀਲ ਹਾਂ ਜਿਸਦੇ ਜਰੀਏ ਅਸੀਂ ਆਪਣੀ ਸਾਰਥਕ ਗੱਲ ਲੋਕਾਂ ਦੇ ਸਾਹਮਣੇ ਰੱਖ ਸਕਾਂਗੇ ਅਤੇ ਸੋਸ਼ਲ ਮੀਡਿਆ ਉੱਤੇ ਸਾਡੇ ਵਿਰੁੱਧ ਹੋਣ ਵਾਲੇ ਗਲਤ ਪ੍ਰਚਾਰ ਜੋ ਸਾਡੇ ਸਿਧਾਂਤ ਅਤੇ ਪਰੰਪਰਾਵਾਂ ਦੇ ਖਿਲਾਫ ਹੈ ਨੂੰ ਰੋਕ ਸਕਣ ਵਿੱਚ ਕਾਮਯਾਬ ਹੋਵਾਂਗੇ।