ਯੂਕੇ ਪੀਐਮ ਵਲੋਂ ਦਿੱਤਾ ਬਿਆਨ ਖਾਲਿਸਤਾਨ ਪੱਖੀ ਸਿੱਖਾਂ ਵਿੱਚ ਦਹਿਸ਼ਤ ਦੇ ਮਾਹੌਲ ਪੈਦਾ ਕਰਣ ਲਈ ਨਿੰਦਾਜਨਕ : ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼

ਯੂਕੇ ਪੀਐਮ ਵਲੋਂ ਦਿੱਤਾ ਬਿਆਨ ਖਾਲਿਸਤਾਨ ਪੱਖੀ ਸਿੱਖਾਂ ਵਿੱਚ ਦਹਿਸ਼ਤ ਦੇ ਮਾਹੌਲ ਪੈਦਾ ਕਰਣ ਲਈ ਨਿੰਦਾਜਨਕ : ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼

ਖਾਲਿਸਤਾਨ ਦੀ ਸਥਾਪਨਾ ਸਿੱਖਾਂ ਦਾ ਹੈ ਕੌਮੀ ਨਿਸ਼ਾਨਾਂ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 11 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਲੋਂ ਖਾਲਿਸਤਾਨੀਆਂ ਨੂੰ ਦਿੱਤੇ ਗਏ ਸੁਨੇਹੇ ਤੇ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਜਥੇਬੰਦੀਆਂ ਨੇ ਟਿੱਪਣੀ ਕਰਦਿਆਂ ਆਖਿਆ ਕਿ ਉਹਨਾਂ ਨੂੰ ਇਹੋ ਜਿਹੀਆਂ ਧਮਕੀਆਂ ਦੀ ਕੋਈ ਪ੍ਰਵਾਹ ਨਹੀਂ ਹੈ। ਸਿੱਖ ਤਾਂ ਮੌਤ ਤੋਂ ਵੀ ਨਹੀ ਡਰਦਾ ਬਲਕਿ ਮੌਤ ਤੋਂ ਡਰਨ ਵਾਲਾ ਸਿੱਖ ਅਖਵਾਉਣ ਦਾ ਹੱਕਦਾਰ ਹੀ ਨਹੀਂ ਹੈ। ਜਿਕਰਯੋਗ ਹੈ ਯੂਕੇ ਦੇ ਪ੍ਰਧਾਨ ਮੰਤਰੀ ਵਲੋਂ ਖਾਲਿਸਤਾਨੀਆਂ ਨੂੰ ਆਖਿਆ ਗਿਆ ਸੀ ਉਹਨਾਂ ਨੂੰ ਸ਼ਾਤੀ ਭੰਗ ਨਹੀ ਕਰਨ ਦਿੱਤੀ ਜਾਵੇਗੀ। ਸਮਝਿਆ ਜਾਂਦਾ ਹੈ ਕਿ ਇਹ ਬਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਸ਼ ਕਰਨ ਵਾਸਤੇ ਭਾਰਤ ਜਾਣ ਸਮੇਂ ਦਿਤਾ ਗਿਆ, ਜਿਸ ਨੂੰ ਹਿੰਦੂਤਵੀ ਮੀਡੀਏ ਵਲੋਂ ਵੱਡੀ ਪੱਧਰ ਤੇ ਪ੍ਰਚਾਰਿਆ ਗਿਆ ਤਾਂ ਕਿ ਖਾਲਿਸਤਾਨ ਪੱਖੀ ਸਿੱਖਾਂ ਵਿੱਚ ਦਹਿਸ਼ਤ ਦੇ ਮਾਹੌਲ ਸਿਰਜਿਆ ਜਾ ਸਕੇ। ਯੂਕੇ ਦੀਆਂ ਖਾਲਿਸਤਾਨੀ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਆਖਿਆ ਗਿਆ ਕਿ ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ਅਤੇ ਇਸਦੀ ਦੀ ਪ੍ਰਾਪਤੀ ਵਾਸਤੇ ਆਖਰੀ ਦਮ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਯਾਦ ਕਰਵਾਇਆ ਗਿਆ ਕਿ ਜਿੰਨਾ ਕੁ ਹੱਕ ਯੂਕੇ ਵਿੱਚ ਉਸਦਾ ਹੈ ਉਨਾ ਹੱਕ ਹੀ ਹਰੇਕ ਬ੍ਰਿਟਿਸ਼ ਸਿਟੀਜਨ ਹੈ ਬਲਕਿ ਅਣਮਿੱਥੇ ਸਮੇਂ ਲਈ ਯੂਕੇ ਵਿੱਚ ਰਹਿਣ ਵਾਲਾ ਹਰ ਵਿਆਕਤੀ ਵੀ ਲੱਗਭਗ ਇਹ ਹੱਕ ਰੱਖਦਾ ਹੈ । ਆਜਾਦੀ ਦੁਨੀਆ ਦੇ ਹਰੇਕ ਇਨਸਾਨ ਦਾ ਮੁੱਢਲਾ ਹੱਕ ਹੈ । ਇਸ ਹੱਕ ਤੋਂ ਵਾਂਝੇ ਵਿਆਕਤੀਆਂ, ਕੌਮਾਂ ਨੂੰ ਇਸ ਹੱਕ ਦੀ ਪੂਰਤੀ ਵਾਸਤੇ ਸੰਘਰਸ਼ ਦਾ ਵੀ ਹੱਕ ਹੈ।

ਜਿ਼ਕਰਯੋਗ ਹੈ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ ਯੂਕੇ ਵਿਚ ਰੋਸ ਅਤੇ ਰੋਹ ਭਰਪੂਰ ਮੁਜਾਹਰਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮਾਂ ਖਿਲਾਫ ਆਵਾਜ ਬੁਲੰਦ ਕੀਤੀ ਜਾਂਦੀ ਹੈ ।