ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਤੋਂ ਨਿਕਲੀ ਕਾਰ ਰੈਲੀ

ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਤੋਂ ਨਿਕਲੀ ਕਾਰ ਰੈਲੀ

9 ਮਾਰਚ ਨੂੰ ਇਟਲੀ ਦੇ ਮਿਲਾਨੋ ਵਿਚ ਨਿਕਲੇਗੀ ਕਾਰ ਰੈਲੀ, ਹਿੰਦ ਅੰਬੇਸੀ ਮੂਹਰੇ ਹੋਵੇਗਾ ਰੋਸ ਪ੍ਰਦਰਸ਼ਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 5 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਅਸਾਮ ਦੀ ਡਿਬਰੂਗੜ ਜੇਲ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਕੀਤੇ ਜਾ ਰਹੇ ਤਸ਼ੱਦਦ ਉਪਰੰਤ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅਤੇ ਹਰਿਆਣਾ ਪੰਜਾਬ ਦੇ ਬਾਡਰ ਉੱਤੇ ਚਲ ਰਹੇ ਕਿਸਾਨੀ ਸੰਘਰਸ਼ ਵਿਚ ਹਿੰਦ ਦੀ ਹਕੂਮਤ ਵੱਲੋਂ ਢਾਹੇ ਜਾ ਰਹੇ ਜ਼ੁਲਮ ਮੁਗ਼ਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਰਹੇ ਹਨ । ਕੈਨੇਡਾ ਦੇ ਸਰੀ ਲੋਅਰਮੇਨਲੈਂਡ ਇਲਾਕੇ ਦੇ ਸਿੱਖਾਂ ਨਾਲ ਦਰਦ ਰੱਖਣ ਵਾਲੇ ਸਮੂਹ ਨੌਜੁਆਨ, ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਪੰਜਾਬ ਦੀ ਅਜਮਤ ਨਾਲ ਪਿਆਰ ਤੇ ਆਪਣੇ ਜਾਗਦੀ ਜ਼ਮੀਰ ਦਾ ਸਬੂਤ ਪੇਸ਼ ਕਰਨ ਵਾਲੇ ਗੁਰਮੁਖ ਪਿਆਰੇ ਸਮੂਹ ਸੰਗਤਾਂ ਵੱਲੋ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਤੋਂ ਭਾਰਤੀ ਕੌਂਸਲੇਟ ਵੈਨਕੁਵਰ ਤੱਕ ਰੋਸ ਪ੍ਰਗਟ ਕਰਦਿਆਂ ਵੱਡੀ ਕਾਰ ਰੈਲੀ ਕੱਢੀ ਗਈ । ਇਸ ਕਾਰ ਰੈਲੀ ਵਿੱਚ ਨੌਜਵਾਨਾਂ, ਬੀਬੀਆਂ ਬੱਚਿਆਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ।

ਸੈਂਕੜੇ ਕਾਰਾਂ ਦਾ ਵੱਡਾ ਕਾਫਲਾ ਗੁਰਦੁਆਰਾ ਸਾਹਿਬ ਤੋਂ ਖਾਲਸਾਈ ਝੰਡਿਆਂ ਨਾਲ ਰਵਾਨਾ ਹੋਇਆ । ਕਾਰਾ ਉਪਰ ਲੱਗੇ ਵੱਡੇ ਵੱਡੇ ਬੈਨਰ ਭਾਰਤੀ ਸਰਕਾਰ ਵੱਲੋਂ ਢਾਹੇ ਜਾ ਰਹੇ ਜ਼ੁਲਮਾਂ ਦੀ ਦਾਸਤਾਨ ਪੇਸ਼ ਕਰ ਰਹੇ ਸਨ । ਹਿੰਦੁਸਤਾਨ ਦੇ ਕੌਂਸਲੇਟ ਦਫਤਰ ਮੂਹਰੇ ਜਾ ਕੇ ਵੱਡਾ ਮੁਜਾਹਿਰਾ ਕੀਤਾ ਗਿਆ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਨਾਹਰੇ ਅਤੇ ਜੈਕਾਰੇ ਲਾਏ ਗਏ । ਇਸ ਮੌਕੇ ਪੁੱਜੇ ਹੋਏ ਬੁਲਾਰਿਆਂ ਵਿੱਚ ਭਾਈ ਰਣਜੀਤ ਸਿੰਘ ਖਾਲਸਾ ਐਬਸਫੋਰਡ, ਮਨਜਿੰਦਰ ਸਿੰਘ, ਭਾਈ ਜਸਪ੍ਰੀਤ ਸਿੰਘ ਖਾਲਸਾ, ਭਾਈ ਗੁਰਮੀਤ ਸਿੰਘ ਤੂਰ ਜਨਰਲ ਸਕੱਤਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ, ਭਾਈ ਭਪਿੰਦਰ ਸਿੰਘ ਹੋਠੀ ਸਕੱਤਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ, ਭਾਈ ਸਰੂਪ ਸਿੰਘ ਤੂੜ, ਅਤੇ ਗੁਰਦੁਆਰਾ ਸਾਹਿਬਾਨਾਂ ਦੇ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਹਿੰਦ ਹਕੂਮਤ ਦੀ ਮਿਲੀ ਭੁਗਤ ਨਾਲ ਹੋ ਰਹੇ ਅਣਮਨੁੱਖੀ ਕਹਿਰ ਦੇ ਪਾਪਾਂ ਦਾ ਭਾਂਡਾ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਅਤੇ ਨਿਖੇਧੀ ਕੀਤੀ । ਇਸ ਪ੍ਰਦਰਸ਼ਨ ਵਿਚ ਮੀਡੀਏ ਦੀ ਗੈਰਹਾਜ਼ਰੀ ਦੀ ਹਰੇਕ ਬੁਲਾਰੇ ਨੇ ਨਿੰਦਿਆ ਕੀਤੀ ਅਤੇ ਉਨ੍ਹਾਂ ਨੂੰ ਮਰੀਆਂ ਹੋਈਆਂ ਜ਼ਮੀਰਾਂ ਦੇ ਮਾਲਕ ਗਰਦਾਨਿਆ ਗਿਆ । ਸਿੱਖ ਪੰਥ ਦੇ ਨਿਜੀ ਮੀਡੀਆ ਵਲੋਂ ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਇੰਗਲਿਸ਼ ਮੀਡੀਏ ਵੱਲੋ ਸਾਰੇ ਰੋਸ ਪ੍ਰਦਰਸ਼ਨ ਦੀ ਕਵਰਿੰਗ ਕੀਤੀ ਗਈ ਅਤੇ ਸਟੇਜ ਸੰਚਾਲਨ ਦੀ ਸੇਵਾ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਜਨਰਲ ਸਕੱਤਰ ਭਾਈ ਭੁਪਿੰਦਰ ਸਿੰਘ ਹੋਠੀ ਵੱਲੋ ਨਿਭਾਈ ਗਈ ।

ਇਸੇ ਤਰ੍ਹਾਂ ਆਣ ਵਾਲੀ 9 ਮਾਰਚ ਨੂੰ ਇਟਲੀ ਦੇ ਮਿਲਾਨੋ ਸ਼ਹਿਰ ਵਿਚ ਬੰਦੀ ਸਿੰਘ ਅਤੇ ਕਿਸਾਨਾਂ ਦੇ ਹਕ਼ ਵਿਚ ਇਕ ਵੱਡੀ ਕਾਰ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ । ਇਹ ਰੈਲੀ ਹਿੰਦ ਦੇ ਕੌਂਸਲਟ ਦਫਤਰ ਮੂਹਰੇ ਖ਼ਤਮ ਹੋਵੇਗੀ । ਹਿੰਦੁਸਤਾਨ ਦੇ ਕੌਂਸਲਟ ਦਫਤਰ ਮੂਹਰੇ ਇਕ ਵੱਡਾ ਇਕੱਠ ਦੇਸ਼ ਅੰਦਰ ਬੰਦੀ ਸਿੰਘਾਂ ਅਤੇ ਕਿਸਾਨਾਂ ਤੇ ਢਾਹੇ ਜਾ ਰਹੇ ਜ਼ੁਲਮਾਂ ਖਿਲਾਫ ਆਪਣਾ ਰੋਹ ਪ੍ਰਗਟ