ਸਿੱਖ ਬੀਬੀਆਂ ਨੂੰ ਉਤਸਾਹਿਤ ਕਰਦਾ ਹੋਇਆ ਸੁਨੱਖੀ ਪੰਜਾਬਣ ਦਿੱਲੀ-ਸੀਜ਼ਨ 4

ਸਿੱਖ ਬੀਬੀਆਂ ਨੂੰ ਉਤਸਾਹਿਤ ਕਰਦਾ ਹੋਇਆ ਸੁਨੱਖੀ ਪੰਜਾਬਣ ਦਿੱਲੀ-ਸੀਜ਼ਨ 4

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 4 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਅੰਦਰ ਸਿੱਖ ਬੀਬੀਆਂ ਦੇ ਹੁਨਰ ਨੂੰ ਉਤਸਾਹਿਤ ਕਰਦਾ 'ਸੁਨੱਖੀ ਪੰਜਾਬਣ' ਡਾਕਟਰ ਅਵਨੀਤ ਕੌਰ ਭਾਟੀਆ, ਵਲੋਂ ਪਿਛਲੇ 4 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ । ਇਹ ਦਿੱਲੀ ਵਿੱਚ ਸਥਿਤ ਪਹਿਲਾ ਸੂਰਤ ਅਤੇ ਸੀਰਤ ਦਾ ਮੁਕਾਬਲਾ ਹੈ ਜੋ ਪੰਜਾਬੀ ਔਰਤਾਂ ਦੀ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ।

ਇਹ ਮੰਚ ਪੰਜਾਬੀ ਵਿਰਸੇ ਅਤੇ ਵਿਰਾਸਤ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦਾ ਮੌਕਾ ਦਿੰਦਾ ਹੈ । ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਉਮਰ ਸੀਮਾ 18-40 ਦੇ ਵਿਚਕਾਰ ਹੈ। ਪ੍ਰਤੀਯੋਗੀਆਂ ਲਈ ਪੰਜਾਬੀ ਪੜ੍ਹਨਾ, ਲਿਖਣਾ ਅਤੇ ਬੋਲਣਾ ਇਸ ਮੁਕਾਬਲੇ ਦੀ ਮੁੱਢਲੀ ਸ਼ਰਤ ਹੈ । ਇਸ ਸਾਲ ਮੁਕਾਬਲੇ ਲਈ ਦਿੱਲੀ, ਚੰਡੀਗੜ੍ਹ ਅਤੇ ਹਰਿਆਣਾ ਤੋਂ ਪੰਜਾਬਣਾਂ ਨੇ ਆਪਣੀ ਕਿਸਮਤ ਅਜ਼ਮਾਈ ਅਤੇ ਸਟੇਜ ਤੇ ਪੰਜਾਬ ਦਾ ਰੰਗ ਬੰਨ੍ਹਿਆ।

ਸੁਨੱਖੀ ਪੰਜਾਬਣ ਸੀਜ਼ਨ 4 ਦਾ ਗ੍ਰੈਂਡ ਫਾਈਨਲ 3 ਦਸੰਬਰ ਸ਼ਨੀਵਾਰ ਨੂੰ ਭਾਰਤੀਯ ਵਿਦਯਾਪੀਠ ਇੰਸਟੀਚਿਊਟ ਔਫ ਕਮਪਿਯੂਟਰ ਐਪਲੀਕੇਸ਼ਨ ਮੈਨੇਜਮੈਂਟ,ਪਸ਼ਚਿਮ ਵਿਹਾਰ ਵਿਖੇ ਹੋਏ।

ਇਸ ਪ੍ਰੋਗਰਾਮ ਵਿਚ ਜੱਜ ਮੀਸ਼ਾ ਸਰੋਵਾਲ (ਐਂਕਰ),  ਐਸ਼ਲੀ ਕੌਰ (ਭੰਗੜਾ ਕੁਈਨ), ਨਵਪ੍ਰੀਤ ਗਿੱਲ (ਅਭਿਨੇਤਰੀ), ਇੰਦਰਜੀਤ ਕੌਰ ਸਮਾਜ ਸੇਵੀ, ਪ੍ਰਕਾਸ਼ ਸਿੰਘ ਗਿੱਲ ਪੰਜਾਬੀ ਹੈਲਪ ਲਾਈਨ ਤੋ ਅਤੇ ਜੀਤ ਮੱਥਾਰੂ (ਸਟੈਂਡ ਅੱਪ) ਹੋਰਾਂ ਨੇ ਆਪਣੀ ਸੂਝ ਬੂਝ ਅਤੇ ਅਨੁਭਵ ਦੇ ਆਧਾਰ ਤੇ 20 ਪ੍ਰਤੀਯੋਗੀਆਂ ਵਿੱਚੋ ਸੁਨੱਖੀ ਪੰਜਾਬਣ ਸੀਜ਼ਨ 4 ਦੀ ਜੇਤੂ ਚੁਣੀ। ਸ਼ੋ ਦੇ ਦੌਰਾਨ 3 ਰਾਊਂਡ ਫੁਲਕਾਰੀ ਰਾਊਂਡ, ਟੈਲੇਂਟ ਰਾਊਂਡ ਅਤੇ ਸੱਭਿਆਚਾਰ ਰਾਊਂਡ ਹੋਇਆ।

ਪੰਜਾਬਣਾਂ ਨੇ ਲੋਕ ਨਾਚ ਲੋਕ ਗੀਤ, ਧੀਆਂ ਤੇ ਐਕਟਿੰਗ ਕੀਤੀ। ਸੁਨੱਖੀ ਪੰਜਾਬਣ ਸੀਜ਼ਨ 4 ਦੀਆਂ 3 ਜੇਤੂ ਹੋਈਆਂ ਗੁਰਜੀਤ ਕੌਰ  ਦੂਜੇ ਸਥਾਨ ਤੇ ਅਰਸ਼ਪ੍ਰੀਤ ਕੌਰ ਤੀਜੇ ਸਥਾਨ ਤੇ ਹਰਸ਼ ਦੀਪ ਕੌਰ ਤੇ ਖਿਤਾਬ ਜੀਤਿਆ। ਤਿੰਨਾਂ ਜੇਤੂਆਂ ਨੂੰ ਸੋਨੇ ਦੇ ਸੱਗੀ ਫੁੱਲ ਨਾਲ ਨਵਾਜਿਆ ਗਿਆ ਇਸਤੋਂ ਇਲਾਵਾ ਜਿਮ ਕਾਰਬੇਤ ਨੈਸ਼ਨਲ ਪਾਰਕ ਦਾ ਪੈਕੇਜ ਦਿੱਤਾ ਗਿਆ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਦਾ ਟ੍ਰਿਪ ਦਿੱਤਾ ਅਤੇ ਵਿਡੀਉ ਅਲਬਲਮ ਵੀ ਦਿੱਤੀ ਗਈ। ਡਾਕਟਰ ਅਵਨੀਤ ਕੌਰ ਭਾਟੀਆ ਦਾ ਇਸ ਮੁਕਾਬਲੇ ਸਬੰਧੀ ਕਹਿਣਾ ਸੀ,“ਇਹ ਸ਼ੋਅ ਮੇਰੀ ਸਵਰਗਵਾਸੀ ਮਾਂ ਦਵਿੰਦਰ ਕੌਰ ਦਾ ਸੁਪਨਾ ਹੈ ਅਤੇ ਸਾਡੀ ਮਾਂ ਬੋਲੀ ਪੰਜਾਬੀ, ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨਾ  ਹੈ।