ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਦੇ ਰੂਪ ਵਿਚ ਮਣਾਉਣ ਵਾਲੇ ਦਿੱਲੀ ਕਮੇਟੀ ਮੈਂਬਰਾਂ ਤੇ ਕਾਰਵਾਈ ਦੀ ਮੰਗ: ਚਾਵਲਾ/ਸੋਨੂੰ

ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਦੇ ਰੂਪ ਵਿਚ ਮਣਾਉਣ ਵਾਲੇ ਦਿੱਲੀ ਕਮੇਟੀ ਮੈਂਬਰਾਂ ਤੇ ਕਾਰਵਾਈ ਦੀ ਮੰਗ: ਚਾਵਲਾ/ਸੋਨੂੰ

ਪੰਥ ਦਾ ਇੱਕਠਾ ਹੋਣਾ ਦਿੱਲੀ ਕਮੇਟੀ ਪ੍ਰਧਾਨ, ਸਕੱਤਰ ਨੂੰ ਨਹੀਂ ਆ ਰਿਹਾ ਰਾਸ  

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 27 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਸਰਦਾਰ ਕਰਤਾਰ ਸਿੰਘ ਚਾਵਲਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਯੂਥ ਵਿੰਗ ਦੇ ਮੁੱਖ ਸੇਵਾਦਾਰ ਸਰਦਾਰ ਰਮਨਦੀਪ ਸਿੰਘ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਬੀਤੇ ਦਿਨੀਂ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਦੇ ਵਿਰੁੱਧ ਰੱਜ ਕੇ ਕੁਫਰ ਬੋਲਿਆ ਗਿਆ ਜਿਸ ਦੀ ਜਿਤਨੀ ਨਿੰਦਾ ਕੀਤੀ ਜਾਏ ਓਹ ਘੱਟ ਹੈ । ਅਸੀਂ ਇਨ੍ਹਾਂ ਦੋਨਾਂ ਤੋਂ ਜੁਆਬ ਚਾਹੁੰਦੇ ਹਾਂ ਕਿ ਸੰਗਤ ਨੂੰ ਦਸਿਆ ਜਾਏ ਕਿ ਜਦੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ 328 ਸਵਰੂਪ ਗੁੰਮ ਹੋਏ ਸਨ ਤਦ ਤੁਸੀਂ ਕਿਸ ਪਾਰਟੀ ਦੇ ਮੈਂਬਰ ਸੀ..? ਸਾਨੂੰ ਪਤਾ ਤੁਸੀਂ ਜੁਆਬ ਨਹੀਂ ਦੇਣਾ ਇਸ ਲਈ ਅਸੀਂ ਸੰਗਤ ਨੂੰ ਦੱਸ ਦੇਂਦੇ ਹਾਂ ਕਿ ਓਸ ਸਮੇਂ ਤੁਸੀਂ ਦੋਨੋ ਸ਼੍ਰੋਮਣੀ ਅਕਾਲੀ ਦਲ ਦੀ ਬਾਂਹ ਪਕੜ ਕੇ ਚਲਣਾ ਸਿਖ ਰਹੇ ਸੀ ਤੇ ਅਜ ਜਿਨ੍ਹਾਂ ਬਾਹਵਾਂ ਨੂੰ ਫੜ ਕੇ ਤੁਸੀਂ ਖੜੇ ਹੋਏ ਹੋ ਓਸੇ ਨੂੰ ਭੰਡ ਰਹੇ ਹੋ ।

ਕਾਲਕਾ ਜੀ ਸਰਦਾਰ ਮਨਜੀਤ ਸਿੰਘ ਜੀਕੇ ਵਲੋਂ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀਆਂ ਪ੍ਰਧਾਨਗੀਆਂ ਤੋਂ ਅਸਤੀਫੇ ਮਗਰੋਂ ਤੁਸੀਂ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਬਣੇ ਸੀ ਇਹ ਭੁਲਣਾ ਨਹੀਂ, ਤਦ ਤੁਸੀਂ ਕਿਉਂ ਨਹੀਂ ਬੋਲੇ ਸੀ.? ਅਜ ਸੁਖਬੀਰ ਬਾਦਲ ਵਲੋਂ ਪੰਥ ਨੂੰ ਇੱਕਠੇ ਕਰਣ ਦੀ ਕੀਤੀ ਗਈ ਪਹਿਲਕਦਮੀ ਹੇਠ ਪੰਥ ਇਕੱਠਾ ਹੋ ਰਿਹਾ ਹੈ ਜੋ ਤੁਹਾਨੂੰ ਰਾਸ ਨਹੀਂ ਆ ਰਿਹਾ ਹੈ ਕਿਉਂਕਿ ਪੰਥ ਦੇ ਇੱਕਠੇ ਹੋਣ ਨਾਲ ਤੂਹਾਡੇ ਵਰਗਿਆਂ ਦੀ ਕੁਰਸੀਆਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ । ਇਸ ਲਈ ਸਾਲਾਂ ਤੋਂ ਬੰਦ ਪਈ ਜੁਬਾਨ ਬੋਲਣ ਲੱਗ ਗਈ ਹੈ । ਤੂਹਾਡੇ ਵਲੋਂ ਸਮੇਂ ਸਮੇਂ ਤੇ ਪੰਥ ਨਾਲ ਕੀਤੇ ਗਏ ਫਰੇਬ ਅਤੇ ਕੌਂਮ ਦੇ ਸਰਮਾਏ ਨੂੰ ਕੀਤਾ ਗਿਆ ਖੁਰਦ ਬੁਰਦ ਸੰਗਤ ਭੁੱਲਣ ਵਾਲੀ ਨਹੀਂ ਹੈ ਇਸ ਦਾ ਜੁਆਬ ਤੁਹਾਨੂੰ ਜਰੂਰ ਦੇਣਾ ਪਵੇਗਾ । ਬੀਤੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿੱਤੇ ਗਏ ਆਦੇਸ਼ ਕਿ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਦੇ ਰੂਪ ਵਿਚ ਨਹੀਂ ਮਨਾਇਆ ਜਾਏ ਤੁਸੀਂ ਉਨ੍ਹਾਂ ਇਲਾਹੀ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਸਰਕਾਰੀ ਈਨ ਮੰਨਦੇ ਹੋਏ ਪੰਥ ਨਾਲ ਵੱਡਾ ਧ੍ਰੋਹ ਕਮਾਇਆ ਹੈ ਜਿਸ ਲਈ ਅਸੀਂ ਜੱਥੇਦਾਰ ਅਕਾਲ ਤਖਤ ਸਾਹਿਬ ਕੋਲੋਂ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਸਾਹਿਬਾਨ ਜੋ ਇਸ ਸਰਕਾਰੀ ਪ੍ਰੋਗਰਾਮ ਵਿਚ ਹਾਜਿਰ ਹੋਏ ਸਨ, ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ ।