ਰਾਜੌਰੀ ਗਾਰਡਨ ਗੁਰਦੁਆਰਾ ਦੀ ਗੁੰਬਦ ਤੇ ਭਾਜਪਾਈ ਚੋਣ ਨਿਸ਼ਾਨ ਕਮਲ ਦੀ ਲਗਾਈ ਲਾਇਟ, ਜੱਥੇਦਾਰ ਅਕਾਲ ਤਖਤ ਨੂੰ ਦਿੱਤੀ ਗਈ ਸ਼ਿਕਾਇਤ: ਇੰਦਰਪ੍ਰੀਤ ਸਿੰਘ ਮੌਂਟੀ 

ਰਾਜੌਰੀ ਗਾਰਡਨ ਗੁਰਦੁਆਰਾ ਦੀ ਗੁੰਬਦ ਤੇ ਭਾਜਪਾਈ ਚੋਣ ਨਿਸ਼ਾਨ ਕਮਲ ਦੀ ਲਗਾਈ ਲਾਇਟ, ਜੱਥੇਦਾਰ ਅਕਾਲ ਤਖਤ ਨੂੰ ਦਿੱਤੀ ਗਈ ਸ਼ਿਕਾਇਤ: ਇੰਦਰਪ੍ਰੀਤ ਸਿੰਘ ਮੌਂਟੀ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 30 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਧਨਾਢ ਇਲਾਕੇ ਰਾਜੌਰੀ ਗਾਰਡਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਸਜਾਏ ਗਏ ਗੁਰਦਵਾਰਾ ਸਾਹਿਬ ਦੀ ਗੁੰਬਦ ਤੇ ਭਾਜਪਾਈ ਚੋਣ ਨਿਸ਼ਾਨ ਕਮਲ ਦਾ ਫੁੱਲ ਰੂਪੀ ਲਾਈਟ ਲਗਣ ਨਾਲ ਨਵਾਂ ਵਿਵਾਦ ਛਿੱੜ ਗਿਆ ਹੈ । ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਜੋ ਕਿ ਸਰਨਾ ਪਾਰਟੀ ਵਲੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਨੌਜੁਆਨ ਮੈਂਬਰ ਹਨ, ਨੇ ਇਸ ਬਾਬਤ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਨਾਲ ਉਚੇਚੇ ਤੌਰ ਤੇ ਮੁਲਾਕਾਤ ਕਰਕੇ ਇਸ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਣ ਲਈ ਲਿਖਤੀ ਰੂਪ ਵਿਚ ਸ਼ਿਕਾਇਤ ਦਿੱਤੀ ਹੈ । ਉਨ੍ਹਾਂ ਦਸਿਆ ਕਿ ਕਦੇ ਇਸ ਗੁਰਦਵਾਰਾ ਸਾਹਿਬ ਅੰਦਰ ਬੈੰਡ ਵਜਵਾ ਦਿੱਤੇ ਜਾਂਦੇ ਹਨ, ਕਦੇ ਕੁਤੇ ਦਾ ਅੰਤਿਮ ਸਸਕਾਰ ਕੀਤਾ ਜਾਂਦਾ ਹੈ । ਉਨ੍ਹਾਂ ਦੁੱਖ ਭਰੇ ਲਹਿਜੇ ਵਿਚ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਇਸ ਗੁਰੂਘਰ ਅੰਦਰ ਅਨਮਤੀ ਕਰਵਾਈਆਂ ਹੋਣ ਨਾਲ ਇਲਾਕੇ ਦੀ ਸੰਗਤ ਅੰਦਰ ਮੌਜੂਦਾ ਪ੍ਰਬੰਧਕਾਂ ਖਿਲਾਫ ਰੋਸ ਵੱਧ ਰਿਹਾ ਹੈ ।