ਫਰਿਜ਼ਨੋ ਵਿੱਖੇ ਪਿਛਲੇ ਦਿਨੀ ਸਿੱਖ ਬੰਦੇ ਵੱਲੋ ਫਰਾਡ ਸਬੰਧੀ ਆਈਆ ਤਸਵੀਰਾਂ ਦੀ ਅਸਲ ਸਚਾਈ ਖੁਦ ਕੀਤੀ ਬਿਆਨ

ਫਰਿਜ਼ਨੋ ਵਿੱਖੇ ਪਿਛਲੇ ਦਿਨੀ ਸਿੱਖ ਬੰਦੇ ਵੱਲੋ ਫਰਾਡ ਸਬੰਧੀ ਆਈਆ ਤਸਵੀਰਾਂ ਦੀ ਅਸਲ ਸਚਾਈ ਖੁਦ ਕੀਤੀ ਬਿਆਨ
ਫੋਟੋ: ਪੱਤਰਕਾਰ ਨੀਟਾ ਮਾਛੀਕੇ ਨਾਲ ਗੱਲਬਾਤ ਕਰਨ ਸਮੇਂ ਰਾਜ ਕਿਸਨਪੁਰਾ।

ਰਾਜ ਕਿਸ਼ਨਪੁਰਾ ਦੱਸੀ ਅਸਲ ਸਚਾਈ”

ਅੰਮ੍ਰਿਤਸਰ ਟਾਈਮਜ਼

ਫਰਿਜ਼ਨੋ, ਕੈਲੇਫੋਰਨੀਆਂ: (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਬੀਤੇ ਦਿਨੀ ਫਰਿਜ਼ਨੋ ਦੇ ਕੁਛ ਕੁ ਟੀ. ਵੀ਼ ਚੈਨਲਾਂ, ਰੇਡੀਓ ਸਟੇਸ਼ਨਾਂ ਅਤੇ ਸ਼ੋਸ਼ਲ ਮੀਡੀਏ ਤੇ ਸਰਗਰਮ ਕੁਝ ਕੁ ਸੱਜਣਾਂ ਨੇ ਇੱਕ ਖ਼ਬਰ ਬੜੇ ਜੋਸ਼ੋ ਖਰੋਸ਼ ਨਾਲ ਸਮੁੱਚੇ ਭਾਈਚਾਰੇ ਵਿੱਚ  ਲਿਆਦਾ । ਇਸ ਖ਼ਬਰ ਵਿੱਚ ਇਹ ਵਿਖਾਇਆ ਗਿਆ ਕਿ ਕਿਵੇ ਪੱਗੜੀਧਾਰੀ ਸਿੱਖ ਬੰਦੇ ਨੇ ਬਜ਼ੁਰਗ ਗੋਰੀ ਮਾਤਾ ਕੋਲੋ 9000 ਡਾਲਰ ਦੀ ਠੱਗੀ ਮਾਰੀ ਹੈ। ਉਸ ਨੇ ਦਸਤਾਰ ਬੰਨੀ ਹੋਈ ਹੈ। ਬੇਸੱਕ ਮੂੰਹ ‘ਤੇ ਲੱਗੇ ਫੇਸਮਸਕ ਕਰਕੇ ਪੂਰੀ ਪਹਿਚਾਣ ਨਹੀਂ ਹੁੰਦੀ।
ਜਿਸ ਇਨਸਾਨ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਜਦੋਂ ਇਹ ਵੀਡੀਓ ਉਸ ਸਿੱਖ ਇਨਸਾਨ ਤੱਕ ਪਹੁੰਚੀ, ਜੋ ਖੁਦ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਤਾਂ ੳਸਦੇ ਮਨ ਨੂੰ ਬਹੁਤ ਠੇਸ ਪਹੁੰਚੀ। ਇਸ ਉਪਰੰਤ ਉਸਨੇ ਤੁਰੰਤ “ਮਾਛੀਕੇ ਐਂਡ ਧਾਲੀਆਂ ਮੀਡੀਆ ਅਮਰੀਕਾ“ ਨਾਲ ਸੰਪਰਕ ਕਰਕੇ ਆਪਣੀ ਪੱਖ ਦੀ ਸਾਰੀ ਗੱਲ ਸਪੱਸਟ ਕਰਦੇ ਹੋਏ ਲੱਗੇ ਝੂਠੇ ਇਲਜ਼ਾਮਾਂ ਨੂੰ ਨਕਾਰਿਆ। ਜਿਸ ਸੰਬੰਦੀ ਪੱਤਰਕਾਰ ਨੀਟਾ ਮਾਛੀਕੇ ਨਾਲ ਸੰਪਰਕ ਕਰਕੇ ਇਸ ਸਿੱਖ ਆਦਮੀ ਨੇ, ਜਿਸ ਦਾ ਨਾਮ ਰਾਜ ਕਿਸ਼ਨਪੁਰਾ ਹੈ, ਦੱਸਿਆ ਕਿ ਉਹ ਫਰਿਜ਼ਨੋ ਵਿਖੇ ਪਿਛਲੇ ਪੰਜ ਸਾਲ ਤੋ ਰਹਿ ਰਿਹਾ ਹੈ ਅਤੇ ਉਹ ਇੱਕ ਟੈਕਸੀ ਡਰਾਈਵਰ ਹੈ।
 ਉਸ ਸਾਰੀ ਦਾਸਤਾ ਦੱਸਦੇ ਹੋਏ ਕਿਹਾ ਕਿ ਉਸਨੂੰ ਕਾਲ ਆਉਦੀ ਹੈ ‘ਤੇ ਦੱਸਿਆ ਜਾਂਦਾ ਹੈ ਕਿ ਮੇਰੀ ਮਾਤਾ ਨੂੰ ਬੈਂਕ ਦੇ ਏ. ਟੀ. ਐਮ. ਮਸ਼ੀਨ ਤੱਕ ਰਾਈਡ ਚਾਹੀਦੀ ਹੈ। ਡਰਾਈਵਰ ਰਾਜ ਕਿਸ਼ਨਪੁਰਾ ਮਾਤਾ ਨੂੰ ਰਾਈਡ ਦਿੰਦਾ ਹੈ ਅਤੇ ਉਹਦੀ ਹਰਪੱਖ ਤੋ ਮੱਦਦ ਕਰਦਾ ਹੈ। ਇਕ ਟੈਕਸੀ ਡਰਾਈਵਰ ਹੋਣ ਕਰਕੇ  ਉਹ ਬਜ਼ੁਰਗ ਮਾਤਾ ਨੂੰ ਉਸ ਦੇ ਕਹੇ ਮੁਤਾਬਕ ਆਪਣੀ ਕਾਰ ਰਾਹੀ ਪਹੁੰਚਾਉਂਦਾ ਹੈ।  ਅੰਤ ਮਾਤਾ ਉਸਨੂੰ 85 ਡਾਲਰ ਭਾੜਾ ਅਤੇ 15 ਡਾਲਰ ਬਖ਼ਸ਼ੀਸ਼ ਜਾਂ ਟਿਪ ਦਿੰਦੀ ਹੈ। ਇਸ ਤਰਾਂ ਉਹ ਉਸ ਨੂੰ ਕੁਲ ਪੂਰੀ ਸਰਵਿਸ ਦੇ 100 ਡਾਲਰ ਦੇ ਕੇ ਘਰ ਨੂੰ ਤੋਰਦੀ ਹੈ। ਅਸਲੀਅਤ ਵਿੱਚ ਉਹ ਬਜ਼ੁਰਗ ਮਾਤਾ ਕਿਸੇ ਹੈਕਰ (ਠੱਗ) ਦੇ ਕਹੇ ਅਨੁਸਾਰ ਡਰਦੀ ਹੋਈ ਸਭ ਕਰ ਰਹੀ ਹੁੰਦੀ ਹੈ। ਜਿਸ ਦਾ ਬਾਅਦ ਵਿੱਚ ਪਤਾ ਲੱਗਾ ਕਿ ਕੋਈ ਹੈਕਰ ਮਾਤਾ ਨਾਲ ਫਰੌੜ ਕਰ ਗਿਆ।  ਪਰ ਲੋਕਲ ਮੀਡੀਏ ਨੇ ਬਿਨਾਂ ਸਚਾਈ ਜਾਣੇ ਲੱਗੇ ਸਕਿਊਰਟੀ ਕੈਮਰਿਆਂ ਦੀ ਵੀਡੀੳ ਦੇ ਅਧਾਰ ‘ਤੇ ਰਾਜ ਕਿਸ਼ਨਪੁਰਾ ਦੀ ਫੋਟੋ ਨੂੰ ਹੈਕਰ ਸਮਝ ਸ਼ੋਸ਼ਲ ਮੀਡੀਏ ਤੇ ਵੱਡੀ ਪੱਧਰ ‘ਤੇ ਵਾਇਰਲ ਕੀਤਾ । ਜਦੋਂ ਰਾਜ ਕਿਸ਼ਨਪੁਰਾ ਨੂੰ ਇਸ ਵਾਇਰਲ ਵੀਡੀਓ ਬਾਰੇ ਪਤਾ ਲੱਗਿਆ ਤਾਂ ਖੁਦ ਉਹ ਫਰਿਜ਼ਨੋ ਪੁਲਿਸ ਸਟੇਸ਼ਨ ਗਿਆ। ਜਿੱਥੇ ਜਾ ਕੇ  ਸਬੰਧਤ ਪੁਲਿਸ ਅਫਸਰ ਨਾਲ ਗੱਲਬਾਤ ਕਰਕੇ,  ਉਹਨਾਂ ਇਸ ਕੇਸ ਵਿੱਚੋਂ ਆਪਣਾ ਨਾਮ ਕਲੀਅਰ ਕਰਵਾਉਦੇ ਹੋਏ ਆਪਣੀ ਸਾਰੀ ਅਸਲ ਕਹਾਣੀ ਦੱਸੀ।  ਇਸ ਸਾਰੀ ਗੱਲਬਾਤ ਕਰਦੇ ਹੋਏ ਰਾਜ ਕਿਸਨਪੁਰਾ ਨੇ ਉਹਨਾਂ ਮੀਡੀਏ ਵਾਲੇ ਸੱਜਣਾਂ ਨੂੰ ਅਪੀਲ ਕੀਤੀ ਕਿ ਬਿਨਾਂ ਸਚਾਈ ਜਾਣੇ ਕਿਸੇ ਦੀ ਇਸ ਤਰੀਕੇ ਖਿੱਲੀ ਨਹੀਂ ਉਡਾਉਣੀ ਚਾਹੀਦੀ। ਅਜਿਹਾ ਕਰਦੇ ਹੋਏ ਜਿੱਥੇ ਕਿਸੇ ਨੂੰ ਝੂਠੇ ਦੋਸ਼ਾਂ ਵਿੱਚ ਫਸਾਇਆ ਜਾਂਦਾ ਹੈ, ਉੱਥੇ ਸਮੁੱਚੇ ਭਾਈਚਾਰੇ ਦਾ ਸਿਰ ਵੀ ਨੀਵਾਂ ਹੁੰਦਾ ਹੈ। 
  ਇੱਥੇ ਇਹ ਕਹਿਣਾ ਜ਼ਰੂਰੀ ਹੈ ਕਿ ਹਰ ਬੰਦਾ ਜੋ ਪੱਗ ਬੰਨਦਾ, ਉਹ ਪੰਜਾਬੀ ਨਹੀਂ ਹੁੰਦਾ। ਇਸੇ ਤਰਾਂ ਹਰ ਉਹ ਬੰਦਾ ਜੋ ਪੱਗ ਨਹੀਂ ਬੰਨਦਾ (ਮੋਨਾ), ਉਹ ਕਿਸੇ ਹੋਰ ਭਾਈਚਾਰੇ ਨਹੀਂ ਹੋ ਸਕਦਾ, ਕਿਉਂ ਕਿ ਬਹੁ ਗਿਣਤੀ ਪੰਜਾਬੀ ਭਾਈਚਾਰੇ ਦੇ ਲੋਕ ਵੀ ਮੋਨੇ ਹਨ।  ਇਸੇ ਤਰਾਂ ਅਸੀਂ ਪਿਛਲੇ ਵਿਦੇਸ਼ਾਂ ਵਿੱਚ ਪਰਮਾਤਮਾ ਦੀ ਕਿਰਪਾ ਨਾਲ, ਗੁਰੂ ਦੇ ਲੰਗਰਾਂ ਦੇ ਨਾਲ-ਨਾਲ ਦਸਤਾਰਾਂ ਦੇ ਲੰਗਰ ਵੀ ਬਹੁਤ ਲਾਏ। ਜਿੱਥੇ ਆਪਣੇ ਭਾਈਚਾਰੇ ਦੇ ਦਸਤਾਰਾਂ ਬੰਨੀਆਂ, ਉੱਥੇ ਇੱਥੇ ਦੇ ਲੋਕਾ ਦੇ ਵੀ ਦਸਤਾਰਾਂ ਅਸੀਂ ਸਜਾਈਆਂ। ਪੱਗ ਦੇ ਅਧਾਰ ‘ਤੇ ਕਿਸੇ ਇਕ ਭਾਈਚਾਰੇ ਨੂੰ ਨਿਸ਼ਾਨੇ ਉੱਤੇ ਲੈਣਾ ਗਲਤ ਹੈ। 
ਰਾਜ ਕਿਸਨਪੁਰਾ ਦੀ ਪੁਲੀਸ ਅੱਗੇ ਸੱਚੀ ਗੱਲ ਕਰਨ ਕਰਕੇ ਜਿੱਥੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਂ ਸ਼ਰਮਸਾਰ ਹੋਣ ਤੋਂ ਬਚ ਗਿਆ, ਉੱਥੇ ਅਖੌਤੀ ਪੱਤਰਕਾਰੀ ਲਈ ਵੀ ਸਬਕ ਹੈ ਕਿ ਸੁਣੀਆਂ-ਸੁਣਾਈਆਂ ਗੱਲਾਂ ਨੂੰ ਮੀਡੀਏ ਵਿੱਚ ਲਿਆਉਣ ਤੋਂ ਪਹਿਲਾ ਘੋਖ ਪੜਤਾਲ ਜ਼ਰੂਰ ਕਰ ਲਿਆ ਕਰਨ।