ਕੌਂਸਲੇਟ ਜਨਰਲ ਆਫ਼ ਇੰਡੀਆ ਸਨ ਫਰਾਂਸਿਸਕੋ ਨਾਲ ਵੀਜ਼ਾ, ਪਾਸਪੋਰਟ ਅਤੇ ਓਸੀਆਈ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ

ਕੌਂਸਲੇਟ ਜਨਰਲ ਆਫ਼ ਇੰਡੀਆ ਸਨ ਫਰਾਂਸਿਸਕੋ ਨਾਲ ਵੀਜ਼ਾ, ਪਾਸਪੋਰਟ ਅਤੇ ਓਸੀਆਈ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ): ਕੌਂਸਲੇਟ ਜਨਰਲ ਆਫ਼ ਇੰਡੀਆ ਡਾ.ਕੇ ਸਰੀਕਰ ਰੈਡੀ ਜੋ ਕਿ ਸਨ ਫਰਾਂਸਿਸਕੋ ਵਿਚ ਤਾਇਨਾਤ ਹਨ ਨੇ ਪੰਜਾਬੀ ਸਿੱਖ ਕਮਿਊਨਿਟੀ ਨਾਲ ਵੀਜ਼ਾ, ਪਾਸਪੋਰਟ ਅਤੇ ਓਸੀਆਈ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਇਸ ਸਮੇਂ ਭਾਈਚਾਰੇ ਦੇ ਕੁਝ ਲੋਕਾਂ ਵੱਲੋਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ। ਉਹਨਾਂ ਦੱਸਿਆ ਕਿ ਵੀਜ਼ਾ ਅਤੇ ਓਸੀਆਈ ਵਿਚ ਕੋਈ ਵੀ ਮੁਸ਼ਕਿਲ ਨਹੀਂ ਆਉਂਦੀ, ਪਰ ਪਾਸਪੋਰਟ ਬਣਨ ਵਿਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ। ਕਈ-ਕਈ ਮਹੀਨੇ ਪਾਸਪੋਰਟ ਜਾਰੀ ਨਹੀਂ ਕੀਤੇ ਜਾ ਰਹੇ। ਲੰਬੀ ਵੇਟਿੰਗ ਚੱਲ ਰਹੀ ਹੈ ਅਤੇ ਲੋਕਾਂ ਦੀਆਂ ਇਨਕੁਆਰੀਆਂ ਦੇ ਜਵਾਬ ਵੀ ਨਹੀਂ ਦਿੱਤੇ ਜਾਂਦੇ। ਡਾ.ਕੇ. ਸਰੀਕਰ ਰੈਡੀ ਨੇ ਦੱਸਿਆ ਕਿ ਉਹਨਾਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਹਨ।ਪਾਸਪੋਰਟ ਤਤਕਾਲ ਵਿਚ ਤਿੰਨ ਦਿਨ ਵਿਚ ਅਤੇ ਆਮ ਰੁਟੀਨ ਵਿਚ ਇਕ ਹਫਤੇ ਵਿਚ ਜਾਰੀ ਕੀਤਾ ਜਾਵੇਗਾ। ਕਿਸੇ ਨੂੰ ਵੀ ਕਿਸੇ ਤਰਾਂ ਦੀ ਮੁਸ਼ਕਿਲ ਨਹੀਂ ਆਵੇਗੀ। ਵੀਜ਼ਾ ਅਫ਼ਸਰ ਨਿਰੰਜਣ ਪ੍ਰਤਾਪ ਸਿੰਘ ਵੀ ਇਸ ਮੌਕੇ ਹਾਜਰ ਸਨ। ਇਸ ਮੌਕੇ ਉਹਨਾਂ ਦਾ ਅਦਾਰਾ ਸਾਂਝੀ ਸੋਚ ਦੇ ਸੀਈਓ ਬੂਟਾ ਸਿੰਘ ਬਾਸੀ ਅਤੇ ਸਿਕੰਦਰ ਸਿੰਘ ਗਰੇਵਾਲ ਟਰੇਸੀ ਵੱਲੋਂ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਗਿਆ। ਕੌਂਸਲੇਟ ਜਨਰਲ ਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਫੋਟੋ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਵੀਜ਼ਾ ਅਫ਼ਸਰ ਨਿਰੰਜਣ ਪ੍ਰਤਾਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।ਯੁਗਾਂਤਰ ਆਸ਼ਰਮ ਜੋਕਿ ਸਨ ਫਰਾਂਸਿਸਕੋ ਵਿਚ ਗਦਰੀ ਬਾਬਿਆਂ ਦਾ ਹਾਲ ਹੈ, ਉਸਨੂੰ ਦੁਬਾਰਾ ਤਿਆਰ ਕਰਨ ਲਈ ਭਾਰਤ ਸਰਕਾਰ ਵੱਲੋਂ ਨੌਂ ਮਿਲੀਅਨ ਡਾਲਰ ਦਾ ਫੰਡ ਪ੍ਰਵਾਨ ਕੀਤਾ ਹੋਇਆ ਹੈ। ਭਾਈਚਾਰੇ ਦੇ ਲੋਕਾਂ ਨੇ ਡਾ.ਰੈਡੀ ਨੂੰ ਇਸ ਇਮਾਰਤ ਦੀ ਦੁਬਾਰਾ ਉਸਾਰੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਬਹੁਤ ਜਲਦੀ ਆਰਕੀਟੈਕਟ ਨਾਲ ਮੀਟਿੰਗ ਕਰ ਰਹੇ ਹਨ ਅਤੇ ਜਲਦੀ ਹੀ ਕਰੀਬ ਇਕ ਸਾਲ ਦੇ ਵਿਚ ਇਸ ਬਿਲਡਿੰਗ ਨੂੰ ਤਿਆਰ ਕਰ ਦਿੱਤਾ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਗਾਜੀਆਣਾ, ਰਾਣਾ ਗਿੱਲ, ਚਰਨ ਗੁਰਮ, ਗੁਰਬਖਸ਼ ਸਿੱਧੂ, ਜਸਵੰਤ ਢਿੱਲੋਂ, ਸੁਰਿੰਦਰ ਮੰਢਾਲੀ, ਮਹਿੰਦਰ ਢਾਹ, ਕਰਨਜੀਤ ਸਿੰਘ, ਮਹਿੰਦਰ ਕੰਡਾ, ਬੂਟਾ ਸਿੰਘ ਖੱਖ, ਸਰਦੂਲ ਬਾਜਵਾ, ਜਸਕਰਨ ਸੰਧੂ, ਸੁੱਖੀ ਚਾਹਲ, ਚਰਨ ਜੱਜ ਤੇ ਬਲਵਿੰਦਰ ਢੁਲਕੂ, ਕੁਲਬੀਰ ਰੰਧਾਵਾ, ਇੰਦਰਜੀਤ ਕੈਲੀਰਾਏ, ਮਨਪ੍ਰੀਤ ਸ਼ਾਹੀ ਆਦਿ ਹਾਜਰ ਸਨ।