ਸਿਧੂ ਵਲੋਂ' ਰੈਲੀ ਤੋਂ ਕਾਂਗਰਸ ਹਾਈਕਮਾਂਡ ਔਖੀ, ਲਿਆ ਵੱਡਾ ਐਕਸ਼ਨ

ਸਿਧੂ ਵਲੋਂ' ਰੈਲੀ ਤੋਂ ਕਾਂਗਰਸ ਹਾਈਕਮਾਂਡ ਔਖੀ, ਲਿਆ ਵੱਡਾ ਐਕਸ਼ਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੋਗਾ :ਮੋਗਾ ਵਿਖੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਆਮਦ ਮੌਕੇ ਹੋਈ 'ਜਿੱਤੇਗਾ ਪੰਜਾਬ' ਰੈਲੀ ਦੀ ਸਫ਼ਲਤਾ ਮਗਰੋਂ ਰੈਲੀ ਦੇ ਮੁੱਖ ਪ੍ਰਬੰਧਕ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ ਵਿਰੁੱਧ ਕਾਂਗਰਸ ਹਾਈਕਮਾਂਡ ਨੇ ਵੱਡਾ ਐਕਸ਼ਨ ਲਿਆ ਹੈ। ਦੋਵੇਂ ਆਗੂਆਂ ਨੂੰ ਪ੍ਰਦੇਸ ਕਾਂਗਰਸ ਨੇ ਜਿੱਥੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਉੱਥੇ ਹੀ ਹਾਈਕਮਾਂਡ ਦੇ ਇਸ ਫ਼ੈਸਲੇ ਵਿਰੁੱਧ ਨਿਹਾਲ ਸਿੰਘ ਵਾਲਾ ਪਰਿਵਾਰ ਦੇ ਸਮਰਥਕਾਂ ਦਾ ਗੁੱਸਾ ਵੀ ਸੱਤਵੇਂ ਅਸਮਾਨ ’ਤੇ ਪੁੱਜ ਗਿਆ ਹੈ, ਕਿਉਂਕਿ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਿਹਾ ਹੈ ਤਾਂ ਉਸ ਵਿਰੁੱਧ ਹੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਪਾਰਟੀ ਮਜ਼ਬੂਤ ਕਿਵੇਂ ਹੋ ਸਕਦੀ ਹੈ।