ਕੈਲੇਫੋਰਨੀਆਂ ਦੇ “ਹਿੰਦੂ ਟੈਂਪਲ ਵਾਲੈਉ” ਨੂੰ 6 ਔਰਤਾਂ ਨੇ ਲੁੱਟਣ ਦੀ ਕੀਤੀ ਨਾਕਾਮ ਕੋਸ਼ਿਸ਼

ਕੈਲੇਫੋਰਨੀਆਂ ਦੇ “ਹਿੰਦੂ ਟੈਂਪਲ ਵਾਲੈਉ” ਨੂੰ 6 ਔਰਤਾਂ ਨੇ ਲੁੱਟਣ ਦੀ ਕੀਤੀ ਨਾਕਾਮ ਕੋਸ਼ਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੇਫੋਰਨੀਆਂ ਵਿੱਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਰਹੇ ਹਨ।  ਇਸੇ ਤਰਾਂ ਲੁੱਟ-ਖੋਹ ਜਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਵੀ ਵਾਧਾ ਹੋਇਆ ਹੈ।  ਅਜਿਹੀ ਹੀ ਇਕ ਚੋਰੀ ਦੀ ਵਾਰਦਾਤ ਹਿੰਦੂ ਟੈਂਪਲ ਵਾਲੈਉ ਵਿਖੇ ਵਾਪਰੀ। ਜਿਸ ਸੰਬੰਧੀ ਹਿੰਦੂ ਮੰਦਰ ਦੇ ਫਾਊਡਰ ਅਤੇ ਪ੍ਰੈਜ਼ੀਡੈਂਟ ਸ੍ਰੀ ਚਮਕੌਰ ਗਿਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੇ ਔਰਤਾਂ ਮੰਦਰ ਵਿੱਚ ਪੂਜਾ ਕਰਵਾਉਣ ਦੇ ਬਹਾਨੇ ਪੁਜਾਰੀ ਕੋਲ ਆਈਆਂ। ਪਰ ਇਸ ਦੇ ਨਾਲ ਹੀ ਦੋ ਪੰਡਤ ਕੋਲ ਬੈਠ ਗਈਆਂ, ਬਾਕੀਆਂ ਨੇ ਇੱਧਰ-ਉਧਰ ਚੋਰੀ ਕਰਨ ਲਈ ਫਰੋਲਾਂ-ਫਰੋਲੀ ਸੁਰੂ ਕਰ ਦਿੱਤੀ।  ਜਦ ਕਿ ਪੰਡਤ ਨੇ ਕੋਲ ਬੈਠੀਆਂ ਔਰਤਾਂ ਨੂੰ ਮੰਤਰ ਜਾਪ ਲਈ ਕਿਹਾ ਤਾਂ ਉਨ੍ਹਾਂ ਨੂੰ ਸਹੀ ਮੰਤਰ ਉਚਾਰਣ ਵੀ ਨਹੀਂ ਆਉਂਦੇ ਸਨ।  

ਇਕਦਮ ਸ਼ੱਕ ਪੈਣ ‘ਤੇ ਮੰਦਰ ਦੇ ਪੁਜਾਰੀ ਨੇ ਦੇਖਿਆ ਕਿ ਇਕ ਔਰਤ ਮੰਦਰ ਵਿੱਚ ਸੰਸ਼ੋਭਿਤ ਮੂਰਤੀ ਤੋਂ ਗਹਿਣਿਆਂ ਦੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਜਦ ਪੰਡਤ ਜੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਕਿਹਾ ਕਿ ਇਹ ਮੰਦਰ ਦੀ ਸਾਡੀ ਵੀਡੀੳ ਰਿਕਾਰਡ ਹੋ ਰਹੀ ਹੈ ਤਾਂ ਉਹ ਔਰਤਾਂ ਇਕਦਮ ਕੁਝ ਹੀ ਪਲਾਂ ਵਿੱਚ ਭੱਜ ਗਈਆਂ। ਸਕਿਊਰਟੀ ਕੈਮਰਿਆਂ ਦੇ ਡਰੋ ਔਰਤਾਂ ਦੇ ਭੱਜਣ ਕਰਕੇ ਵੱਡਾ ਨੁਕਸਾਨ ਹੋਣੋਂ ਬਚ ਗਿਆ।  ਇਸ ਤੋਂ ਪਹਿਲਾ ਵੀ ਕੈਲੇਫੋਰਨੀਆਂ ਦੇ ਇਕ ਬੁੱਧ ਧਰਮ ਦੇ ਮੰਦਰ ਵਿੱਚ ਵੱਡੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ।  ਦੱਸਿਆ ਜਾ ਰਿਹਾ ਹੈ ਕਿ ਇਹ ਚੋਰਾਂ ਦਾ ਗਰੋਹ ਹਿੰਦੀ ਬੋਲਦਾ ਹੈ, ਪਰ ਦੇਖਣ ਵਿੱਚ ਭਾਰਤੀ ਨਹੀਂ ਲਗਦਾ।  ਔਰਤਾਂ ਦੇ ਮੂੰਹ ਉੱਪਰ ਮਸ਼ਕ ਲੱਗੇ ਹੋਣ ਕਰਕੇ ਪਹਿਚਾਣ ਕਰਨੀ ਮੁਸ਼ਕਲ ਹੈ, ਪਰ ਸਕਿਊਰਟੀ ਕੈਮਰਿਆਂ ਦੀ ਫੁੱਟਜ਼ ਦੇ ਅਧਾਰ ‘ਤੇ ਪੁਲੀਸ ਚੋਰਾਂ ਦੀ ਭਾਲ ਕਰ ਰਹੀ ਹੈ।