ਕੈਲੀਫੋਰਨੀਆ ਵਿਚ ਭਾਰੀ ਤੂਫਾਨ, ਮੀਂਹ ਤੇ ਹੜ ਵਰਗੇ ਹਾਲਾਤ ਦੇ ਮੱਦੇਨਜਰ ਹੰਗਾਮੀ ਹਾਲਤ ਦਾ ਕੀਤਾ ਐਲਾਨ

ਕੈਲੀਫੋਰਨੀਆ ਵਿਚ ਭਾਰੀ ਤੂਫਾਨ, ਮੀਂਹ ਤੇ ਹੜ ਵਰਗੇ ਹਾਲਾਤ ਦੇ ਮੱਦੇਨਜਰ ਹੰਗਾਮੀ ਹਾਲਤ ਦਾ ਕੀਤਾ ਐਲਾਨ
ਕੈਪਸ਼ਨ : ਨਿਊਜਰਸੀ ਵਿਚ ਆਏ ਹੜ ਦੇ ਪਾਣੀ ਵਿਚੋਂ ਲੰਘ ਰਿਹਾ ਇਕ ਵਿਅਕਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਵਿਚ ਸ਼ਕਤੀਸ਼ਾਲੀ ਤੂਫਾਨ ਤੇ ਮੀਂਹ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਕਰੀਬਨ 4 ਲੱਖ ਤੋਂ ਵਧ ਘਰਾਂ ਤੇ ਕਾਰੋਬਾਰੀ ਅਦਾਰਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ ਜਿਸ ਨੂੰ ਬਹਾਲ ਕਰਨ ਲਈ ਖਰਾਬ ਮੌਸਮ ਕਾਰਨ ਕਾਮਿਆਂ ਨੂੰ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਤੂਫਾਨ ਕਾਰਨ ਹੌਲੀਵੁੱਡ ਹਿਲਜ ਤੇ ਬੈਵਰਲੀ ਹਿਲਜ ਸਮੇਤ ਲਾਸ ਏਂਜਲਸ ਖੇਤਰ ਵਿਚ 14 ਲੱਖ ਲੋਕਾਂ ਨੂੰ ਫਲੈਸ਼ ਫਲੱਡ ਦੀ ਚਿਤਾਵਨੀ ਦਿੱਤੀ ਗਈ ਹੈ। ਮੇਅਰ ਕਾਰੇਨ ਬਾਸ ਨੇ ਲਾਸ ਏਂਜਲਸ ਲਈ ਸਥਾਨਕ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਹੈ। ਮੌਸਮ ਸੇਵਾ ਅਨੁਸਾਰ ਕੁਝ ਖੇਤਰਾਂ ਵਿਚ 5 ਤੋਂ 8 ਇੰਚ ਹੋਰ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤਰਾਂ ਕੁਲ ਮਿਲਾ ਕੇ 48 ਘੰਟਿਆਂ ਦੌਰਾਨ 14 ਇੰਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਖਰਾਬ ਮੌਸਮ ਕਾਰਨ ਬਣੇ ਹਾਲਾਤ ਦੇ ਮੱਦੇਨਜਰ ਦੱਖਣੀ ਕੈਲੀਫੋਰਨੀਆ ਦੀਆਂ 8 ਕਾਊਂਟੀਆਂ ਵਿਚ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਜਾ ਚੁੱਕਾ ਹੈ। ਨਿਊ ਜਰਸੀ ਸਮੇਤ ਕਈ ਖੇਤਰਾਂ ਵਿਚ ਹੜ ਵਰਗੇ ਹਾਲਾਤ ਬਣ ਗਏ ਹਨ। ਕਈ ਕਈ ਫੁੱਟ ਪਾਣੀ ਸੜਕਾਂ ਉਪਰ ਫਿਰ ਰਿਹਾ ਹੈ।