ਕੈਨੇਡਾ ਵਿਚ ਇਕ ਹੋਰ ਹਿੰਦੂ ਮੰਦਰ ਉਪਰ ਲਗੇ ਭਾਰਤੀ ਡਿਪਲੋਮੈਟਾਂ ਦੇ 'ਵਾਂਟੇਡ' ਪੋਸਟਰ

ਕੈਨੇਡਾ ਵਿਚ ਇਕ ਹੋਰ ਹਿੰਦੂ ਮੰਦਰ ਉਪਰ ਲਗੇ ਭਾਰਤੀ ਡਿਪਲੋਮੈਟਾਂ ਦੇ 'ਵਾਂਟੇਡ' ਪੋਸਟਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਹਿੰਦੂ ਮੰਦਰ ਵਿੱਚ ਬੇਹੁਰਮਤੀ ਕੀਤੀ ਗਈ, ਜਿਸ ਦੇ ਸਾਹਮਣੇ ਵਾਲੇ ਗੇਟ ਅਤੇ ਕੰਧਾਂ 'ਤੇ ਖ਼ਾਲਿਸਤਾਨੀ ਸਮਰਥਕ ਪੋਸਟਰ ਚਿਪਕਾਏ ਗਏ। ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਲਕਸ਼ਮੀ ਨਰਾਇਣ ਮੰਦਰ ਵਿਚ ਵਾਪਰੀ। ਤਾਜ਼ਾ ਘਟਨਾ ਕੈਨੇਡਾ ਦੇ ਓਨਟਾਰੀਓ ਵਿੱਚ ਇੱਕ ਹੋਰ ਹਿੰਦੂ ਮੰਦਰ ਨੂੰ ਭਾਰਤ ਵਿਰੋਧੀ ਗਰੈਫਿਟੀ ਅਤੇ ਪੋਸਟਰਾਂ ਨਾਲ ਵਿਗਾੜਨ ਤੋਂ ਕੁਝ ਦਿਨ ਬਾਅਦ ਵਾਪਰੀ ਹੈ।ਰਿਪੋਰਟ ਅਨੁਸਾਰ, ਲਕਸ਼ਮੀ ਨਰਾਇਣ ਮੰਦਰ ਦੇ ਗੇਟ 'ਤੇ ਪੋਸਟਰ ਚਿਪਕਾਉਣ ਵਾਲੇ ਦੋ ਵਿਅਕਤੀਆਂ ਦੀ ਇੱਕ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਮੰਦਰ ਦੇ ਕਰਮਚਾਰੀਆਂ ਵੱਲੋਂ ਪਤਾ ਲੱਗਣ 'ਤੇ ਬਾਅਦ ਵਿਚ ਇਹਨਾਂ ਪੋਸਟਰਾਂ ਨੂੰ ਗੇਟ ਤੋਂ ਹਟਾ ਦਿੱਤਾ ਗਿਆ।

ਕਥਿਤ ਤੌਰ 'ਤੇ ਹਿੰਦੂ ਮੰਦਰ ਦੇ ਅਗਲੇ ਗੇਟ ਅਤੇ ਪਿਛਲੀ ਕੰਧ 'ਤੇ ਦੋ ਪੋਸਟਰ ਚਿਪਕਾਏ ਗਏ ਸਨ। ਇੱਕ ਪੋਸਟਰ ਵਿੱਚ 'ਵਾਂਟੇਡ' ਭਾਰਤੀ ਡਿਪਲੋਮੈਟਾਂ ਦੀਆਂ ਤਸਵੀਰਾਂ ਸਨ ਜਦੋਂ ਕਿ ਦੂਜੇ ਪੋਸਟਰ ਵਿੱਚ 18 ਜੂਨ ਨੂੰ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਦੇ "ਕਤਲ" ਵਿੱਚ ਭਾਰਤ ਦੀ "ਭੂਮਿਕਾ" ਦੀ ਜਾਂਚ ਕਰਨ ਲਈ ਕੈਨੇਡਾ ਨੂੰ ਮੰਗ ਕੀਤੀ ਗਈ ਸੀ।