ਵਿਸ਼ਵ ਹਾਕੀ ਵਿਚ ਪੰਜਾਬੀਆਂ ਦਾ ਮਾਣ ਵਧਾਉਣ ਵਾਲੇ ਬਲਬੀਰ ਸਿੰਘ ਸੀਨੀਅਰ ਅਕਾਲ ਚਲਾਣਾ ਕਰ ਗਏ

ਵਿਸ਼ਵ ਹਾਕੀ ਵਿਚ ਪੰਜਾਬੀਆਂ ਦਾ ਮਾਣ ਵਧਾਉਣ ਵਾਲੇ ਬਲਬੀਰ ਸਿੰਘ ਸੀਨੀਅਰ ਅਕਾਲ ਚਲਾਣਾ ਕਰ ਗਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਹਾਕੀ ਖੇਡ ਦੇ ਮਹਾਨ ਖਿਡਾਰੀ ਵਜੋਂ ਨਾਮਣਾ ਖੱਟਣ ਵਾਲੇ ਪੰਜਾਬ ਦੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਅੱਜ 95 ਸਾਲਾਂ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ। ਬਲਬੀਰ ਸਿੰਘ ਸੀਨੀਅਰ ਨੇ ਭਾਰਤ ਵੱਲੋਂ ਹਾਕੀ ਖੇਡਦਿਆਂ ਤਿੰਨ ਵਾਰ ਓਲੰਪਿਕ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰੀ ਦੇ ਚਲਦਿਆਂ ਮੋਹਾਲੀ ਦੇ ਇਕ ਹਸਪਤਾਲ ਵਿਚ ਦਾਖਲ ਸਨ। 

ਬਲਬੀਰ ਸਿੰਘ ਸੀਨੀਅਰ ਉਹਨਾਂ 16 ਮਹਾਨ ਖਿਡਾਰੀਆਂ ਵਿਚੋਂ ਇਕ ਸਨ ਜਿਹਨਾਂ ਨੂੰ ਕੌਮਾਂਤਰੀ ਓਲੰਪਿਕ ਕਮੇਟੀ ਨੇ ਵਿਸ਼ਵ ਭਰ ਵਿਚੋਂ ਚੁਣਿਆ ਸੀ। ਓਲੰਪਿਕ ਖੇਡਾਂ ਵਿਚ ਹਾਕੀ ਦੇ ਫਾਈਨਲ ਮੈਚ ਅੰਦਰ ਸਭ ਤੋਂ ਵੱਧ ਗੋਲ ਦਾਗਣ ਦਾ ਰਿਕਾਰਡ ਅੱਜ ਤਕ ਉਹਨਾਂ ਦੇ ਨਾਂ ਹੀ ਹੈ। 

ਬਲਬੀਰ ਸਿੰਘ ਸੀਨੀਅਰ ਨੇ 1952 ਦੀਆਂ ਹੇਲਸਿੰਕੀ ਓਲੰਪਿਕ ਖੇਡਾਂ ਦੌਰਾਨ ਹਾਕੀ ਦੇ ਫਾਈਨਲ ਮੈਚ ਵਿਚ ਨੀਦਰਲੈਂਡ ਦੀ ਟੀਮ ਖਿਲਾਫ 5 ਗੋਲ ਕੀਤੇ ਸਨ ਤੇ ਭਾਰਤ ਨੇ ਇਹ ਮੈਚ 6-1 ਨਾਲ ਜਿੱਤਿਆ ਸੀ। 

ਬਲਬੀਰ ਸਿੰਘ ਸੀਨੀਅਰ ਨੂੰ 1957 ਵਿਚ ਪਦਮ ਸ੍ਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। 1975 ਵਿਚ ਹਾਕੀ ਦਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਉਹ ਮੈਨੇਜਰ ਸਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।