ਗੋਰਖਨਾਥ ਮੰਦਰ 'ਤੇ ਅੱਤਵਾਦੀ ਹਮਲੇ ਦੀ  ਘਟਨਾ

ਗੋਰਖਨਾਥ ਮੰਦਰ 'ਤੇ ਅੱਤਵਾਦੀ ਹਮਲੇ ਦੀ  ਘਟਨਾ

ਅਜਿਹੀਆਂ ਹਿੰਸਕ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ।

ਲਖਨਊ  ਵਿਖੇ  ਬੀਤੇ ਐਤਵਾਰ ਦੇਰ ਰਾਤ ਗੋਰਖਨਾਥ ਮੰਦਰ ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਕਰਮੀਆਂ 'ਤੇ ਇਕ ਮੁਸਲਿਮ ਨੌਜਵਾਨ ਨੇ ਹਮਲਾ ਕਰ ਦਿੱਤਾ। ਹੋਏ ਹਮਲੇ ਦੀ ਘਟਨਾ ਨੂੰ ਵੀ ਅੱਤਵਾਦੀ ਸਾਜ਼ਿਸ਼ ਮੰਨਿਆ ਜਾ ਰਿਹਾ ਹੈ। ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਤੇ ਏਡੀਜੀ ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਸੀ ਕਿ ਬੀਤੀ ਰਾਤ ਗੋਰਖਪੁਰ ਮੰਦਰ ਕਾਂਡ ਵਿਚ ਅੱਤਵਾਦੀ ਸਾਜ਼ਿਸ਼ ਦੀ ਸੰਭਾਵਨਾ ਹੈ। ਇਸ ਮਾਮਲੇ ਦੀ ਜਾਂਚ ਉੱਤਰ ਪ੍ਰਦੇਸ਼ ਏਟੀਐਸ ਅਤੇ ਐਸਟੀਐਫ ਨੂੰ ਸੌਂਪੀ ਗਈ ਹੈ। ਇਸ ਮਾਮਲੇ ਵਿਚ ਐਨ ਆਈ ਏ ਦੀ ਮਦਦ ਵੀ ਲਈ ਜਾ ਸਕਦੀ ਹੈ।

 

ਪੁਲਿਸ ਅਨੁਸਾਰ ਇੰਨਾ ਹੀ ਨਹੀਂ ਉਸ ਨੇ ਧਾਰਮਿਕ ਨਾਅਰੇ ਲਗਾ ਕੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ।ਸੁਆਲ ਇਹ ਹੈ ਕਿ ਅਜਿਹੀਆਂ ਹਿੰਸਕ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ।ਇਸ ਦਾ ਕਾਰਣ ਹੈ ਕਿ ਭਾਰਤ ਵਿਚ ਫਿਰਕੂਵਾਦ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ।ਦਿਲੀ ਵਿਚ ਹੁਣੇ ਜਿਹੇ ਹੋਈ ਭਗਵਿਆਂ ਦੀ ਕਾਨਫਰੰਸ ਵਿਚ ਮੁਸਲਮਾਨਾਂ ਵਿਰੁਧ ਹਥਿਆਰ ਚੁਕਣ ਦਾ ਸਦਾ ਦਿਤਾ ਤੇ ਹਿੰਦੂ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਮੁਸਲਮਾਨਾਂ ਦਾ ਮੁਕਾਬਲਾ ਕਰਨ ਲਈ  ਬਚੇ ਵਧ ਪੈਦਾ ਕਰਨ।ਕਸ਼ਮੀਰ ਫਾਈਲਜ ਹਿੰਦੂ ਭਾਈਚਾਰੇ ਨੂੰ ਮੁਸਲਮਾਨਾਂ ਖਿਲਾਫ ਭੜਕਾਉਣ ਲਈ ਬਣਾਈ ਹੈ।ਇਸ ਦੇ ਪ੍ਰਤੀਕਰਮ ਵਿਚੋਂ ਜਿਹਾਦੀ ਅੱਤਵਾਦ ਪੈਦਾ ਹੋ ਰਿਹਾ।ਦੋਵੇਂ ਕਿਸਮ ਦੇ ਅਪਰਾਧ ਭਾਰਤੀਆਂ ਲਈ ਖਤਰਨਾਕ ਹਨ। ਸੰਘ ਪਰਿਵਾਰ ਆਮ ਕਰਕੇ ਫਿਰਕੂ ਭੜਕਾਹਟ ਪੈਦਾ ਕਰਦਾ ਹੈ। ਹੁਣੇ ਜਿਹੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ  ਫਿਲਮ ਦਿ ਕਸ਼ਮੀਰ ਫਾਈਲਜ਼ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੇ 1990 ਵਿਚ ਘਾਟੀ ਤੋਂ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਪਿਛਲੀ ਅਸਲੀਅਤ ਬਾਰੇ ਦੇਸ਼ ਭਰ ਵਿਚ ਜਾਗਰੂਕਤਾ ਪੈਦਾ ਕੀਤੀ ਹੈ।  ‘ਦਿ ਕਸ਼ਮੀਰ ਫਾਈਲਜ਼ਫਿਲਮ ਨੇ ਦੁਨੀਆ ਸਾਹਮਣੇ ਕਸ਼ਮੀਰੀ ਪੰਡਿਤਾਂ ਦੀ ਅਸਲੀਅਤ ਲਿਆਂਦੀ ਹੈ। ਇਸ ਤੋਂ ਸਾਫ ਕਿ ਸੰਘ ਪਰਿਵਾਰ ਫਿਰਕੂਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ ਸ਼ਇਹ ਹਿੰਸਕਪੁਣਾ ਦੂਜੀਆਂ ਨਸਲਾਂ, ਧਰਮਾਂ, ਵਿਚਾਰਾਂ ਤੇ ਫਿਰਕਿਆਂ ਵਿਚਕਾਰ ਆਪਸੀ ਲੜਾਈ- ਝਗੜਾ ਜਾਂ ਦੰਗਿਆਂ ਜਿਹਾ ਭਿਅੰਕਰ ਰੂਪ ਲੈ ਲੈਂਦਾ ਹੈ। ਹਿਟਲਰ ਦੇ ਸਮੇਂ ਦਾ ਜਰਮਨੀ ਤੇ ਯਹੂਦੀਆਂ ਦੀ ਨਸਲਕੁਸ਼ੀ ਇਸ ਦੀ ਉਦਾਹਰਣ ਹੈ। ਕਈ ਚਿੰਤਕਾਂ ਦਾ ਮੰਨਣਾ ਹੈ ਖ਼ੁਦ ਨੂੰ ਸ਼੍ਰੇਸ਼ਟ ਤੇ ਸ਼ਕਤੀਸ਼ਾਲੀ ਸਿੱਧ ਕਰਨ ਦੀ ਲਾਲਸਾ ਵੀ ਯੁੱਧ ਨੂੰ ਜਨਮ ਦਿੰਦੀ ਹੈ। ਫਿਰਕੂ ਹਿੰਸਾ ਦਾ ਕਾਰਨ ਕੋਈ ਵੀ ਰਿਹਾ ਹੋਵੇ, ਤਬਾਹੀ ਇਸ ਦਾ ਨਤੀਜਾ ਹੈ। ਫਿਰਕੂ ਵਾਤਾਵਰਨ ਸਿੱਧੇ ਤੌਰ ਤੇ  ਆਮ ਲੋਕਾਂ ਉੱਤੇ ਸਰੀਰਕ ਅਤੇ ਮਾਨਸਿਕ ਤੌਰ ਤੇ ਅਸਰ ਪਾਉਂਦਾ ਹੈ। ਦੇਸ਼ ਦਾ ਅਰਥਚਾਰਾ ਪੱਛੜ ਜਾਂਦਾ ਹੈ ਤੇ ਲੋਕਾਂ ਦਾ ਜੀਵਨ ਪੱਧਰ ਗਿਰਾਵਟ ਦਾ ਸ਼ਿਕਾਰ ਹੁੰਦਾ ਹੈ ।                                                 

 ਰਜਿੰਦਰ ਸਿੰਘ ਪੁਰੇਵਾਲ