ਪਦਮਸਿਰੀ ਕੌਰ ਸਿੰਘ ਅਧਾਰਤ ਫ਼ਿਲਮ ਬਣੀ ਪੰਜਾਬੀ ਫ਼ਿਲਮ

 ਪਦਮਸਿਰੀ ਕੌਰ ਸਿੰਘ ਅਧਾਰਤ ਫ਼ਿਲਮ ਬਣੀ ਪੰਜਾਬੀ ਫ਼ਿਲਮ

ਕਰਮ ਬਾਠ ਨੇ ਇਸ ਕਿਰਦਾਰ ਲਈ ਖੁੂਬ ਮਿਹਨਤ ਕੀਤੀ


ਬਾਲੀਵੁੱਡ ਵਿੱਚ ਬਾਇਪਿਕਸ ਦੀ ਸਫਲਤਾ ਤੋਂ ਹੁਣ ਪੰਜਾਬੀ ਸਿਨੇਮੇ ਵਿੱਚ ਰੀਅਲ ਲਾਇਫ ਸਟੋਰੀਆਂ ਤੇ ਫਿਲਮਾਂ ਬਣ ਰਹੀਆਂ ਹਨ। ਹਰਜੀਤਾ, ਸੱਜਣ ਸਿੰਘ ਰੰਗਰੂਟ, ਸੂਬੇਦਾਰ ਜੋਗਿੰਦਰ ਸਿੰਘ ਤੇ ਡਾਕੂਆਂ ਦਾ ਮੁੰਡਾ ਜਿਹੀਆਂ ਫਿਲਮਾਂ ਤੋਂ ਬਾਅਦ ਇੱਕ ਹੋਰ ਬੇਹਤਰੀਨ ਬਾਇਓਪਿਕ ਪੰਜਾਬੀ ਸਿਨੇਮੇ ਦੀ ਦਹਿਲੀਜ਼ ਤੇ ਦਸਤਕ ਦੇਣ ਜਾ ਰਹੀ ਹੈ। ਪੰਜਾਬ ਦੇ ਜਾਬਾਜ਼ ਮੁਕੇਬਾਜ਼ ਕੌਰ ਸਿੰਘ ਦੇ ਜੀਵਨ ਤੇ ਅਧਾਰਿਤ ਫਿਲਮ ਪਦਮਸ਼੍ਰੀ ਕੌਰ ਸਿੰਘ ਦਾ ਪੋਸਟਰ ਲਾਂਚ ਹੋ ਚੁੱਕਾ ਹੈ ਜੋ 8 ਜੁਲਾਈ ਰਿਲੀਜ਼ ਹੋਣ ਜਾ ਰਹੀ ਹੈ। ਬਹੁਤ ਸਾਰੇ ਸ਼ਾਇਦ ਇਸ ਮਹਾਨ ਬੌਕਸਰ ਦੇ ਨਾਮ ਤੋਂ ਅਣਜਾਣ ਹੋਣਗੇ ਪਰ ਇਹ ਇਕਲੌਤਾ ਪੰਜਾਬੀ ਮੁੱਕੇਬਾਜ਼ ਹੈ ਜਿਸਨੇ ਮਹਾਨ ਬੌਕਸਰ ਮੁਹੰਮਦ ਅਲੀ ਨਾਲ ਵੀ ਮੈਚ ਖੇਡਿਆ ਸੀ। ਪਦਮਦਸਿਰੀ ਅਤੇ ਅਰਜੁਨ ਐਵਾਰਡ ਜਿਹੇ ਦੇਸ਼ ਦੇ ਵੱਕਾਰੀ ਪੁਰਸਕਾਰ ਹਾਸਿਲ ਕਰਨ ਵਾਲੇ ਇਸ ਬੌਕਸਰ ਵੱਲੋਂ ਜੀਵਨ ਵਿੱਚ ਘਾਲੀ ਘਾਲਣਾ ਨੂੰ ਪਰਦੇ ਤੇ ਦਿਖਾਇਆ ਜਾਵੇਗਾ। ਉਹ 1971 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਸ ਨੇ ਰਾਜਸਥਾਨ ਦੇ ਅਹਿਮਦਾਬਾਦ ਸੈਕਟਰ ਵਿੱਚ ਜੰਗ ਦਾ ਮੈਦਾਨ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਫੌਜ ਵਿੱਚ ਆਪਣੀ ਬਹਾਦਰੀ ਨਾਲ ਲੜਨ ਲਈ, ਉਸਨੂੰ ਸੰਗਰਾਮ ਮੈਡਲ ਅਤੇ ਵੈਸਟ ਸਟਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੌਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਚਾਚੇ ਤੋਂ 13 ਰੁਪਏ ਮੰਗ ਕੇ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਗਿਆ ਸੀ। ਜਿਸਨੇ ਉਸ ਦੀ ਜ਼ਿੰਦਗੀ ਬਣਾ ਦਿੱਤੀ। ਜਿਸ ਨੂੰ ਉਹ ਕਦੇ ਨਹੀਂ ਭੁੱਲ ਸਕਦਾ। ਉਹ 1971 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਫੌਜ ਵਿੱਚ ਆਪਣੀ ਬਹਾਦਰੀ ਦਿਖਾਉਣ ਲਈ ਉਸਨੂੰ ਸੰਗਰਾਮ ਮੈਡਲ ਅਤੇ ਵੈਸਟ ਸਟਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਦਮਸ਼੍ਰੀ ਕੌਰ ਸਿੰਘ ਫਿਲਮ ਦਾ ਨਿਰਮਾਣ ਕਰਮ ਬਾਠ ਵੱਲੋਂ ਸਲੇਅ ਰਿਕਾਰਡਜ਼ ਨਾਲ ਮਿਲਕੇ ਕੀਤਾ ਗਿਆ ਕੀਤਾ ਗਿਆ ਹੈ। ਵਿਕਰਮ ਪ੍ਰਧਾਨ ਫਿਲਮ ਲੇਖਕ ਤੇ ਨਿਰਦੇਸ਼ਕ ਹਨ।  ਫਿਲਮ ਦੇ ਮੁੱਖ ਅਦਾਕਾਰ ਕਰਮ ਬਾਠ ਇਸ ਫਿਲਮ ਰਾਹੀਂ ਆਪਣੇ ਕੈਰੀਅਰ ਦਾ ਆਗਾਜ਼ ਕਰਨ ਜਾ ਰਹੇ ਹਨ। ਫਿਲਮ ਵਿੱਚ ਪ੍ਰਭ ਗਰੇਵਾਲ, ਰਾਜ ਕਾਕੜਾ, ਬਨਿੰਦਰ ਬਨੀ, ਮਲਕੀਤ ਰੌਣੀ, ਸੁੱਖੀ ਚਾਹਲ ਸੁਖਬੀਰ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਜਿਹੇ ਸਾਨਦਾਰ ਸਿਤਾਰੇ ਸ਼ਾਮਿਲ ਹਨ। ਫਿਲਮ ਦੇ ਗੀਤ ਰਾਜ ਕਾਕੜਾ ਨੇ ਲਿਖੇ ਹਨ ਤੇ ਇਸਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ, ਜੀਆ ਠੱਕਰ ਫਿਲਮ ਦੇ ਸਹਿ ਲੇਖਕ ਤੇ ਸਹਿ ਨਿਰਦੇਸ਼ਕ ਹਨ। ਕਰਮ ਬਾਠ ਤੇ ਵਿੱਕੀ ਮਾਨ ਫਿਲਮ ਦੇ ਮੁੱਖ ਪ੍ਰੋਡਿਊਸਰ ਨੇ ਅਤੇ ਗੁਰਲਵ ਸਿੰਘ ਰਟੌਲ ਅਤੇ ਕੰਵਰਨਿਹਾਲ ਸਿੰਘ ਇਸਦੇ ਕੋ-ਪ੍ਰੋਡਿਊਸਰ ਹਨ, ਕੌਰ ਸਿੰਘ ਨੇ ਭਾਵੇਂ ਪੰਜਾਬ ਦਾ ਖੂਬ ਨਾਮ ਚਮਕਾਇਆ ਪਰ ਉਸਨੂੰ ਸਰਕਾਰਾਂ ਦੀ ਬੇਰੁਖੀ ਦਾ ਵੀ ਸ਼ਿਕਾਰ ਹੋਣਾ ਪਿਆ। ਇੱਕ ਸਮਾਂ ਉਹਨਾਂ ਤੇ ਕਾਫੀ ਤੰਗੀ ਤੁਰਸ਼ੀ ਵਾਲਾ ਆਇਆ ਸੀ। ਜਿਸ ਦੌਰਾਨ ਬਾਲੀਵੁੱਡ ਦੇ ਕਿੰਗ ਖ਼ਾਨ ਸਾਹਰੁਖ਼ ਖ਼ਾਨ ਨੇ ਉਹਨਾਂ ਨੂੰ ਪੰਜ ਲੱਖ ਰੁਪਏ ਵੀ ਦਿੱਤੇ ਸਨ। ਕਰਮ ਬਾਠ ਨੇ ਇਸ ਕਿਰਦਾਰ ਲਈ ਖੁੂਬ ਮਿਹਨਤ ਕੀਤੀ ਹੈ।  ਉਸਨੇ ਲਗਭਗ ਇੱਕ ਸਾਲ ਮੁੱਕੇਬਾਜ਼ੀ ਦੀ ਸਿਖਲਾਈ ਲਈ ਅਤੇ ਫਿਲਮ ਦੀ ਤਿਆਰੀ ਦੇ ਦੌਰਾਨ ਉਸਨੂੰ 6 ਵੱਡੀਆਂ ਸੱਟਾਂ ਦਾ ਵੀ ਸਾਹਮਣਾ ਕਰਨਾ ਪਿਆ। ਅਦਾਕਾਰ ਨੇ ਇਹ ਵੀ ਦੱਸਿਆ ਕਿ ਕਿਵੇਂ ਉਸ ਕੋਲ ਕੌਰ ਸਿੰਘ ਦੇ ਵਿਹਾਰ ਅਤੇ ਸ਼ਖਸੀਅਤ ਬਾਰੇ ਜਾਣਨ ਲਈ ਕੋਈ ਵੀਡੀਓ ਫੁਟੇਜ ਅਤੇ ਹਵਾਲਾ ਸਮੱਗਰੀ ਨਹੀਂ ਸੀ। ਜਿਸ ਕਰਕੇ ਉਹ ਪੂਰੀ ਤਰ੍ਹਾਂ ਸਕ੍ਰਿਪਟ ਅਤੇ ਆਪਣੇ ਅਨੁਭਵਾਂ ਤੇ ਨਿਰਭਰ ਸੀ। ਨੌਜਵਾਨਾਂ ਨੂੰ ਨਸ਼ਿਆਂ ਦੂਰ ਤੇ ਖੇਡਾਂ ਦੇ ਨੇੜੇ ਕਰਦੀ ਇਹ ਫਿਲਮ ਪੰਜਾਬੀ ਸਿਨੇਮੇ ਚ ਨਵੇਂ ਝੰਡੇ ਗੱਡੇਗੀ.                                             

  

ਸੁਰਜੀਤ ਜੱਸਲ 9814607737