ਝਾੜਖੰਡ ਵਿਚ ਲਗਦੈ ਭੂਤ ਮੇਲਾ 

ਝਾੜਖੰਡ ਵਿਚ ਲਗਦੈ ਭੂਤ ਮੇਲਾ 

             *ਕਬੂਤਰਾਂ ਤੇ ਮੁਰਗਿਆਂ ਦੇ ਮੇਖਾਂ ਚੁਭੋ ਕੇ ਕੱਢੇ ਜਾਂਦੇ ਨੇ ਭੂਤ 

             2015 ਤੋਂ 2022 ਤੱਕ ਝਾੜਖੰਡ ਵਿੱਚ ਡੈਣ ਕਹਿ ਕੇ ਕੁੱਲ 231 ਲੋਕਾਂ ਦੇ ਕੀਤੇ ਗਏ ਕਤਲ   

ਕਵਰ ਸਟੋਰੀ   

ਅੰਮ੍ਰਿਤਸਰ ਟਾਈਮਜ਼       

  ਪਲਾਮੂ :  ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਭੂਤ ਕਢਣ ਦਾ ਕੰਮ ਹੁੰਦਾ ਹੈ।ਤਾਂਤਰਿਕਾਂ ਦਾ ਚੰਗਾ ਕਾਰੋਬਾਰ ਚਲਦਾ ਹੈ।ਅੰਧਵਿਸ਼ਵਾਸੀ ਲੋਕਾਂ ਨਾਲ ਇਹ ਤਾਂਤਰਿਕ ਭੂਤ ਕਢਣ ਦੇ ਨਾਮ ਉਪਰ ਠੱਗੀ ਮਾਰਦੇ ਹਨ।ਗਰਮੀਆਂ ਵਿਚ ਉਥੇ ਵਡਾ ਮੇਲਾ ਲਗਦਾ ਹੈ।ਤਾਂਤਰਿਕ ਕੋਲ ਬ ਔਰਤਾਂ  ਦੀ ਬਹੁਤ ਭੀੜ ਜੁੜੀ ਹੁੰਦੀ ਹੈ।ਇਹ ਸਭ ਆਪਣੀ ਵਾਰੀ ਦੀ ਉਡੀਕ ਕਰਦੀਆਂ  ਹਨ।ਇਨ੍ਹਾਂ ਲੋਕਾਂ ਨੂੰ ਲੱਗਦਾ ਹੈ  ਕਿ ਇਨ੍ਹਾਂ ਦੇ ਸਰੀਰ ਉੱਪਰ ਕਿਸੇ ਡੈਣ ਦਾ ਸਾਇਆ ਹੈ। ਇਹ ਇੱਥੇ ਆਪਣਾ ਇਲਾਜ ਕਰਾਉਣ ਲਈ ਪਹੁੰਚਦੇ ਹਨ। ਕਿਉਂਕਿ ਇੱਥੇ ਭੂਤ ਮੇਲਾ ਲੱਗਦਾ ਹੈ।

ਕਦੋਂ ਅਤੇ ਕਿੱਥੇ ਲਗਦਾ ਹੈ ਭੂਤ ਮੇਲਾ

ਚੈਤ ਨਵਰਾਤਿਆਂ ਦੌਰਾਨ ਇਹ ਮੇਲਾ ਪਿਛਲੇ ਕੁਝ ਦਹਾਕਿਆਂ ਤੋਂ ਲਾਇਆ ਜਾ ਰਿਹਾ ਹੈ।ਰਾਂਚੀ ਜ਼ਿਲ੍ਹਾ ਹੈਡ-ਕੁਆਰਟਰ ਤੋਂ 252 ਕਿੱਲੋਮੀਟਰ ਦੂਰ ਪਲਾਮੂ ਜ਼ਿਲ੍ਹੇ ਦੇ ਹੈਦਰਨਗਰ ਵਿੱਚ ਹਜ਼ਾਰਾਂ ਲੋਕਾਂ ਦਾ ਹਰ ਦਿਨ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਦੇਖਰੇਖ ਲਈ ਪੁਲਿਸ ਤੈਨਾਤ ਕੀਤੀ ਜਾਂਦੀ ਹੈ।ਇਸ ਮੇਲੇ ਵਿੱਚ  ਇੱਕ ਔਰਤ ਯੂਪੀ,ਬਨਾਰਸ ਤੋਂ ਇੱਥੇ ਆਈ ਹੈ। ਕਥਿਤ ਸਿਆਣੇ ਦਾ ਕਹਿਣਾ ਹੈ ਕਿ ਔਰਤ ਦੇ ਸਿਰ ਉੱਤੇ ਪ੍ਰੇਤ ਦਾ ਸਾਇਆ ਹੈ, ਇਸ ਲਈ ਉਹ ਖੇਡ ਰਹੀ ਹੈ।ਉਸ ਤਾਂਤਰਿਕ ਨੂੰ ਪੁਛਿਆ ਇਹ ਕਿਵੇਂ ਪਤਾ ਲੱਗਿਆ ਕਿ ਔਰਤ ਦੇ ਸਿਰ ਤੇ ਕੋਈ ਪ੍ਰੇਤ ਹੈ?

ਇਸ ਦੇ ਜਵਾਬ ਵਿੱਚ ਤਾਂਤਰਿਕ ਨੇ ਕਿਹਾ,''ਮਾਂ ਭਗਵਤੀ ਦੀ ਕਿਰਪਾ ਨਾਲ ਸਭ ਪਤਾ ਲੱਗ ਜਾਂਦਾ ਹੈ। 

ਉੱਥੇ ਕੋਲ ਹੀ ਬਿਹਾਰ ਦੇ ਰੋਹਤਾਸ ਤੋਂ ਆਏ ਇੱਕ ਸਾਧ ਸੰਜੇ ਭਗਤ ਦੇ ਚਾਰ-ਚੁਫ਼ੇਰੇ ਔਰਤਾਂ, ਬੱਚਿਆਂ ਅਤੇ ਮਰਦਾ ਦੀ ਭੀੜ ਇਕੱਠੀ ਹੋਈ ਸੀ। ਲਾਲ ਚੁੰਨੀ ਲਈ, ਅੱਖਾਂ ਵਿੱਚ ਸੁਰਮਾ ਪਾਕੇ ਸੰਜੇ ਲਗਾਤਾਰ ਨੱਚ ਰਿਹਾ ਸੀ।ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਇੱਕ ਸਹਿਯੋਗੀ ਨੇ ਉਨ੍ਹਾਂ ਦੇ ਹੱਥ ਵਿੱਚ ਦੋ ਕਬੂਤਰ ਲਿਆ ਕੇ ਰੱਖ ਦਿੱਤੇ। ਕੁਝ ਮੰਤਰ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਕਬੂਤਰ ਵਿੱਚ ਤਿੰਨ ਚਾਰ ਮੇਖਾਂ ਚੁਭੋ ਦਿੱਤੀਆਂ। ਮੇਖਾਂ ਚੁਭਾਉਣ ਤੋਂ ਬਾਅਦ ਕਬੂਤਰ ਨੂੰ ਉਡਾ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭੂਤ ਕਬੂਤਰ ਵਿੱਚ ਸਮਾ ਗਿਆ ਸੀ।ਕਬੂਤਰ ਜ਼ਿਆਦਾ ਦੇਰ ਉੱਡ ਨਹੀਂ ਸਕਿਆ ਅਤੇ 5-6 ਮੀਟਰ ਤੋਂ ਬਾਅਦ ਉਹ ਡਿੱਗ ਗਿਆ। ਕੋਲ ਖੜ੍ਹੇ ਇੱਕ ਵਿਅਕਤੀ ਨੇ ਉਸ ਨੂੰ ਤੌਲੀਏ ਵਿੱਚ ਲਪੇਟਿਆ ਅਤੇ ਅੱਗੇ ਵਧ ਗਿਆ। ਉਨ੍ਹਾਂ ਦੀ ਜੇਬ ਵਿੱਚ ਸ਼ਰਾਬ ਦੀ ਬੋਤਲ ਸੀ।ਸੰਜੇ ਦੱਸਦੇ ਹਨ, ''ਇਹ ਕੰਮ ਮੈਂ ਪਿਛਲੇ 32 ਸਾਲਾਂ ਤੋਂ ਕਰ ਰਿਹਾ ਹਾਂ। ਜੋ ਭਗਤ ਕਬੂਤਰ ਲੈ ਕੇ ਗਿਆ ਸੀ, ਉਸ ਉੱਪਰ ਸ਼ੈਤਾਨੀ  ਮਿਹਰ ਸੀ। ਕਬੂਤਰ ਦੇ ਸਰੀਰ ਵਿੱਚ ਕਿੱਲ ਖੋਭਣ ਨਾਲ ਉਸ ਬੰਦੇ ਦਾ ਕਲਿਆਣ ਹੋ ਗਿਆ।''ਕਈ ਸੂਬਿਆਂ ਦੇ ਲੋਕ ਸ਼ੈਤਾਨੀ ਹਰਕਤ ਦੂਰ ਕਰਵਾਉਣ ਉਸ ਕੋਲ ਆਉਂਦੇ ਹਨ। 

 ਚੇਲਾ ਚੰਦ੍ਰਵੰਸ਼ੀ  ਕਹਿੰਦੇ ਹਨ,''ਉਨ੍ਹਾਂ ਕੋਲ ਜ਼ਿਆਦਾਤਰ ਉਹੀ ਲੋਕ ਆਉਂਦੇ ਹਨ। ਜੋ ਦਿਮਾਗ ਤੋਂ ਡਿਸਟਰਬਡ ਹਨ। ਇਲਾਜ ਕਰਵਾ ਕੇ ਥੱਕ ਜਾਂਦੇ ਹਨ।।''ਇਹ ਤਾਂਤਰਿਕ ਭੂਤ-ਪ੍ਰੇਤ ਭਜਾਉਣ ਆਏ ਲੋਕਾਂ ਤੋਂ ਬੀਮਾਰੀ ਦੇ ਹਿਸਾਬ ਨਾਲ 10-15 ਹਜ਼ਾਰ ਰੁਪਏ ਵਸੂਲਦੇ  ਸਨ।ਮੰਦਿਰ ਦੇ ਵਿਹੜੇ ਵਿੱਚ ਮਜ਼ਾਰ ਵੀ। ਇੱਥੇ ਇਲਾਜ ਕਰ ਰਹੇ ਆਸ਼ਿਕ ਅਲੀ ਨੇ ਦੱਸਿਆ ਕਿ ਮਜ਼ਾਰ ਉੱਪਰ ਸ਼ੈਤਾਨ ਭਜਾਉਣ ਲਈ ਸਾਰੇ ਧਰਮਾਂ ਦੇ ਲੋਕ ਆਉਂਦੇ ਹਨ। ਫਾਤਿਹਾ ਪੜ੍ਹਨ ਨਾਲ ਸ਼ੈਤਾਨ ਭੱਜ ਜਾਂਦਾ ਹੈ।

      ਆਖਰ ਇੰਨਾ ਅੰਧਵਿਸ਼ਵਾਸ ਕਿਉਂ?   

                                    

ਝਾਰਖੰਡ ਵਿੱਚ ਪਿਛਲੇ 32 ਸਾਲਾਂ ਵਿੱਚ ਡੈਣ ਹੱਤਿਆਂ ਦੇ ਖਿਲਾਫ਼ ਕੰਮ ਕਰ ਰਹੇ ਆਸ਼ਾ ਸੰਸਥਾ ਦੇ ਮੁਖੀ ਅਜੇ ਜੈਸਵਾਲ ਦਾ ਆਪਣਾ ਵੱਖਰਾ ਤਜ਼ਰਬਾ ਹੈ।ਉਹ ਦੱਸਦੇ ਹਨ, ਇਨ੍ਹਾਂ ਕਥਿਤ ਸਿਆਣਿਆਂ ਦੇ ਕੋਲ ਜਦੋਂ ਮਰੀਜ਼ ਆਉਂਦੇ ਹਨ, ਉਸੇ ਦਿਨ ਇਲਾਜ ਨਹੀਂ ਕੀਤਾ ਜਾਂਦਾ। ਅਗਲੇ 10 ਦਿਨ ਬਾਅਦ ਦਾ ਸਮਾਂ ਦਿੱਤਾ ਜਾਂਦਾ ਹੈ।''ਇਸ ਦੌਰਾਨ ਉਨ੍ਹਾਂ ਦੇ ਸਹਿਯੋਗੀ ਪਿੰਡ ਜਾ ਕੇ ਸਾਰਾ ਕੁਝ ਪਤਾ ਕਰ ਆਉਂਦੇ ਹਨ ਕਿ ਫ਼ਲਾਣੇ ਪਰਿਵਾਰ ਦੀ ਕੀ ਕਹਾਣੀ ਹੈ। ਉਹ ਕਿਸ ਨੂੰ ਡੈਣ ਕਹਿਣਾ ਚਾਹੁੰਦੇ ਹਨ। ਉਨ੍ਹਾਂ ਦੇ ਘਰ ਵਿੱਚ ਕੀ ਕੁਝ ਹੈ।ਉਹ ਕਹਿੰਦੇ ਹਨ ਕਿ 10 ਦਿਨਾਂ ਬਾਅਦ ਜਦੋਂ ਮਰੀਜ਼ ਉਸ ਤਾਂਤਰਿਕ ਕੋਲ ਪਹੁੰਚਦਾ ਹੈ ਤਾਂ ਬਿਨਾਂ ਪੁੱਛੇ ਹੀ ਤਾਂਤਰਿਕ ਉਹੀ ਸਾਰੀਆਂ ਗੱਲਾਂ ਦਸਣ ਲਗਦਾ ਹੈ। ਅਜਿਹੇ ਵਿੱਚ ਬੀਮਾਰ ਹੈਰਾਨ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਸ਼ਵਾਸ ਪੱਕਾ ਹੋ ਜਾਂਦਾ ਹੈ।

ਬੰਦ ਕਿਉਂ ਨਹੀਂ ਹੋ ਰਿਹਾ ਇਹ ਮੇਲਾ

                                                         

ਪਲਾਮੂ ਡਵੀਜ਼ਨ ਦੇ ਕਮਿਸ਼ਨਰ ਜਟਾਸ਼ੰਕਰ ਚੌਧਰੀ ਨੇ ਦੱਸਿਆ, ''ਮੈਂ ਦੇਖਿਆ ਨਹੀਂ ਹੈ। ਸਿਰਫ਼ ਸੁਣਿਆ ਹੈ। ਪਤਾ ਲੱਗਿਆ ਕਿ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਇਹ ਇੱਕ ਅੰਧ ਵਿਸ਼ਵਾਸ ਹੁੰਦਾ ਹੈ। ਪ੍ਰਸ਼ਾਸਨ ਨੂੰ ਮੁਹਿੰਮ ਚਲਾਉਣੀ ਪਵੇਗੀ। ਝਾਰਖੰਡ ਤੋਂ ਇਲਾਵਾ ਗੁਆਂਢੀ ਸੂਬਿਆਂ ਵਿੱਚ ਵੀ ਜਾਗਰਕੂਕਤਾ ਮੁਹਿੰਮ ਚਲਾਉਣੀ ਪਵੇਗੀ। ਜਿੱਥੋਂ ਤੱਕ ਪ੍ਰਸ਼ਾਸਨ ਵੱਲੋਂ ਦਿੱਤੀ ਜਾਣ ਵਾਲੀ ਸੁਰੱਖਿਆ ਦਾ ਸਵਾਲ ਹੈ, ਤਾਂ ਮੈਂ ਨਹੀਂ ਮੰਨਦਾ ਕਿ ਪ੍ਰਸ਼ਾਸਨ ਦੀ ਨਿਗਰਾਨੀ ਵਿੱਚ ਇਹ ਸਭ ਹੋ ਰਿਹਾ ਹੈ। ਉੱਥੇ ਪਹੁੰਚਣ ਵਾਲਿਆਂ ਨੂੰ ਸੁਰੱਖਿਆ ਨੂੰ ਦੇਖਦੇ ਹੋਏ ਪੁਲਿਸ ਤੈਨਾਤ ਕੀਤੀ ਗਈ ਹੈ।''ਮੇਲਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਾਮਾਸ਼ਰਿਆ ਦੱਸਦੇ ਹਨ ਕਿ ਭੂਤ ਮੇਲੇ ਵਿੱਚ ਝਾਰਖੰਡ ਤੋਂ ਇਲਾਵਾ, ਬਿਹਾਰ, ਉੱਤਰ ਪ੍ਰਦੇਸ਼, ਓਡੀਸ਼ੀ, ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੋਂ ਲੋਕ ਆਉਂਦੇ ਹਨ।ਉਹ ਕਹਿੰਦੇ ਹਨ,''ਦਵਾਈ ਦੇ ਨਾਲ-ਨਾਲ ਦੁਆ ਵੀ ਕੋਈ ਚੀਜ਼ ਹੁੰਦੀ ਹੈ। ਜੇ ਕੋਈ ਬੀਮਾਰੀ ਦਵਾਈ ਨਾਲ ਠੀਕ ਨਹੀਂ ਹੋ ਰਹੀ ਅਤੇ ਇੱਥੇ ਆਉਣ ਨਾਲ ਠੀਕ ਹੋ ਜਾਂਦੀ ਹੈ, ਤਾਂ ਕੀ ਤਕਲੀਫ਼ ਹੈ?''

 ਸਥਾਨਕ ਪੱਤਰਕਾਰ ਜਿਤੇਂਦਰ ਰਾਵਤ  ਦੇ ਮੁਤਾਬਕ,''ਕਦੇ ਵੀ ਪ੍ਰਸ਼ਾਸਨਿਕ ਅਤੇ ਸਮਾਜਿਕ ਤੌਰ ਤੇ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਯਤਨ ਕੀਤਾ ਵੀ ਗਿਆ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਵਿਰੋਧ ਹੋ ਸਕਦਾ ਹੈ। ਕਿਉਂਕਿ ਕਥਿਤ ਸਿਆਣੇ, ਉਨ੍ਹਾਂ ਦੇ ਸਹਿਯੋਗੀ, ਮੇਲਾ ਪ੍ਰਬੰਧਨ ਕਮੇਟੀ ਦੇ ਲੋਕਾਂ ਨੂੰ ਚੜ੍ਹਾਵਾ ਜਾਂਦਾ ਹੈ।ਝਾਰਖੰਡ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, 2015 ਤੋਂ 2022 ਤੱਕ ਸੂਬੇ ਵਿੱਚ ਡੈਣ ਕਹਿ ਕੇ ਕੁੱਲ 231 ਲੋਕਾਂ ਦਾ ਕਤਲ ਕੀਤਾ ਗਿਆ ਹੈ। ਉਸ ਵਿੱਚ ਜ਼ਿਆਦਾਤਰ ਔਰਤਾਂ ਹਨ। ਉੱਥੇ ਹੀ ਸਾਲ 2015 ਤੋਂ 2020 ਤੱਕ ਕੁੱਲ 4560 ਮਾਮਲੇ ਦਰਜ ਕੀਤੇ ਗਏ ਸਨ।

 ਅਜੇ ਕੁਮਾਰ ਜੈਸਵਾਲ ਦੇ ਮੁਤਾਬਕ, ਪਿਛਲੇ 26 ਸਾਲਾਂ ਵਿੱਚ ਸਿਰਫ਼ ਝਾਰਖੰਡ ਵਿੱਚ ਹੀ 1800 ਔਰਤਾਂ ਮਾਰੀਆਂ ਗਈਆਂ ਹਨ। ਫਿਰ ਵੀ ਸੂਬਾ ਸਰਕਾਰ ਅਜਿਹੇ ਮੇਲਿਆਂ ਉੱਪਰ ਰੋਕ ਨਹੀਂ ਲਾ ਸਕੀ ਹੈ।ਉਹ  ਦੱਸਦੇ ਹਨ, ਆਸ਼ਾ ਸੰਸਥਾ ਵੱਲੋਂ 2018 ਵਿੱਚ ਅਸੀਂ ਅੱਠ ਜਿਲ੍ਹਿਆਂ ਦੇ 332 ਪਿੰਡਾਂ ਵਿੱਚ ਸਰਵੇਖਣ ਕੀਤਾ। ਉਸ ਵਿਚ ਪਾਇਆ ਗਿਆ ਕਿ 258 ਔਰਤਾਂ ਨੂੰ ਡੈਣ ਐਲਾਨਿਆ ਗਿਆ ਸੀ।ਇਸ ਸੰਸਥਾ ਦੀ ਮੁਖ ਸਹਿਯੋਗੀ ਛੁਟਨੀ ਦੇਵੀ ਨੂੰ ਡੈਣ ਹੱਤਿਆ ਦੇ ਖਿਲਾਫ਼ ਮੁਹਿੰਮ ਚਲਾਉਣ ਲਈ ਭਾਰਤ ਸਰਕਾਰ ਨੇ ਸਾਲ 2020 ਵਿੱਚ ਪਦਮਸ਼੍ਰੀ ਵੀ ਦਿੱਤਾ ਸੀ।ਕਿਤੇ ਇਹ ਲੋਕ ਮਾਨਸਿਕ ਰੋਗੀ ਤਾਂ ਨਹੀਂ.ਝਾਰਖੰਡ ਵਿੱਚ ਮਾਨਸਿਕ ਰੋਗਾਂ ਦੇ ਇਲਾਜ ਲਈ ਦੋ ਹਸਪਤਾਲ ਹਨ। ਇੱਕ ਰਿਨਪਾਸ ਅਤੇ ਦੂਜਾ ਸੈਂਟਰਲ ਇੰਸਟੀਚਿਊਟ ਆਫ਼ ਸਾਈਕੈਟਰੀ, ਰਾਂਚੀ (ਸੀਆਈਪੀ)। ਰਿਨਪਾਸ ਦੇ ਨਿਰਦੇਸ਼ਕ ਕਹਿੰਦੇ ਹਨ, ''ਜੇ ਇਹ ਮੇਲਾ ਹੋ ਰਿਹਾ ਹੈ ਤਾਂ ਸਰਕਾਰ ਨੂੰ ਇੱਥੇ ਟੀਮ ਭੇਜ ਕੇ ਸਟੱਡੀ ਕਰਵਾਉਣੀ ਚਾਹੀਦੀ ਹੈ। ਕੀ ਵਾਕਈ ਮੈਂਟਲ ਹੈਲਥ ਨਾਲ ਜੁੜੀਆਂ ਸਮੱਸਿਆਵਾਂ ਹਨ ਜਾਂ ਸਿਰਫ਼ ਅੰਧਵਿਸ਼ਵਾਸ ਦਾ ਮਾਮਲਾ ਹੈ।''ਉਨ੍ਹਾਂ ਦਾ ਕਹਿਣਾ ਹੈ, ਰਿਨਪਾਸ ਵਿੱਚ ਕੋਵਿਡ ਤੋਂ ਪਹਿਲਾਂ ਹਰ ਸਾਲ 350-400 ਲੋਕ ਇਲਾਜ ਕਰਵਾਉਣ ਆਉਂਦੇ ਸਨ। ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਫ਼ਿਰ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ। ਇਸ ਵਿੱਚ ਝਾਰਖੰਡ ਤੋਂ ਇਲਾਵਾ ਬਿਹਾਰ, ਪੱਛਮੀ ਬੰਗਾਲ ਦੇ ਮਰੀਜ਼ ਵੀ ਸ਼ਾਮਲ ਹੁੰਦੇ ਹਨ।''

ਮੈਂਟਲ ਹੈਲਥ ਬਾਰੇ ਕੰਮ ਕਰ ਰਹੀ ਸੰਸਥਾ ਮਾਰੀਵਾਲਾ ਹੈਲਥ ਇਨੀਸ਼ਿਏਟਿਵ ਦੇ ਐਡਵੋਕੇਸੀ ਮੈਨੇਜਰ ਭਾਵੇਸ਼ ਝਾਅ ਦੇ ਮੁਤਾਬਕ, ਭਾਰਤ ਸਰਕਾਰ ਨੇ ਸਾਲ 2020-21 ਵਿੱਚ ਮੈਂਟਲ ਹੈਲਥ ਖੇਤਰ ਵਿੱਚ ਸਿਰਫ਼ 40 ਕਰੋੜ ਰੁਪਏ ਪੂਰੇ ਦੇਸ਼ ਭਰ ਲਈ ਜਾਰੀ ਕੀਤੇ।ਇਸ ਵਿੱਚੋਂ 20 ਕਰੋੜ ਰੁਪਏ ਖਰਚ ਹੋ ਸਕੇ। ਇਸੇ ਤੋਂ ਸਰਕਾਰ ਦੀ ਪਹਿਲਤਾ ਦਾ ਅੰਦਜ਼ਾ ਲਾਇਆ ਜਾ ਸਕਦਾ ਹੈ। ਜਦਕਤਿ ਵਿਸ਼ਵ ਸਿਹਤ ਸੰਗਠਨ ਵੀ ਕਹਿੰਦਾ ਹੈ ਕਮਿਊਨਿਟੀ ਅਧਾਰਿਤ ਹੈਲਥ ਪ੍ਰੋਗਰਾਮ ਹੋਣਾ ਚਾਹੀਦਾ ਹੈ।ਉਹ ਕਹਿੰਦੇ ਹਨ, ''ਪੇਂਡੂ ਇਲਾਕਿਆਂ ਵਿੱਚ ਹੋਰ ਸਿਹਤ ਸਹੂਲਤਾਂ ਵੀ ਉਪਲੱਭਧ ਨਹੀਂ ਹਨ। ਉਸ ਵਜ੍ਹਾ ਤੋਂ ਵੀ ਲੋਕ ਇਲਾਜ ਲਈ ਕਥਿਤ ਸਿਆਣਿਆਂ ਕੋਲ ਜਾਂਦੇ ਹਨ।''