ਖ਼ਾਲਸਾ ਕਦੋਂ ਤੇ ਕਿਸ ਸਮੇਂ ਤਲਵਾਰ ਚੁੱਕਦਾ

ਖ਼ਾਲਸਾ ਕਦੋਂ ਤੇ ਕਿਸ ਸਮੇਂ ਤਲਵਾਰ ਚੁੱਕਦਾ

ਹੁਣ ਤੇ ਆਪ ਹੀ ਆਪਣਾ ਗੁਰੂਘਰ ਇਹਨਾ ਦੁਸ਼ਟਾ ਤੋ ਬਚਾੳਣਾ ਪੈਣਾ ਹੈ

ਨਿਹੰਗ ਸਿੰਘਾਂ ਨੂੰ ਗੁਰੂ ਮਹਾਰਾਜ ਦੀ  ਬੇਅਦਬੀ ਕਰਨ ਵਾਲੇ ਨੂੰ ਵੱਡ ਕੇ ਮਾਰਨ ਦੀ ਲੋੜ ਕਿਉ ਪਈ । ਕਸੂਰ ਕਿਸ ਦਾ ਇਹ ਬਹੁਤ ਵੱਡਾ ਪਹਿਲੂ ਹੈ ਸੋਚਨ ਦਾ , ਆਖਰ ਕਿਉ ਹਥਿਆਰ ਵਰਤਨੇ ਪਏ । ਗੱਲ ਸੁਰੂ ਹੁੰਦੀ ਹੈ ਬਰਗਾੜੀ ਮੋਰਚਾ ਲਗਵਾਉਣ ਤੋ ਪਹਿਲਾ ਦੀ ਜਦੋ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਕਿਸੇ ਸਰਕਾਰ ਦੇ ਕੰਨ ਤੇ ਜੂੰ ਤਕ ਨਹੀ ਸ਼ਰਕੀ । ਸਗੋ ਬਰਗਾੜੀ ਮੋਰਚੇ ਦੌਰਾਨ ਸ਼ਾਤਮਈ ਸਿੱਖਾਂ ਨੂੰ ਹੀ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ। ਕਿਸੇ ਵੀ ਸਰਕਾਰ ਜਾ ਅਦਾਲਤ ਨੇ ਦੋਸੀਆਂ ਨੂੰ ਕੋਈ ਵੱਡੀ ਸਜਾ ਨਹੀ ਦਿੱਤੀ । ਦੋਸੀ ਸਰੇਆਮ ਘੁੰਮ ਰਹੇ ਹਨ ਤੇ ਸਰਾਰਤੀ ਅਨਸਰ ਦਿਨ ਬਾ ਦਿਨ ਕੋਈ ਨਾ ਕੋਈ ਨਵੀ ਬੇਅਦਬੀ ਨੂੰ ਅੰਜਾਮ ਦੇ ਰਹੇ ਹਨ । ਗੱਲ ਏਥੇ ਨਹੀ ਰੁਕੀ ਵਾਰ ਵਾਰ ਸਰਕਾਰ ਦੇ ਧਿਆਨ ਵਿੱਚ ਲਿਉਣ ਦੇ ਬਾਵਜੂਦ ਦੋਸੀ ਸਰੇਆਮ ਤਖ਼ਤ ਕੇਸ਼ਗੜ ਸਾਹਿਬ ਤੇ ਜਾ ਕੇ ਸਿਰਗਟ ਪੀ ਕੇ ਗੁਰੂ ਗ੍ਰੰਥ ਸਾਹਿਬ ਜੀ ਵੱਲ ਸੁੱਟਦੇ ਹੈ । ਜੋ ਰਾਗੀ ਸਿੰਘ ਜੋ ਕੀਰਤਨ ਦੀ ਹਾਜਰੀ ਬਰ ਰਹੇ ਸਨ ੳਹਨਾ ਦੇ ਪੈਰਾਂ ਕੋਲ ਜਾ ਕੇ ਡਿਗ ਪੈਦੀ ਹੈ । ਫੇਰ ਵੀ ਉਥੋ ਦੇ ਪ੍ਰਬੰਧਕਾਂ ਨੇ ਕਨੂੰਨ ਦਾ ਸਹਾਰਾ ਲੈ ਕੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ । ਪਰ ਉਸ ਨੂੰ ਕੀ ਹੋਣਾ ਕੁਝ ਨਹੀ ਮੈਂਟਲੀ ਐਬਸਟ ਦਸ ਕੇ ਕੇਸ ਰਫਾ ਦਫਾ ਕਰ ਦਿੱਤਾ ਜਾਵੇਗਾ ।

ਇਹ ਬੇਅਦਬੀਆਂ ਕਰਵਾਉਣ ਵਾਲੇ ਤੇ ਕਰਨ ਵਾਲਿਆ ਦੇ ਹੌਸਲੇ ਹੋਰ ਵੱਧਦੇ ਜਾ ਰਹੇ ਹਨ ਕਿ ਕਨੂੰਨ ਸਾਨੂੰ ਕੀ ਕਰ ਸਕਦਾ ਹੈ । ਇਹ ਤੇ ਮਹੀਨਾ ਖੰਡ ਰੱਖ ਕੇ ਵਾਪਸ ਫੇਰ ਬਾਹਰ ਆ ਜਾਣਗੇ । ਹੁਣ ਤੇ ਸਿਖਾਂ ਨੇ ਵੀ ਸਮਝ ਲਿਆ ਕੇ ਝੋਟੇ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀ ਇਹ ਚੋਰ ਕੁੱਤੀ ਸਭ ਰਲੇ ਹੋਏ ਹਨ । ਨਾ ਤੇ ਕਨੂੰਨ ਨੇ ਇਹਨਾ ਨੂੰ ਕੋਈ ਸਜਾ ਦੇਣੀ ਹੈ ਤੇ ਨਾ ਹੀ ਇਹਨਾ ਦੋਸੀਆ ਨੇ ਬੇਅਦਬੀਆਂ ਕਰਨੋ ਹਟਨਾ ਹੈ । ਹੁਣ ਤੇ ਆਪ ਹੀ ਆਪਣਾ ਗੁਰੂਘਰ ਇਹਨਾ ਦੁਸ਼ਟਾ ਤੋ ਬਚਾੳਣਾ ਪੈਣਾ ਹੈ । ਕਨੂੰਨ ਤੇ ਸਰਕਾਰ ਦੀ ਕਮਜੋਰੀ ਤੋ ਦੁੱਖੀ ਹੋ ਕੇ ਹੀ ਸੰਬੂ ਬਾਡਰ ਤੇ ਨਿਹੰਗ ਸਿੰਘ ਨੇ ਉਸ ਨਸ਼ੈੜੀ ਦੁਸ਼ਟ ਦਾ ਸੋਦਾ ਲਾਉਣਾ ਪਿਆ । ਕਿ ਦੂਸਰਿਆ ਦੋਸੀਆ ਨੂੰ ਵੀ ਡਰ ਪੈ ਸਕੇ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਦਾ ਕੀ ਹਾਲ ਹੋ ਸਕਦਾ ਹੈ । ਇਕ ਸੋਚਨ ਵਾਲੀ ਗਲ ਇਹ ਵੀ ਹੈ ਜੋ ਦੋਸ਼ੀ ਨਿਹੰਗ ਸਿੰਘਾਂ ਵਲੋ ਮਾਰਿਆ ਗਿਆ ਹੈ । ਜਿਸ ਦਾ ਨਾਮ ਲਖਬੀਰ ਸਿੰਘ ਹੈ ਜਿਸ ਦਾ ਪਿੰਡ ਚੀਮਾ ਜਿਲਾ ਤਰਨਤਾਰਨ ਸਾਹਿਬ ਹੈ । ਉਸ ਦੇ ਪਰਿਵਾਰ ਦੇ ਮੈਬਰ ਦਸਦੇ ਹਨ ਕਿ ਇਹ ਤੇ ਨਸ਼ਿਆ ਦਾ ਆਦੀ ਸੀ ਜਿਸ ਦੀ ਘਰਵਾਲੀ ਵੀ ਛੱਡ ਕੇ ਚਲੀ ਗਈ ਸੀ । ਚੋਰੀਆਂ ਵਗੈਰਾ ਕਰਦਾ ਸੀ ਨਸ਼ਿਆ ਦੀ ਪੂਰਤੀ ਵਾਸਤੇ ਤੇ ਬਨੈਨ ਤੇ ਕੈਪਰੀ ਵਿੱਚ ਹੀ ਰਹਿੰਦਾ ਸੀ ਕਦੇ ਅੰਮ੍ਰਿਤਸਰ ਤਕ ਨਹੀ ਗਿਆ । ਇਹ ਕਲਾ ਦਿਲੀ ਕਿਵੇ ਚਲਾ ਗਿਆ ਤੇ ਉਥੇ ਜਾ ਕੇ ਨਿਹੰਗਾਂ ਵਾਲੇ ਬਸਤਰ ਕਿਵੇ ਪਾਏ ਇਹ ਬਹੁਤ ਵੱਡਾ ਸਵਾਲ ਹੈ ਸਰਕਾਰ ਅੱਗੇ । ਤੁਸੀ ਤੇ ਨਿਹੰਗ ਸਿੰਘ ਨੂੰ ਵੀ ਫੜ ਲਿਆ ਉਸ ਤੇ ਧਾਰਾ ਲਾ ਕੇ ਜੇਲ ਵੀ ਭੇਜ ਦਿਉਗੇ । ਪਰ ਉਸ ਦੋਸੀ ਲਖਬੀਰ ਸਿੰਘ ਨੂੰ ਦਿੱਲੀ ਲਿਉਣ ਵਿਚ ਤੇ ਉਸ ਤੋ ਬੇਅਦਬੀ ਕਵਾਉਣ ਵਾਲਿਆ ਦੇ ਕਦੋ ਪਤਾ ਲਗਵਾ ਕੇ ਉਹਨਾ ਨੂੰ ਬਣਦੀ ਸਜਾ ਦੇਵੋਗੇ ।

ਜ਼ੋਰਾਵਰ ਸਿੰਘ ਤਰਸੀਕਾ