ਗੁਰਦੂਆਰਾ ਸਾਹਿਬ ਫਰੀਮਾਂਟ ਵੱਲੋਂ ਗੁਰੂ ਰਾਮ ਦਾਸ ਜੀ ਦੇ ਗੁਰਪੁਰਬ ਅਤੇ ਭਾਈ ਜਿੰਦੇ-ਸੁੱਖੇ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਗੁਰਦੂਆਰਾ ਸਾਹਿਬ ਫਰੀਮਾਂਟ ਵੱਲੋਂ ਗੁਰੂ ਰਾਮ ਦਾਸ ਜੀ ਦੇ ਗੁਰਪੁਰਬ ਅਤੇ ਭਾਈ ਜਿੰਦੇ-ਸੁੱਖੇ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ ਟਾਈਮਜ਼

ਫਰੀਮਾਂਟ : ਲੰਘੇ ਐਤਵਾਰ ਗੁਰਦੂਆਰਾ ਸਾਹਿਬ ਫਰੀਮਾਂਟ ਵਲੋ ਗੁਰੂ ਰਾਮ ਦਾਸ ਜੀ ਦੇ ਗੁਰਪੁਰਬ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁੱਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਮਨਾਇਆ ਗਿਆ। ਭਾਈ ਬਹਾਦਰ ਸਿੰਘ ਵੱਲੋਂ ਹਰ ਸਾਲ ਚੌਥੇ ਪਾਤਿਸ਼ਾਹ ਦੇ ਗੁਰਪੁਰਬਾਂ ਦੀ ਸੇਵਾ ਕੀਤੀ ਜਾਂਦੀ ਹੈ।ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁੱਖਦੇਵ ਸਿੰਘ ਸੁੱਖਾ ਦੀ 1992 ਵਿੱਚ ਸ਼ਹੀਦੀ ਤੋਂ ਬਾਅਦ ਲਗਾਤਾਰ ਫਰੀਮਾਂਟ ਦੀ ਸੰਗਤ ਵੱਲੋਂ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ। ਜੱਥੇਦਾਰ ਗੁਰਦੇਵ ਸਿੰਘ ਵੱਲੋਂ ਅਖੰਡ ਪਾਠਾਂ ਦੀ ਸੇਵਾ ਲਗਾਤਾਰ 1993 ਤੋਂ ਰਹੀ ਹੈ। ਇਸ ਸਾਲ ਵੀ ਲੰਘੇ ਐਤਵਾਰ ਸਿੱਖ ਪੰਚਾਇਤ ਵੱਲੋਂ ਗੁਰਦੂਆਰਾ ਸਾਹਿਬ ਫਰੀਮਾਂਟ ਵਿਖੇ ਸ਼ਹੀਦ ਸਿੰਘਾਂ ਦੀ ਯਾਦ ਮਨਾਈ।