1947 ਦੀ ਵੰਡ ਤੇ ਆਧਾਰਿਤ ਨਾਵਲ "ਚਿਰਾਗਾਂ ਵਾਲੀ ਰਾਤ"

1947 ਦੀ ਵੰਡ ਤੇ ਆਧਾਰਿਤ  ਨਾਵਲ

ਹਰਕੀਰਤ ਕੌਰ ਚਹਿਲ ਦਾ ਲਿਖਿਆ ਨਾਵਲ "ਚਿਰਾਗਾਂ ਵਾਲੀ ਰਾਤ", ਜੋ  1947 ਦੀ ਵੰਡ ਤੇ ਅਧਾਰਿਤ ਨਾਵਲ ਹੈ, ਜਿਸ ਦੀਆਂ ਪਹਿਲੀਆਂ ਸਤਰਾਂ ਵਿੱਚ ਹੀ ਵੰਡ ਦਾ ਦਰਦ ਦੀ ਝਲਕ ਨਜ਼ਰੀ ਪੈਂਦੀ ਹੈ।

ਯਾਦ ਆਉਂਦਾ ਏ ਬਸ਼ੀਰਾ 

ਨਾਲੇ ਬੇਬੇ ਫ਼ਾਤਿਮਾ 

ਰਾਤੀਂ ਸੁਪਨੇ ਚ ਆ ਕੇ 

ਕਹਿੰਦੇ ਨੇੜੇ ਖ਼ਾਤਮਾ 

ਜਿੰਦ ਬੁੱਤ ਚੋਂ ਨਾ ਜਾਣੀ ਵੇ ਸੁਖਾਲੀ ਪੁੱਤਰਾ 

ਅਸੀਂ ਰੂਹਾਂ ਤੇ ਹੰਢਾਈ 47 ਪੁੱਤਰਾ.

 ਇਸ ਨਾਵਲ ਦੀ ਮੁੱਖ ਪਾਤਰ ਨਜਮਾ ਹੈ ਤੇ ਜੋ ਵੰਡ ਦੀ ਭੇਟ ਚੜ੍ਹੀ ਹੈ, ਭਾਂਵੇ ਵੰਡ ਵਿੱਚ ਸਾਰੇ ਮਹਾਂ- ਪੰਜਾਬ ਦਾ ਨੁਕਸਾਨ ਹੋਇਆ ਸੀ, ਘਰਾਂ ਦੇ ਘਰ ਬਰਬਾਦ ਹੋਏ ਸੀ, ਇਸ ਵੰਡ ਚੀਸ ਪੰਜਾਬ ਕਦੇ ਨਹੀ ਭੁੱਲ ਸਕਦਾ, ਪਰ ਸਮੇਂ ਸਮੇਂ ਸਾਡੇ ਸਾਹਮਣੇ ਫਿਲਮਾਂ ਕਿਤਾਬਾਂ ਆਉਂਦੀਆਂ ਰਹਿੰਦੀਆਂ ਹਨ।

ਨਾਵਲ ਵਿੱਚ ਨਜਮਾ ਦਾ ਘਰਵਾਲਾ ਪਸ਼ੂਆ ਦਾ ਵਪਾਰੀ ਹੈ ਤੇ ਮੁਲਤਾਨ ਵਿੱਚ ਗਿਆ ਹੁੰਦਾ, ਨਜਮਾ ਚੜ੍ਹਦੇ ਪੰਜਾਬ ਵਿੱਚ ਹੁੰਦੀ ਹੈ ਪਿੰਡ ਦੇ ਲੋਕਾਂ ਤੋਂ ਪਤਾ ਲੱਗਦਾ ਹੈ ਕਿ ਮੁਲਕ ਦੀ ਵੰਡ ਹੋ ਗਈ ਤੇ ਮੁਸਲਮਾਨ ਪਾਕਿਸਤਾਨ ਵਿੱਚ ਜਾਣਗੇ ਅਤੇ ਹਿੰਦੂ ਤੇ ਸਿੱਖ -ਹਿੰਦੋਸਤਾਨ ਵਿੱਚ ਰਹਿਣਗੇ, ਕਈ ਲੋਕਾਂ ਤੇ ਆਪਣਾ ਧਰਮ ਬਦਲ ਲਿਆ ਸੀ ਤਾਂ ਕਿ ਪਿੰਡ ਨਾ ਛੱਡਣੇ ਪੈਣ, ਜਾ ਫ਼ਿਰ ਇਹ ਕਹਿ ਲਓ ਕਿ ਜਬਰਦਸਤੀ ਉਨਾਂ ਇਹ ਕਰਵਾਉਣ ਲਈ ਕਿਹਾ, ਸਰਕਾਰਾਂ ਦੀ ਖਿੱਚੀ ਲਕੀਰ ਆਮ ਲੋਕਾਂ ਨੂੰ ਭੁਗਤਣੀ ਪਈ, ਹਲਾਤ ਦੇਖਦੇ ਗੁਆਂਢ ਰਹਿੰਦੇ ਬੇਬੇ ਮਹਿੰਦਰ ਕੌਰ ਨਜਮਾ ਆਪਣੇ ਘਰ ਲੈ ਆਉਂਦੀ ਤੇ ਜਦੋਂ ਤੱਕ ਮਾਹੌਲ ਸਹੀ ਨਹੀਂ ਹੋ ਜਾਂਦਾ ਚੁਬਾਰੇ ਵਿੱਚ ਰੱਖ ਲੈਂਦੀ ਤਾਂ ਕਿ ਕਿਸੇ ਨੂੰ ਭੇਤ ਨਾ ਆ ਜੇ, ਅਜਿਹੇ ਸਮੇਂ ਵਿੱਚ ਤਾਂ ਆਪਣੇ ਵੀ ਸਕੇ ਨਹੀ ਰਹਿੰਦੇ ਫਿਰ ਵੀ ਬੇਬੇ ਮਹਿੰਦਰ ਕੌਰ ਨੂੰ ਤਰਸ ਆਉਂਦਾ, ਨਜਮਾ ਤੇ ਪਿੰਡ ਵਿੱਚ 3-4 ਘਰ ਸੀ ਮੁਸਲਮਾਨ ਦੇ ਜੋ ਜਾ ਚੁਕੇ ਸਨ। ਬਾਕੀ ਅਬਦੁੱਲ ਨਜਮਾ ਦੇ ਘਰਵਾਲੇ ਦਾ ਇੰਤਜ਼ਾਰ ਸੀ। ਨਜਮਾ ਨੂੰ ਲੱਗਦਾ ਸੀ ਕਿ ਉਹ ਕਿਵੇਂ ਕਰਕੇ ਪਾਕਿਸਤਾਨ ਚਲ ਜੇ ਹੋ ਸਕਦਾ ਅਬਦੁੱਲਾ ਵੀ ਉਥੇ ਹੋਵੇ ਨਾਲ ਦੇ ਪਿੰਡ ਬੇਬੇ ਦੇ ਮੁੰਡੇ ਨੂੰ ਭੇਜ ਕੇ ਸਨੇਹ ਭੇਜ ਦਿੰਦੀ ਹੈ। ਆਪਣੇ ਮਾਸੀ ਦੇ ਪਰਿਵਾਰ ਨੂੰ, ਅਗਲੀ ਰਾਤ ਜਦੋਂ ਲੈਣ ਆਉਂਦਾ ਮਾਸੀ ਦਾ ਮੁੰਡਾ ਤੇ ਪਿੰਡ ਦੇ ਖੂਹ ਕੋਲ ਪਹੁੰਚ ਦਾ ਹੈ ਜੈਮਲ ਨੂੰ ਪਤਾ ਲੱਗ ਜਾਂਦਾ ਤੇ ਉਹ ਨਜਮਾ ਦਾ ਕਤਲ ਕਰ ਦਿੰਦਾ। ਇਹ ਕਹਿ ਕੇ ਬਦਲਾ ਲੈ ਲਿਆ ਉਸ ਨੇ, ਸਾਡੇ ਵੀ ਲੋਕ ਪਾਕਿਸਤਾਨ ਤੋਂ ਅਵੈ ਆ ਰਹੇ, ਨਾਵਲ ਪੜਦੇ ਉਸ ਸਮੇਂ ਦੇ ਹਾਲਾਤ ਬਹੁਤ ਭਾਵੁਕ ਕਰਦੇ ਹਨ। ਹਰਕੀਰਤ ਕੌਰ ਭਾਂਵੇ ਨਾਵਲ ਵਿੱਚ ਨਜਮਾ ਦਾ ਉਸ ਦੇ ਪਿੰਡ ਹਾਲਾਤ ਲਿਖੇ ਪਰ ਇਹ ਨਾਵਲ ਕਹਾਣੀ ਦੀ ਪਤਾ ਨਹੀ ਕਿੰਨੇ ਘਰਾਂ ਦੀ ਸੀ, ਇਹ ਵੰਡ ਨੂੰ ਸਾਡੇ ਬਜੁਰਗਾਂ ਨੇ ਹੰਢਾਇਆ ਹੈ। ਪੀੜ੍ਹੀ ਦਰ ਪੀੜ੍ਹੀ ਪੰਜਾਬੀਆਂ ਨੂੰ ਚੇਤੇ ਰਹਿਣੀ। ਇਹਨਾਂ ਕਿਤਾਬ ਰਾਹੀ ਪੜੵਣ ਲਈ ਮਿਲਦੀ ਰਹਿਣੀ ਹੈ। ਹਰਕੀਰਤ ਕੌਰ ਚਹਿਲ ਇਹ ਕਿਤਾਬ ਦੀ ਭਾਸ਼ਾ ਮਲਵਈ ਵਿੱਚ ਲਿਖੀ ਜਮਾਂ ਆਮ ਲੋਕਾਂ ਦੀ ਬੋਲੀ ਪੜੵਣੀ ਸੌਖੀ , ਕਿਤਾਬ ਪੜੵਣ ਤੇ ਵਿਚਾਰਨਯੋਗ ਹੈ , ਹਰਕੀਰਤ ਕੌਰ ਚਹਿਲ ਵਧਾਈ ਦੇ ਪਾਤਰ ਹਨ।

ਅਵੀ ਸੰਧੂ