ਭਾਰਤ ਦੀ ਵਿਤਕਰੇਬਾਜ਼ੀ ਤੋਂ ਖਫਾ ਹੋਏ ਅੰਤਰਰਾਸ਼ਟਰੀ ਓਲੰਪਿਕ ਸੰਘ ਨੇ ਭਾਰਤ ਵਿਚ ਖੇਡ ਮੁਕਾਬਲਿਆਂ 'ਤੇ ਲਾਈ ਰੋਕ

ਭਾਰਤ ਦੀ ਵਿਤਕਰੇਬਾਜ਼ੀ ਤੋਂ ਖਫਾ ਹੋਏ ਅੰਤਰਰਾਸ਼ਟਰੀ ਓਲੰਪਿਕ ਸੰਘ ਨੇ ਭਾਰਤ ਵਿਚ ਖੇਡ ਮੁਕਾਬਲਿਆਂ 'ਤੇ ਲਾਈ ਰੋਕ

ਨਵੀਂ ਦਿੱਲੀ: ਭਾਰਤ ਵਲੋਂ ਦੋ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਨਵੀਂ ਦਿੱਲੀ ਵਿਚ ਹੋ ਰਹੇ ਵਿਸ਼ਵ ਕੱਪ ਵਿਚ ਭਾਗ ਲੈਣ ਲਈ ਵੀਜ਼ਾ ਨਾ ਦੇਣ ਕਰਕੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਫੈਂਸਲਾ ਕੀਤਾ ਹੈ ਕਿ ਭਾਰਤ ਨੂੰ ਹੋਰ ਕੋਈ ਵੀ ਅੰਤਰਰਾਸ਼ਟਰੀ ਮੁਕਾਬਲੇ ਦੀ ਮੇਜ਼ਬਾਨੀ ਨਹੀਂ ਦਿੱਤੀ ਜਾਵੇਗੀ। 

ਇਸ ਤੋਂ ਇਲਾਵਾ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੇ ਜਿਹੜੀ 25 ਮੀਟਰ ਰੈਪਿਡ ਫਾਇਰ (ਮਰਦ) ਖੇਡ ਵਿਚ ਭਾਗ ਲੈਣਾ ਸੀ ਉਸ ਦਾ ਓਲੰਪਿਕ ਵਿਚ ਦਾਖਲੇ ਦਾ ਕੋਟਾ ਵੀ ਰੱਦ ਕਰ ਦਿੱਤਾ ਗਿਆ ਹੈ। ਹੁਣ ਇਸ ਮੁਕਾਬਲੇ ਰਾਹੀਂ ਕਿਸੇ ਨੂੰ ਵੀ ਓਲੰਪਿਕ ਖੇਡਾਂ ਵਿਚ ਖੇਡਣ ਦਾ ਦਾਖਲਾ ਨਹੀਂ ਦਿੱਤਾ ਜਾਵੇਗਾ। 

ਆਈਓਸੀ ਨੇ ਕਿਹਾ ਹੈ ਕਿ ਜਦੋਂ ਤਕ ਭਾਰਤ ਲਿਖਤੀ ਤੌਰ 'ਤੇ ਅਜਿਹਾ ਦੁਬਾਰਾ ਕਰਨ ਦਾ ਭਰੋਸਾ ਨਹੀਂ ਦਿੰਦਾ ਉਸ ਸਮੇਂ ਤਕ ਭਾਰਤ ਨੂੰ ਓਲੰਪਿਕ ਨਾਲ ਸਬੰਧਿਤ ਕਿਸ ਵੀ ਖੇਡ ਮੁਕਾਬਲੇ ਨੂੰ ਕਰਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। 

ਓਲੰਪਿਕ ਚਾਰਟਰ ਦੇ ਖਿਲਾਫ ਜਾਂਦਿਆਂ ਭਾਰਤ ਵਲੋਂ ਕੀਤੀ ਜਾ ਰਹੀ ਇਸ ਵਿਤਕਰੇਬਾਜ਼ੀ ਲਈ ਆਈਓਸੀ ਨੇ ਭਾਰਤ ਦੀ ਕਾਫੀ ਝਾੜ-ਝੰਬ ਕੀਤੀ ਹੈ। 

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਿਸ਼ਾਨੇਬਾਜ਼ਾਂ ਜੀ ਐਮ ਬਸ਼ੀਰ ਅਤੇ ਖਲੀਲ ਅਹਿਮਦ ਨੇ ਵਿਜ਼ੇ ਲਈ ਅਰਜ਼ੀ ਲਾਈ ਸੀ ਜਿਸ ਨੂੰ ਭਾਰਤ ਵਲੋਂ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਾਕਿਸਤਾਨ ਸ਼ੂਟਿੰਗ ਫੈਡਰੇਸ਼ਨ ਵਲੋਂ ਇਸ ਮੁਕਾਬਲੇ ਵਿਚੋਂ ਓਲੰਪਿਕ ਖੇਡਾਂ ਵਿਚ ਦਾਖਲੇ ਦਾ ਕੋਟਾ ਰੱਦ ਕਰਨ ਦੀ ਮੰਗ ਕੀਤੀ ਗਈ ਸੀ।