’84 ਸਿੱਖ ਨਸਲਕੁਸ਼ੀ ਮਾਮਲੇ : ਪੋਲੀਗ੍ਰਾਫ਼ ਟੈਸਟ ਲਈ ਰਾਜ਼ੀ ਹੋਏ ਅਭਿਸ਼ੇਕ ਨੇ ਟਾਈਟਲਰ ਤੋਂ ਖ਼ਤਰਾ ਦੱਸਿਆ

’84 ਸਿੱਖ ਨਸਲਕੁਸ਼ੀ ਮਾਮਲੇ : ਪੋਲੀਗ੍ਰਾਫ਼ ਟੈਸਟ ਲਈ ਰਾਜ਼ੀ ਹੋਏ ਅਭਿਸ਼ੇਕ ਨੇ ਟਾਈਟਲਰ ਤੋਂ ਖ਼ਤਰਾ ਦੱਸਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :
’84 ਸਿੱਖ ਨਸਲਕੁਸ਼ੀ ਮਾਮਲੇ ਵਿਚ ਇਕ ਮੁੱਖ ਗਵਾਹ ਵਿਵਾਦਤ ਹਥਿਆਰ ਕਾਰੋਬਾਰੀ ਅਭਿਸ਼ੇਕ ਵਰਮਾ ਨੇ ਸਾਬਕਾ ਕੇਂਦਰੀ ਮੰਤਰੀ ਤੇ ’84 ਸਿੱਖ ਨਸਲਕੁਸ਼ੀ ਵਿਚ ਦੋਸ਼ੀ ਪਾਏ ਗਏ ਜਗਦੀਸ਼ ਟਾਈਟਲਰ ਤੋਂ ਖ਼ਤਰਾ ਦੱਸਿਆ ਹੈ। ਅਭਿਸ਼ੇਕ ਨੇ ਬੀਤੇ ਦਿਨੀਂ ਦਿੱਲੀ ਦੀ ਇਕ ਅਦਾਲਤ ਵਿਚ ਕਿਹਾ ਕਿ ਪੋਲੀਗ੍ਰਾਫ਼ ਟੈਸਟ ਕਰਵਾਉਣ ਲਈ ਉਹ ਸਹਿਮਤ ਹੈ, ਪਰ ਉਸ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਜਾਵੇ। ਅਭਿਸ਼ੇਕ ਮੁਤਾਬਕ ਉਸ ਨੂੰ ਟਾਈਟਲਰ ਤੋਂ ਖ਼ਤਰਾ ਹੈ, ਅਜਿਹੇ ਵਿਚ ਉਸ ਨੂੰ 24 ਘੰਟੇ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਸ ਤੋਂ ਪਹਿਲਾਂ ਟਾਈਟਲਰ ’84 ਨਸਲਕੁਸ਼ੀ ਮਾਮਲੇ ਵਿਚ ਪੋਲੀਗ੍ਰਾਫ਼ ਟੈਸਟ ਕਰਵਾਉਣ ਤੋਂ ਇਨਕਾਰ ਕਰ ਚੁੱਕਿਆ ਹੈ। ਸੀ ਬੀ ਆਈ ਉਸ ਨੂੰ ਤਿੰਨ ਮੌਕਿਆਂ ‘ਤੇ ਕਲੀਨ ਚਿਟ ਦੇ ਚੁੱਕੀ ਹੈ।