ਪਰਵਾਸੀ ਭਾਰਤੀ ਨੇ ਅਪਣਾਇਆ ਅਪਣੇ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ

ਪਰਵਾਸੀ ਭਾਰਤੀ ਨੇ ਅਪਣਾਇਆ ਅਪਣੇ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ

ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਮੌਕੇ ਡਾ.ਕੁਲਜੀਤ ਸਿੰਘ ਆਸਟਰੇਲੀਆ ਦੇ ਨਾਲ ਪਰਿਵਾਰਕ ਮੈਂਬਰ ਤੇ ਹੋਰ ।

ਧਾਰੀਵਾਲ/ਬਿਊਰੋ ਨਿਊਜ਼:
ਨੇੜਲੇ ਪਿੰਡ ਨੜਾਂਵਾਲੀ ਦੇ ਜੰਮਪਲ ਵਾਸੀ ਆਸਟਰੇਲੀਆ ਡਾ. ਕੁਲਜੀਤ ਸਿੰਘ ਨੇ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਅਪਣਾ ਲਿਆ ਹੈ। ਸਿੱਖਿਆ ਵਿਭਾਗ ਪ੍ਰਾਇਮਰੀ ਦੇ ਬਲਾਕ ਕਲਾਨੌਰ ਵਿੱਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਨੜਾਂਵਾਲੀ ਵਿੱਚ ਉਨ੍ਹਾਂ ਨੇ ਇਸ ਸਬੰਧ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ। ਇਸਤੋਂ ਮਗਰੋਂ ਸਕੂਲ ਦੀ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਡਾ. ਕੁਲਜੀਤ ਸਿੰਘ (ਜੇਲ੍ਹ ਅਫਸਰ ਆਸਟਰੇਲੀਆ) ਨੇ ਦੱਸਿਆ ਕਿ ਉਹ ਇਸ ਸਕੂਲ ਦੇ ਵਿਦਿਆਰਥੀ ਰਹੇ ਸਨ ਅਤੇ ਇਸ ਪਿੰਡ ਦਾ ਜੰਮਪਲ ਹੋਣ ਦੇ ਨਾਤੇ ਉੋਸਦਾ ਸੁਪਨਾ ਸੀ, ਕਿਆਪਣੇ ਪਿੰਡ ਦੇ ਸਕੂਲ ਨੂੰ ਇਕ ਨਮੂਨੇ ਦਾ ਸਕੂਲ ਬਣਾਉਣ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀ ਇਮਾਰਤ ਬਣਾਉਣ ਲਈ ਉਨ੍ਹਾਂ 55 ਲੱਖ ਰੁਪਏ ਦਾ ਪ੍ਰੋਜੈਕਟ ਤਿਆਰ ਕਰਵਾਇਆ ਹੈ। ਡਾ.ਕੁਲਜੀਤ ਸਿੰਘ ਨੇ ਕਿਹਾ ਕਿ ਜੇਕਰ ਸਕੂਲ ਲਈ 55 ਲੱਖ ਰੁਪਏ ਤੋਂ ਇਲਾਵਾ ਵੀ ਖਰਚਾ ਲੱਗੇਗਾ, ਤਾਂ ਉਹ ਵੀ ਉਨ੍ਹਾਂ ਵਲੋਂ ਹੀ ਦਿੱਤਾ ਜਾਵੇਗਾ।  ਇਸ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਪਿੰਡ ਦੀ ਸਭ ਤੋਂ ਬਜ਼ੁਰਗ ਇਸਤਰੀ ਸ਼੍ਰੀ ਮਤੀ ਸ਼ਾਂਤੀ ਦੇਵੀ ਨੇ ਰੱਖਿਆ। ਇਸ ਮੌਕੇ ਡਾ.ਕੁਲਜੀਤ ਸਿੰਘ ਨਾਲ ਉਨ੍ਹਾਂ ਦੀ ਪਤਨੀ ਸ੍ਰੀ ਮਤੀ ਮਨਦੀਪ ਕੌਰ, ਪਿਤਾ ਸ੍ਰੀ ਮੁਲਖਾ ਸਿੰਘ ਸਾਬਕਾ ਸਰਪੰਚ, ਛੋਟਾ ਭਰਾ ਜਸਵੰਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ਦੇ ਸਹਿਪਾਠੀ ਸੁਖਦੇਵ ਸਿੰਘ ਐਕਸੀਅਨ ਪੀ.ਡਬਲਯੂ.ਡੀ., ਤੋਂ ਇਲਾਵਾ  ਸਰਪੰਚ ਬਲਦੇਵ ਸਿੰਘ, ਮੁੱਖ ਅਧਿਆਪਕ ਸ੍ਰੀ ਮਤੀ ਸ਼ੀਲਾ ਕੁਮਾਰੀ,ਸਮੂਹ ਸਕੂਲ ਸਟਾਫ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।