ਸੌਦਾ ਸਾਧ ਦੇ ਪੰਜਾਬ ਵਿਚਲੇ ਮੁੱਖ ਅੱਡੇ ਸਲਾਬਤਪੁਰਾ ਦਾ ਮੁੱਖ ਪ੍ਰਬੰਧਕ ਜ਼ੋਰਾ ਸਿੰਘ ਪੁਲੀਸ ਨੇ ਕੀਤਾ ਕਾਬੂ

ਸੌਦਾ ਸਾਧ ਦੇ ਪੰਜਾਬ ਵਿਚਲੇ ਮੁੱਖ ਅੱਡੇ ਸਲਾਬਤਪੁਰਾ ਦਾ ਮੁੱਖ ਪ੍ਰਬੰਧਕ ਜ਼ੋਰਾ ਸਿੰਘ ਪੁਲੀਸ ਨੇ ਕੀਤਾ ਕਾਬੂ

ਬਠਿੰਡਾ/ਬਿਊਰੋ ਨਿਊਜ਼:
ਥਾਣਾ ਰਾਮਪੁਰਾ ਫੂਲ ਦੀ ਪੁਲੀਸ ਨੇ ਡੇਰਾ ਸਲਾਬਤਪੁਰਾ ਦੇ ਮੁੱਖ ਪ੍ਰਬੰਧਕ ਜ਼ੋਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਜ਼ੋਰਾ ਸਿੰਘ ਅਕਾਲੀ ਆਗੂਆਂ ਦੇ ਕਾਫ਼ੀ ਨੇੜੇ ਰਹਿ ਚੁੱਕਿਆ ਹੈ। ਡੇਰਾ ਸਲਾਬਤਪੁਰਾ ਦੇ ਸਮਾਗਮਾਂ ਤੋਂ ਹੀ ਮਈ 2007 ਵਿੱਚ ਡੇਰਾ ਵਿਵਾਦ ਛਿੜਿਆ ਸੀ। ਪੰਚਕੂਲਾ ਹਿੰਸਾ ਮਗਰੋਂ ਪਿੰਡ ਭਾਈਰੂਪਾ ਦੇ ਸੇਵਾ ਕੇਂਦਰ ਨੂੰ ਅੱਗ ਲਾਈ ਗਈ ਸੀ, ਜਿਸ ਕਰ ਕੇ 9 ਡੇਰਾ ਪ੍ਰੇਮੀਆਂ ਖ਼ਿਲਾਫ਼ ਕੇਸ ਦਰਜ ਹੋਇਆ ਸੀ। ?ਿਨ੍ਹਾਂ ਵਿੱਚੋਂ ਜਗਜੀਵਨ ਸਿੰਘ, ਇਕਬਾਲ ਸਿੰਘ, ਬਲਜਿੰਦਰ ਸਿੰਘ, ਸੰਦੀਪ ਸਿੰਘ, ਸੁਖਵੀਰ ਸਿੰਘ ਉਰਫ ਵਿੱਕੀ ਤੇ ਗੁਰਜੀਤ ਸਿੰਘ ਵਾਸੀ ਭਾਈਰੂਪਾ ਨੂੰ ਪੁਲੀਸ ਨੇ 28 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂਕਿ ਜ਼ੋਰਾ ਸਿੰਘ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਸ਼ਾਮਲ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਅਤੇ ਹਰਬੰਸ ਸਿੰਘ ਵਾਸੀ ਭਗਤਾ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਥਾਣਾ ਫੂਲ ਦੇ ਮੁੱਖ ਥਾਣਾ ਅਫ਼ਸਰ ਭੁਪਿੰਦਰ ਬਰਾੜ ਨੇ ਪੁਸ਼ਟੀ ਕੀਤੀ ਕਿ ਜ਼ੋਰਾ ਸਿੰਘ ਨੂੰ ਅੱਜ ਸਲਾਬਤਪੁਰਾ ਡੇਰੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਭਲਕੇ ?ੁਸ ਨੂੰ ਫੂਲ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਲਿਆ ਜਾਵੇਗਾ। ਦੋ ਦਿਨ ਪਹਿਲਾਂ ਹੀ ਡੇਰਾ ਸਲਾਬਤਪੁਰਾ ‘ਚੋਂ ਅਸਲਾ ਫੜਿਆ ਗਿਆ ਹੈ, ਜਿਸ ਦੇ ਸਬੰਧ ਵਿੱਚ ਵੱਖਰਾ ਕੇਸ ਥਾਣਾ ਦਿਆਲਪੁਰਾ ਵਿੱਚ ਦਰਜ ਹੋਇਆ ਹੈ। ਦੱਸਣਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਸੁਣਾਏ ਅਦਾਲਤੀ ਫ਼ੈਸਲੇ ਮਗਰੋਂ ਬਠਿੰਡਾ ਜ਼ੋਨ ਵਿੱਚ ਵਾਪਰੀਆਂ ਅੱਗਜ਼ਨੀ ਤੇ ਸਾੜ-ਫੂਕ ਦੀਆਂ ਘਟਨਾਵਾਂ ਸਬੰਧੀ ਹੁਣ ਤੱਕ 32 ਕੇਸ ਦਰਜ ਹੋ ਚੁੱਕੇ ਹਨ।