ਬਾਦਲਾਂ ਦੇ ਚਹੇਤੇ ਲੁਟੇਰੇ ਇੰਜੀਨੀਅਰ ਪਹਿਲਵਾਨ, ਉਸਦੀ ਪਤਨੀ, ਮਾਂ ਅਤੇ ਦੋ ਸਾਥੀਆਂ ਖ਼ਿਲਾਫ਼ ਵਿਜੀਲੈਂਸ ਨੇ ਚਲਾਨ ਪੇਸ਼ ਕੀਤਾ

ਬਾਦਲਾਂ ਦੇ ਚਹੇਤੇ ਲੁਟੇਰੇ ਇੰਜੀਨੀਅਰ ਪਹਿਲਵਾਨ, ਉਸਦੀ ਪਤਨੀ, ਮਾਂ ਅਤੇ ਦੋ ਸਾਥੀਆਂ ਖ਼ਿਲਾਫ਼ ਵਿਜੀਲੈਂਸ ਨੇ ਚਲਾਨ ਪੇਸ਼ ਕੀਤਾ

ਐੱਸ. ਏ. ਐੱਸ. ਨਗਰ/ਬਿਊਰੋ ਨਿਊਜ਼:
ਪੰਜਾਬ ਵਿਜੀਲੈਂਸ ਵੱਲੋਂ ਬਾਦਲਾਂ ਦੇ ਚਹੇਤੇ ਅਤੇ ਗਮਾਡਾ ਦੇ ਚੀਫ਼ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਉਰਫ ਪਹਿਲਵਾਨ ਵੱਲੋਂ ਚਹੇਤੀਆਂ ਉਸਾਰੀ ਫਰਮਾਂ ਤੇ ਠੇਕੇਦਾਰਾਂ ਦੀ ਤਰਫ਼ਦਾਰੀ ਕਰਕੇ ਦਿੱਤੇ ਟੈਂਡਰਾਂ ਰਾਹੀਂ ਬੇਹਿਸਾਬੀ ਜਾਇਦਾਦ ਬਣਾਉਣ ਅਤੇ ਗ਼ੈਰ-ਕਾਨੂੰਨੀ ਧਨ ਨੂੰ ਆਪਣੇ ਪਰਿਵਾਰ ਦੀਆਂ ਜਾਅਲੀ ਫਰਮਾਂ ਵਿਚ ਜਮ੍ਹਾਂ ਕਰਵਾਉਣ ਦੇ ਮਾਮਲੇ ‘ਚ ਪਹਿਲਵਾਨ ਸਮੇਤ 5 ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੀ ਇਕ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਗ਼ ਵਿਜੀਲੈਂਸ ਵੱਲੋਂ ਅਦਾਲਤ ‘ਚ ਪੇਸ਼ ਚਲਾਨ ‘ਚ ਸੁਰਿੰਦਰਪਾਲ ਸਿੰਘ ਪਹਿਲਵਾਨ, ਉਸ ਦੀ ਪਤਨੀ ਮਨਦੀਪ ਕੌਰ, ਮਾਂ ਸਵਰਨਜੀਤ ਕੌਰ, ਗੁਰਮੇਸ਼ ਸਿੰਘ ਗਿੱਲ ਅਤੇ ਮੋਹਿਤ ਕੁਮਾਰ ਨੂੰ ਮੁਲਜ਼ਮ ਬਣਾਇਆ ਗਿਆ ਹੈ । ਉਕਤ ਮੁਲਜ਼ਮਾਂ ਖ਼ਿਲਾਫ਼ ਧਾਰਾ-420, 465, 467, 468, 471, 506, 120ਬੀ ਅਤੇ ਭ੍ਸ਼ਿਟਾਚਾਰ ਐਕਟ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ । ਵਿਜੀਲੈਂਸ ਵੱਲੋਂ ਪੇਸ਼ ਚਲਾਨ ‘ਚ ਪਹਿਲਵਾਨ ਤੇ ਉਸ ਦੇ ਚਹੇਤਿਆਂ ਦੀਆਂ ਵੱਖ-ਵੱਖ ਥਾਵਾਂ ‘ਤੇ ਬਣਾਈਆਂ 92 ਜਾਇਦਾਦਾਂ ਸਬੰਧੀ ਦੱਸਿਆ ਗਿਆ ਹੈ ਅਤੇ 57 ਕਰੋੜ ਰੁਪਇਆਂ ਦੇ ਲੈਣ-ਦੇਣ ਸਬੰਧੀ ਵੀ ਜਾਣਕਾਰੀ ਮਿਲਣ ਦੀ ਗੱਲ ਕਹੀ ਗਈ ਹੈ । ਵਿਜੀਲੈਂਸ ਦਾ ਦੋਸ਼ ਹੈ ਕਿ ਸੁਰਿੰਦਰਪਾਲ ਸਿੰਘ ਪਹਿਲਵਾਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਉਕਤ ਕੰਪਨੀਆਂ ਨੂੰ ਹੀ ਕੰਮ ਦੇ ਕੇ ਕਰੋੜਾਂ ਰੁਪਏ ਦਾ ਫਾਇਦਾ ਪਹੁੰਚਾਇਆ ਹੈ । ਇੰਨਾ ਹੀ ਨਹੀਂ ਇਨ੍ਹਾਂ ਕੰਪਨੀਆਂ ਦੇ ਡਾਇਰੈਕਟਰਾਂ ‘ਚ ਪਹਿਲਵਾਨ ਦੀ ਪਤਨੀ ਅਤੇ ਮਾਂ ਵੀ ਸ਼ਾਮਿਲ ਹੈ । 2011 ਤੋਂ ਲੈ ਕੇ ਤਫਤੀਸ਼ ਚੱਲਣ ਤੱਕ ਪਹਿਲਵਾਨ ਦੇ ਬੈਂਕ ਖਾਤਿਆਂ ਵਿਚ ਕਾਫ਼ੀ ਲੈਣ-ਦੇਣ ਹੋਇਆ ਹੈ । ਅਪ੍ਰੈਲ ਮਹੀਨੇ ਤੋਂ ਇਸ ਕੇਸ ਦੀ ਜਾਂਚ ਚੱਲ ਰਹੀ ਸੀ, ਸਬੂਤ ਮਿਲਣ ਤੋਂ ਬਾਅਦ ਹੀ ਸੁਰਿੰਦਰ ਸਿੰਘ ਪਹਿਲਵਾਨ, ਗੁਰਮੇਸ਼ ਸਿੰਘ ਗਿੱਲ ਤੇ ਮੋਹਿਤ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਕੋਲੋਂ 8 ਲੱਖ ਰੁਪਏ ਨਕਦ, ਚੈੱਕ, ਐਫ. ਡੀ. ਤੇ ਕੰਪਿਊਟਰ ਸਮੇਤ ਹੋਰ ਦਸਤਾਵੇਜ ਜ਼ਬਤ ਕੀਤੇ ਗਏ ਸਨ ।
ਟਿੰਕੂ ਤੇ ਗਰਗ ਨੂੰ ਵੀ ਸਪਲੀਮੈਂਟਰੀ ਚਲਾਨ ‘ਚ ਕੀਤਾ ਜਾ ਸਕਦੈ ਨਾਮਜ਼ਦ
ਵਿਜੀਲੈਂਸ ਨੇ ਇਸ ਕੇਸ ‘ਚ ਗੁਰਿੰਦਰਪਾਲ ਸਿੰਘ ਟਿੰਕੂ ਤੇ ਅਮਿਤ ਗਰਗ ਨੂੰ ਵੀ ਨਾਮਜ਼ਦ ਕੀਤਾ ਹੈ ਤੇ ਸਪਲੀਮੈਂਟਰੀ ਚਲਾਨ ‘ਚ ਦੋਵਾਂ ਨੂੰ ਨਾਮਜ਼ਦ ਕਰਨ ਦੀ ਕਾਰਵਾਈ ਚੱਲ ਰਹੀ ਹੈ । ਗੁਰਿੰਦਰਪਾਲ ਸਿੰਘ ਟਿੰਕੂ ਦੀ ਰਜਿੰਦਰਾ ਐਾਡ ਰਜਿੰਦਰਾ ਪ੍ਰਾਈਵੇਟ ਲਿਮਟਡ ਅਤੇ ਅਮਿਤ ਗਰਗ ਦੀ ਓਏਸਿਜ਼ ਪ੍ਰਾਈਵੇਟ ਲਿਮਟਡ ਨਾਂਅ ਦੀ ਕੰਪਨੀ ਹੈ । ਵਿਜੀਲੈਂਸ ਦਾ ਦੋਸ਼ ਹੈ ਕਿ ਪਹਿਲਵਾਨ ਦੇ ਨਜ਼ਦੀਕੀਆਂ ਦੀਆਂ ਇਨ੍ਹਾਂ ਕੰਪਨੀਆ ਵੱਲੋਂ ਏਅਰਪੋਰਟ ਰੋਡ ਜੋ ਕਿ ਨਿਊ ਸੰਨੀ ਇਨਕਲੇਵ ਤੋਂ ਲੈ ਕੇ ਪਿੰਡ ਛੱਤ ਤੱਕ ਬਣਾਈ ਗਈ ਹੈ । ਇਸ ਤੋਂ ਇਲਾਵਾ ਮੁਹਾਲੀ ‘ਚ ਹੋਰ ਵੀ ਕਈ ਸੜਕਾਂ ਦਾ ਨਿਰਮਾਣ ਇਨ੍ਹਾਂ ਕੰਪਨੀਆਂ ਵੱਲੋਂ ਕੀਤਾ ਗਿਆ ਸੀ ਤੇ ਪਹਿਲਵਾਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਉਕਤ ਕੰਪਨੀਆਂ ਨੂੰ ਹੀ ਕੰਮ ਦੇ ਕੇ ਕਰੋੜਾਂ ਰੁਪਏ ਦਾ ਫਾਇਦਾ ਪਹੁੰਚਾਇਆ ਹੈ ।