ਰਾਜਾ ਸਵੀਟਸ ਦੇ ਮੱਖਣ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਵਲੋਂੇ ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਐਂਬੂਲੈਂਸ ਵੈਨ ਭੇਂਟ

ਰਾਜਾ ਸਵੀਟਸ ਦੇ ਮੱਖਣ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਵਲੋਂੇ ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਐਂਬੂਲੈਂਸ ਵੈਨ ਭੇਂਟ

ਨਵਾਂ ਸ਼ਹਿਰ/ਬਿਊਰੋ ਨਿਊਜ਼:
ਅਮਰੀਕਾ ਦੇ ਪੰਜਾਬੀ ਭਾਈਚਾਰੇ ‘ਚ ਆਪਣੀਆਂ ਸਮਾਜ ਸੇਵੀ ਸੇਵਾਵਾਂ ਲਈ ਮਾਣ ਸਤਿਕਾਰ ਨਾਲ ਜਾਣੇ ਜਾਂਦੇ ਰਾਜਾ ਸਵੀਟਸ ਦੇ ਮਾਲਕ ਮੱਖਣ ਸਿੰਘ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਵਲੋਂ ਆਪਣੀ ਕਿਰਤ ਕਮਾਈ ਦੇ ਹਿੱਸੇ ‘ਚੋਂ ਗੁਰੂ ਨਾਨਕ ਮਿਸ਼ਨ ਹਸਲਪਤਾਲ ਨਵਾਂਗਰਾਂ ਕੁੱਲਪੁਰ (ਹੁਸ਼ਿਆਰਪੁਰ) ਨੂੰ ਇਕ ਐਂਬੂਲੈਂਸ ਵੈਨ ਲਈ ਨਕਦ ਰਾਸ਼ੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਬਾਨੀ ਅਤੇ ਨਵਾਂਗਰਾਂ ਕੁੱਲਪੁਰ ਦੇ ਮੁੱਖ ਪ੍ਰਬੰਧਕ ਬਾਬਾ ਬੁੱਧ ਸਿੰਘ ਢਾਹਾਂ ਨੂੰ ਭੇਂਟ ਕੀਤੀ ਗਈ। ਇਸ ਮੌਕੇ ਤੇ ਮੈਡਮ ਸੁਸ਼ੀਲ ਕੌਰ ਵੀ ਹਾਜ਼ਰ ਸਨ । ਇਹ ਰਾਸ਼ੀ ਐੱਸ.ਅਸ਼ੋਕ.ਭੌਰਾ ਰਾਹੀਂ ਭੇਂਟ ਕੀਤੀ ਗਈ। ਇਸ ਤੋਂ ਇਲਾਵਾ ਮਰੀਜ਼ਾਂ ਦੇ ਲੰਗਰ ਲਈ ਅਤੇ ਕੈਂਸਰ ਤੇ ਹੋਰ ਕਈ ਖਤਰਨਾਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਮਾਲੀ ਇਮਦਾਦ ਵੀ ਦਿੱਤੀ ਗਈ। ਹਸਪਤਾਲ ਲਈ ਲੋੜੀਂਦੇ ਅਧੁਨਿਕ ਸਾਜ਼ੋ ਸਮਾਨ ਲਈ ਵੀ ਸਹਿਯੋਗ ਕੀਤਾ ਗਿਆ। ਬਿਮਾਰ ਅਵਸਥਾ ਵਿਚ ਚੱਲ ਰਹੇ ਬਾਬਾ ਬੁੱਧ ਸਿੰਘ ਢਾਹਾਂ ਭਾਵੇਂ ਆਪ ਤਾਂ ਗੱਲਬਾਤ ਕਰਨ ਤੋਂ ਅਸਮਰੱਥ ਸਨ ਪਰ ਬੀਬੀ ਸੁਸ਼ੀਲ ਕੌਰ ਤੇ ਰਘੁਬੀਰ ਸਿੰਘ ਨੇ ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੰਢੀ ਖੇਤਰ ‘ਚ ਪਛੜੇ ਵਰਗ ਦੇ ਲੋਕਾਂ ਲਈ ਚਲਾਏ ਜਾ ਰਹੇ ਇਸ ਹਸਪਤਾਲ ਲਈ ਮਾਲੀ ਮਦਦ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹੋਰ ਵੀ ਦਾਨੀ ਮਹਾਂਪੁਰਸ਼ ਇਸ ਹਸਪਤਾਲ ਦੀ ਮਦਦ ਲਈ ਅੱਗੇ ਆਉਣਗੇ। ਮੱਖਣ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਐੱਸ.ਪੀ. ਸਿੰਘ ਓਬਰਾਏ ਅਮਰੀਕਾ ਆਏ ਸਨ ਤਾਂ ਉਨ੍ਹਾਂ ਇਹ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਸੀ ਤੇ ਉਹ ਆਪਣਾ ਵਾਅਦਾ ਪੂਰਾ ਕਰਕੇ ਮਨੋ ਸੰਤੁਸ਼ਟ ਹਨ।
ਕੈਪਸ਼ਨ :
1. ਬਾਬਾ ਬੁੱਧ ਸਿੰਘ ਨੂੰ ਐਂਬੂਲੈਂਸ ਵੈਨ ਅਤੇ ਹਸਪਤਾਲ ਲਈ ਲੋੜੀਂਦੇ ਸਾਜੋ ਸਮਾਨ ਲਈ ਨਕਦ ਰਾਸ਼ੀ ਭੇਂਟ ਕਰਦਾ ਗੋਇਆ ਅਸ਼ੋਕ.ਭੌਰਾ।
2. ਮਰੀਜ਼ਾਂ ਦੇ ਲੰਗਰ ਲਈ ਨਕਦ ਰਾਸ਼ੀ ਪ੍ਰਬੰਧਕ ਰਘੁਬੀਰ ਸਿੰਘ ਨੂੰ ਤੇ ਵੱਖ ਵੱਖ ਮਰੀਜ਼ਾਂ ਨੂੰ ਮਾਲੀ ਮਦਦ ਦਿੱਤੇ ਜਾਣ ਦਾ ਦ੍ਰਿਸ਼।