ਨਿੱਕੀ ਹੇਲੀ ਸਣੇ ਭਾਰਤੀ ਮੂਲ ਦੇ ਪੰਜ ਅਮਰੀਕੀਆਂ ਨੇ ਖੱਟਿਆ ਨਾਮਣਾ

ਨਿੱਕੀ ਹੇਲੀ ਸਣੇ ਭਾਰਤੀ ਮੂਲ ਦੇ ਪੰਜ ਅਮਰੀਕੀਆਂ ਨੇ ਖੱਟਿਆ ਨਾਮਣਾ

ਵਾਸ਼ਿੰਗਟਨ/ਬਿਊਰੋ ਨਿਊਜ਼:
ਅਮਰੀਕਾ ਦੀ ਰਾਜਨੀਤੀ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪੰਜ ਭਾਰਤੀ-ਅਮਰੀਕੀਆਂ ਨੇ 2017 ਦੀ ‘ਪੋਲੀਟਿਕੋ 50′ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ, ਜਿਨ•ਾਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ। ਇਸ ਸੂਚੀ ਵਿੱਚ ਸੰਯੁਕਤ ਰਾਸ਼ਟਰ ਲਈ ਅਮਰੀਕੀ ਰਾਜਦੂਤ ਨਿੱਕੀ ਹੇਲੀ, ਟਰੰਪ ਪ੍ਰਸ਼ਾਸਨ ਵਿੱਚ ਸਿਹਤ ਸੰਭਾਲ ਸਬੰਧੀ ਉੱਚ ਪਦਵੀ ‘ਤੇ ਬਿਰਾਜਮਾਨ ਸੀਮਾ ਵਰਮਾ, ਵਕੀਲ ਨੀਲ ਕਤਿਆਲ, ਅਰਥ ਸ਼ਾਸਤਰੀ ਅਪਰਨਾ ਮਾਥੁਰ ਅਤੇ ਵਕੀਲ ਨਿਓਮੀ ਰਾਓ ਦੇ ਨਾਂ ਸ਼ਾਮਲ ਹਨ।  ਮੈਗਜ਼ੀਨ ਨੇ ਹੇਲੀ ਨੂੰ ‘ਟਰੰਪ ਦੀ ਵਿਦੇਸ਼ ਨੀਤੀ ਦੀ ਚੰਗੀ ਨਿਗਰਾਨ’ ਆਖਿਆ ਹੈ। ਉਸ ਨੂੰ 22ਵਾਂ ਸਥਾਨ ਦਿੱਤਾ ਗਿਆ ਹੈ। ਉਸ ਤੋਂ ਬਾਅਦ 26ਵੇਂ ਸਥਾਨ ‘ਤੇ ਸੀਮਾ ਵਰਮਾ ਦਾ ਨਾਂ ਆਉਂਦਾ ਹੈ ਜੋ ਮੈਡੀਕੇਅਰ ਅਤੇ ਮੈਡੀਕੇਡ ਸਰਵਿਸਿਜ਼ ਦੇ ਕੇਂਦਰ ਦੀ ਪ੍ਰਸ਼ਾਸਕ ਹੈ। ਉਸ ਨੂੰ ਮੈਡੀਕੇਡ ਦੀ ਰੋਲਬੈਕ ਇੰਜੀਨੀਅਰ ਆਖਿਆ ਗਿਆ ਹੈ। ਅਮੇਰਿਕਨ ਇੰਟਰਪ੍ਰਾਈਸ ਇੰਸਟੀਚਿਊਟ ਵਿਖੇ ਅਰਥ ਸ਼ਾਸਤਰੀ ਅਪਰਨਾ ਮਾਥੁਰ ਨੂੰ 32 ਵਾਂ ਸਥਾਨ ਦਿੱਤਾ ਗਿਆ ਹੈ।