ਮਨੁੱਖੀ ਅਜ਼ਾਦੀਆਂ ਦਾ ਘਾਣ ਕਰਨ ਵਾਲੇ ਭਾਰਤ ਦੀ ਕੈਨੇਡਾ ਨੂੰ ਵੀ ਵਿਚਾਰਾਂ ਦੀ ਅਜ਼ਾਦੀ ‘ਤੇ ਰੋਕ ਲਾਉਣ ਦੀ ‘ਨੇਕ ਸਲਾਹ’

ਮਨੁੱਖੀ ਅਜ਼ਾਦੀਆਂ ਦਾ ਘਾਣ ਕਰਨ ਵਾਲੇ ਭਾਰਤ ਦੀ ਕੈਨੇਡਾ ਨੂੰ ਵੀ ਵਿਚਾਰਾਂ ਦੀ ਅਜ਼ਾਦੀ ‘ਤੇ ਰੋਕ ਲਾਉਣ ਦੀ ‘ਨੇਕ ਸਲਾਹ’

ਚੰਡੀਗੜ੍ਹ/ਸਿੱਖ ਸਿਆਸਤ ਬਿਊਰੋ:
ਦੁਨੀਆ ਵਿਚ ਬੋਲਣ ਦੀ ਅਜ਼ਾਦੀ ਦੇ ਮਾਮਲੇ ਵਿਚ ਹੇਠਲੇ ਪੱਧਰ ਦੇ ਦੇਸ਼ ਭਾਰਤ ਨੇ ਮਨੁੱਖੀ ਅਜ਼ਾਦੀਆਂ ਦੇ ਮਾਮਲੇ ਵਿਚ ਮੋਹਰਲੀ ਕਤਾਰ ਦੇ ਦੇਸ਼ਾਂ ਵਿਚੋਂ ਇਕ ਕੈਨੇਡਾ ਨੂੰ ਵਿਚਾਰ ਰੱਖਣ ਦੀ ਅਜ਼ਾਦੀ ‘ਤੇ ਰੋਕਾਂ ਲਾਉਣ ਦੀ ਸਲਾਹ ਦਿੱਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਾਉਂਸਲ ਦੇ ਯੂਨੀਵਰਸਲ ਪਿਰਿਓਡਿਕ ਰਿਵਿਊ ਸੈਸ਼ਨ ਵਿਚ ਭਾਰਤ ਨੇ ਕਿਹਾ ਕਿ ਕੈਨੇਡਾ ਦੀ ਸਰਕਾਰ ਉਨ੍ਹਾਂ ਦੇ ਦੇਸ਼ ਵਿਚ ਵਿਚਾਰ ਰੱਖਣ ਦੀ ਅਜ਼ਾਦੀ ਦੀ ਗਲਤ ਵਰਤੋਂ ਨੂੰ ਰੋਕੇ ਜਿਸ ਜਰੀਏ ਹਿੰਸਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ‘ਅੱਤਵਾਦੀਆਂ’ ਨੂੰ ਸ਼ਹੀਦ ਕਹਿ ਕੇ ਪ੍ਰਚਾਰਿਆ ਜਾਂਦਾ ਹੈ।
ਭਾਰਤ ਸਰਕਾਰ ਦੀ ਇਸ ਟਿੱਪਣੀ ਨੂੰ ਖਾਸ ਤੌਰ ‘ਤੇ ਸਿੱਖ ਸੰਧਰਬ ਵਿਚ ਦੇਖਿਆ ਜਾ ਰਿਹਾ ਹੈ। ਭਾਰਤ ਵਿਚ ਹੁੰਦੇ ਜ਼ੁਲਮਾਂ ਤੋਂ ਛੁਟਕਾਰੇ ਲਈ ਕੈਨੇਡਾ ਦੀ ਧਰਤੀ ‘ਤੇ ਸਿੱਖ ਆਪਣੇ ਜ਼ਮਹੂਰੀ ਹੱਕ ਅਜ਼ਾਦੀ ਲਈ ਲਗਾਤਾਰ ਅਵਾਜ਼ ਚੁੱਕ ਰਹੇ ਹਨ। ਕੈਨੇਡਾ ਵਿਚ ਸਿੱਖਾਂ ਨੂੰ ਮਿਲਦੇ ਹੱਕਾਂ ਖਿਲਾਫ ਭਾਰਤ ਨੇ ਆਪਣੀ ਨਰਾਜ਼ਗੀ ਦਾ ਪ੍ਰਗਟਾਵਾ ਇਸ ਸਾਲ ਦੀ ਸ਼ੁਰੂਆਤ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਵੀ ਕੀਤਾ ਸੀ।
ਜਿਕਰਯੋਗ ਹੈ ਕਿ ਇਸ ਸਾਲ ਜਾਰੀ ਹੋਏ ਵਰਲਡ ਪ੍ਰੈਸ ਫ੍ਰੀਡਮ ਦੇ ਅੰਕੜਿਆਂ ਅਨੁਸਾਰ ਭਾਰਤ ਦਾ ਵਿਚਾਰਾਂ ਦੀ ਅਜ਼ਾਦੀ ਵਿਚ 180 ਦੇਸ਼ਾਂ ਵਿਚੋਂ 138ਵਾਂ ਸਥਾਨ ਹੈ ਜਦਕਿ ਕੈਨੇਡਾ 18ਵੇਂ ਸਥਾਨ ‘ਤੇ ਹੈ।