ਲੋਕ ਸਾਹਿਤ ਅਕਾਦਮੀ ਮੋਗਾ, ਸਹਿਤਕ ਸੰਸਥਾਵਾਂ ਤੇ ਐਨ. ਆਰ. ਆਈਜ਼ ਵੱਲੋ ਕਰਵਾਇਆ ਗਿਆ ਸਹਿਤਕ ਸਮਾਗਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ: ਸਥਾਨਿਕ ਲੇਖਕ ਅਤੇ ਇੰਡੋ ਯੂ. ਐਸ. ਹੈਰੀਟੇਜ਼ ਦੇ ਕਨਵੀਨਰ ਸਾਧੂ ਸਿੰਘ ਸੰਘਾ ਪਿਛਲੇ ਦਿਨੀ ਆਪਣੀ ਪੰਜਾਬ ਫੇਰੀ ਤੇ ਗਏ, ਇੱਥੇ ਮੋਗਾ ਵਿੱਖੇ ਇੱਕ ਸਹਿਤਕ ਸਮਾਗਮ ਵਿੱਚ ਉਹਨਾਂ ਸ਼ਿਰਕਤ ਕੀਤੀ ਗਈ। ਇਸ ਸਮਾਗਮ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਲੋਕ ਸਹਿਤ ਅਕਾਦਮੀ ਮੋਗਾ ਦੀਆਂ ਸਮੂਹ ਸਹਿਤਕ ਸੰਸਥਾਵਾਂ ਅਤੇ ਐਨ. ਆਰ ਆਈਜ਼ ਵੀਰਾਂ ਦੇ ਸਹਿਯੋਗ ਨਾਲ ਇੱਕ ਸਹਿਤਕ ਸਮਾਗਮ ਮੋਗਾ ਦੇ ਸੁਤੰਤਰਤਾ ਸੰਗਰਾਮੀ ਭਵਨ ਵਿਖੇ ਕਰਵਾਇਆ ਗਿਆ। ਇਸ ਸਹਿਤਕ ਸਮਾਗਮ ਵਿੱਚ ਲਿਖਾਰੀ ਸਭਾ, ਮਹਿੰਦਰ ਸਿੰਘ ਸਾਥੀ ਯਾਦਗਾਰੀ ਮੰਚ,ਲੋਹਮਣੀ ਅਦਾਰਿਆਂ ਨਾਲ ਸਬੰਧਤ ਅਹੁੱਦੇਦਾਰ ਸਹਿਤਕਾਰ ਸ਼ਾਮਲ ਹੋਏ। ਸਹਿਤਕ ਸਮਾਗਮ ਦੇ ਪ੍ਰਧਾਨਗੀ ਮੰਗਲ ਵਿੱਚ ਕੇ. ਐਲ. ਗਰਗ, ਬਲਦੇਵ ਸਿੰਘ ਸ਼ੜਕਨਾਮਾ, ਗੁਰਚਰਨ ਸਿੰਘ ਚਿੰਤਕ (ਕਨੇਡਾ),ਸਾਧੂ ਸਿੰਘ ਸੰਘਾ (ਯੂ. ਐਸ. ਏ.),ਬਲਦੇਵ ਸਿੰਘ ਬੁੱਧ ਸਿੰਘ ਵਾਲਾ(ਹਾਂਕਾਂਗ), ਡਾ. ਸੁਰਜੀਤ ਸਿੰਘ ਬਰਾੜ ਤੇ ਗੁਰਚਰਨ ਸਿੰਘ ਸੰਘਾ ਸ਼ਾਮਲ ਸਨ।
ਮੰਚ ਸੰਚਾਨਲ ਚਰਨਜੀਤ ਸਮਾਲਸਰ ਨੇ ਕੀਤਾ। ਸਮਾਗਮ ਦੀ ਅਰੰਭਤਾ ਦਰਸ਼ਨ ਸਿੰਘ ਸੰਘਾ ਤੇ ਰਣਜੀਤ ਸਰਾਂਵਾਲੀ ਦੀਆਂ ਰਚਨਾਵਾਂ ਨਾਲ ਹੋਇਆ।ਡਾ. ਸੁਰਜੀਤ ਸਿੰਘ ਬਰਾੜ ਨੇ ਸਾਧੂ ਸਿੰਘ ਸੰਘਾ (ਯੂ. ਐਸ. ਏ.) ਦੇ ਨਾਵਲ ਗਰੀਨ ਕਾਰਡ ਤੇ ਅਲੋਚਨਾਮਕ ਪੇਪਰ ਪੜਿਆ, ਜਿਸ ਰਾਹੀ ਪ੍ਰਵਾਸੀਆ ਦੇ ਜੀਵਨ ਸਬੰਧੀ ਅਲੋਚਨਾਮਕ ਵਿਚਾਰ ਪੇਸ਼ ਕੀਤੇ। ਪ੍ਰਵਾਸ ਦੇ ਕਾਰਨ ਗੈਰ ਕਨੂੰਨੀ ਪ੍ਰਵਾਸੀਆ ਦੇ ਜੀਵਨ ਸਬੰਧੀ ਖੁਲ੍ਹਕੇ ਵਿਚਾਰ ਚਰਚਾ ਹੋਈ। ਇਸ ਮੌਕੇ ਕੇ. ਐਲ ਗਰਗ ਨੇ ਕਿਹਾ ਕਿ ਚੇਤਨਤਾ ਰੱਖਣ ਵਾਲੇ ਲੇਖਕਾਂ ਨੂੰ ਵੱਧ ਰਹੇ ਪ੍ਰਵਾਸ ਬਾਰੇ ਸੋਚਣ ਦੀ ਲੋੜ ਹੈ। ਬਲਦੇਵ ਸਿੰਘ ਸ਼ੜਕਨਾਮਾਂ ਨੇ ਕਿਹਾ ਕਿ ਪ੍ਰਵਾਸ ਤੋਂ ਗਰੀਨ ਕਾਰਡ ਤੱਕ ਦਾ ਸਫ਼ਰ ਬੜਾ ਪਚੀਦਾ ਤੇ ਜੋਖ਼ਮ ਭਰਪੂਰ ਹੁੰਦਾ ਹੈ। ਉਹਨਾਂ ਕਿਹਾ ਕਿ ਜਿਹੜੇ ਸੱਜਣ ਗਰੀਨ ਕਾਰਡ ਪ੍ਰਾਪਤ ਕਰ ਲੈਦੇ ਨੇ, ਉਹ ਨਵੇਂ ਪ੍ਰਵਾਸੀਆਂ ਦਾ ਸ਼ੋਸ਼ਣ ਕਰਦੇ ਨੇ।ਸਰਕਾਰਾਂ ਨੂੰ ਵੀ ਗੈਰਕਨੂੰਨੀ ਤਰੀਕੇ ਨਾਲ ਬਾਹਰ ਭੇਜਣ ਵਾਲੇ ਏਜੰਟਾਂ ਨਾਲ ਸ਼ਖਤੀ ਨਾਲ ਨਜਿੱਠਣਾ ਚਾਹੀਦਾ ਹੈ। ਗੁਰਮੀਤ ਕੜਿਆਣਵੀ ਨੇ ਕਿਹਾ ਕਿ ਵੱਧ ਰਿਹਾ ਪ੍ਰਵਾਸ ਚਿੰਤਾ ਦਾ ਵਿਸ਼ਾ ਹੈ, ਇਸ ਚਰਚਾ ਹੋਣੀ ਬਣਦੀ ਹੈ। ਗੁਰਚਰਨ ਸਿੰਘ ਸੰਘਾ ਨੇ ਕਿਹਾ ਕਿ ਪ੍ਰਵਾਸ ਸਬੰਧੀ ਕੇਂਦਰ ਤੇ ਰਾਜ ਸਰਕਾਰਾਂ ਨੂੰ ਰਲਕੇ ਕੋਈ ਠੋਸ ਸਕੀਮ ਲਿਆਉਣੀ ਚਾਹੀਦੀ ਹੈ।
ਸਾਧੂ ਸਿੰਘ ਸੰਘਾ (ਸੂ. ਐਸ. ਏ.) ਨੇ ਲੇਖਕਾਂ ਦੇ ਰੂਬਰੂ ਹੁੰਦਿਆਂ ਨਾਵਲ ਗਰੀਨ ਕਾਰਡ ਦੇ ਲਿਖਣ ਦੇ ਮੁੱਖ ਕਾਰਨ ਬਾਰੇ ਬੋਲਦਿਆਂ ਕਿਹਾ ਕਿ, ਰੋਜੀ ਰੋਟੀ ਲਈ ਆਪਣਾ ਦੇਸ਼ ਛੱਡਕੇ, ਆਪਣੇ ਚੰਗੇ ਭਵਿੱਖ ਲਈ ਡੌਕੀ ਲਾਕੇ ਏਜੰਟਾਂ ਦੇ ਧੱਕੇ ਚੜਕੇ ਪ੍ਰਦੇਸ ਗਏ ਲੋਕਾਂ ਤੋਂ ਉਹਨਾਂ ਨੂੰ ਇਹ ਨਾਵਲ ਲਿਖਣ ਦੀ ਪ੍ਰੇਰਨਾਂ ਮਿਲੀ। ਉਹਨਾਂ ਵਿਦੇਸ਼ਾਂ ਵਿੱਚ ਭੇਜੇ ਜਾ ਰਹੇ ਨੌਜਵਾਨਾਂ ਦੀ ਜ਼ਿੰਦਗੀ, ਅਤੇ ਵਿਦੇਸ਼ ਵਿੱਚ ਆਪਣੇ ਨਿੱਜ਼ੀ ਤਜਰਬੇ ਨੂੰ ਮੁੱਖ ਰੱਖਕੇ ਪ੍ਰਵਾਸ ਕਰਨ ਵਾਲੇ ਨੌਜਵਾਨਾਂ ਨੂੰ ਸੁਚੇਤ ਕਰਨ ਦਾ ਨਿੱਕਾ ਜਿਹਾ ਉਪਰਾਲਾ ਕੀਤਾ ਹੈ।
ਲੇਖਕ ਬਲਦੇਵ ਸਿੰਘ ਬੁੱਧ ਸਿੰਘ ਵਾਲਾ(ਹਾਂਕਾਂਗ)ਨੇ ਆਪਣੇ ਨਾਵਲ ਜੰਗੀ ਕੈਦੀ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ। ਇਸ ਸਹਿਤਕ ਸਮਾਗਮ ਵਿੱਚ ਜਸਪਾਲ ਸਿੰਘ ਬਿਲਾਸਪੁਰ (ਯੂਐਸਏ),ਕਰਨਲ ਬਾਬੂ ਸਿੰਘ, ਪਰਮਜੀਤ ਸਿੰਘ ਚੂਹੜਚੱਕ, ਅਮਰ ਸੂਫ਼ੀ , ਲਾਲ ਸਿੰਘ ਸੁਲਹਾਣੀ, ਨਵਨੀਤ ਸਿੰਘ ਸੇਖੋਂ, ਮਾਸਟਰ ਪ੍ਰੇਮ ਕੁਮਾਰ, ਕਰਮਜੀਤ ਕੌਰ ਲੰਡੇਕੇ, ਗਿਆਨ ਸਿੰਘ ਸਾਬਕਾ ਡੀ.ਪੀ. ਆਰ. ਓ. , ਜੰਗੀਰ ਖੋਖਰ, ਹਰਭਜਨ ਸਿੰਘ ਧਨੌਲਾ (ਯੂਐਸਏ), ਗੁਰਚਰਨ ਸਿੰਘ ਅਤਰ ਸਿੰਘ ਵਾਲਾ, ਰਛਪਾਲ ਸਿੰਘ ਬੁੱਧ ਸਿੰਘ ਵਾਲਾ, ਦਿਲਬਾਗ ਸਿੰਘ, ਇਕਬਾਲ ਸਿੰਘ ਬੁੱਕਣਵਾਲਾ, ਦਲਜੀਤ ਸਿੰਘ, ਇਕਬਾਲ ਸਿੰਘ, ਦਲਜੀਤ ਸਿੰਘ, ਅੰਮ੍ਰਿਤਪਾਲ ਕੌਰ ਰਾਮੂੰਆਣਾ, ਪਰਮਜੀਤ ਕੌਰ, ਡਾ. ਸੁਰਜੀਤ ਬਰਾੜ, ਮੋਹੀ ਅਮਰਜੀਤ, ਹਰਭਜਨ ਸਿੰਘ ਨਾਗਰਾ, ਬਲਜਿੰਦਰ ਸਿੰਘ, ਗੁਰਤੇਜ ਸਿੰਘ, ਗਿਆਨ ਸਿੰਘ ਮੋਗਾ, ਹਰਮੰਦਰ ਸਿੰਘ ਮੋਗਾ, ਸੁਖਦੇਵ ਸਿੰਘ, ਮਾਸਟਰ ਆਤਮਾ ਸਿੰਘ ਚੜਿੱਕ, ਸੋਨੀ ਮੋਗਾ, ਤਰੁਣ ਮਦਨ, ਕਿਰਨਦੀਪ ਕੌਰ, ਤੇਜ ਸਿੰਘ ਸੰਘਾ, ਰਛਪਾਲ ਸਿੰਘ ਚੰਨਾਆਣਾ,ਹਰਦੇਵ ਸਿੰਘ ਦੁਸਾਂਝ, ਮਾਸਟਰ ਗੁਰਨਾਮ ਸਿੰਘ, ਗੁਰਦੇਵ ਸਿੰਘ ਬਰਾੜ ਆਦਿ ਸ਼ਾਮਲ ਸਨ।
Comments (0)