ਬਰਤਾਨੀਆ ਦੀ ਰਾਜ ਗੱਦੀ ਦੇ ਵਾਰਿਸ ਪ੍ਰਿੰਸ ਹੈਰੀ ਨੇ ਛੱਡੀਆਂ ਸ਼ਾਹੀ ਜ਼ਿੰਮੇਵਾਰੀਆਂ

ਬਰਤਾਨੀਆ ਦੀ ਰਾਜ ਗੱਦੀ ਦੇ ਵਾਰਿਸ ਪ੍ਰਿੰਸ ਹੈਰੀ ਨੇ ਛੱਡੀਆਂ ਸ਼ਾਹੀ ਜ਼ਿੰਮੇਵਾਰੀਆਂ
ਪ੍ਰਿੰਸ ਹੈਰੀ ਤੇ ਪਰਿਵਾਰ

ਲੰਡਨ: ਬਰਤਾਨੀਆ ਦੀ ਮਹਾਰਾਣੀ ਇਲੀਜ਼ਾਬੇਥ ਦੇ ਪੋਤੇ ਸ਼ਹਿਜ਼ਾਦੇ ਹੈਰੀ ਨੇ ਅੱਜ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਆਪਣੀ ਪਤਨੀ ਨਾਲ ਮਿਲ ਕੇ ਫੈਂਸਲਾ ਕੀਤਾ ਹੈ ਕਿ ਉਹ ਦੋਵੇਂ ਹੁਣ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਉੱਚ ਮੈਂਬਰਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਛੱਡ ਰਹੇ ਹਨ ਅਤੇ ਜ਼ਿਆਦਾ ਸਮਾਂ ਉੱਤਰੀ ਅਮਰੀਕਾ ਵਿੱਚ ਬਿਤਾਉਣਗੇ।
ਬਰਤਾਨਵੀ ਤਖ਼ਤ ਦੇ ਵਾਰਿਸ ਹੈਰੀ ਦਾ ਵਿਆਹ ਸਾਬਕਾ ਅਮਰੀਕਨ ਅਦਾਕਾਰਾ ਮੈਘਨ ਨਾਲ ਹੋਇਆ ਸੀ। ਇਸ ਜੋੜੇ ਕੋਲ ਇੱਕ ਪੁੱਤਰ ਹੈ। ਹੈਰੀ ਵੱਲੋਂ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਉਹ ਦੋਵੇਂ ਹੁਣ ਆਰਥਿਕ ਤੌਰ 'ਤੇ ਅਜ਼ਾਦ ਹੋਣ ਲਈ ਆਸਵੰਦ ਹਨ ਤੇ ਉਹ ਕੁੱਝ ਸ਼ਾਹੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਇੱਕ ਸਮਾਜ ਸੇਵੀ ਸੰਸਥਾ ਖੋਲ੍ਹਣਾ ਚਾਹੁੰਦੇ ਹਨ।
ਸ਼ਹਿਜ਼ਾਦੇ ਹੈਰੀ ਦੇ ਇਸ ਬਿਆਨ ਨਾਲ ਉਹਨਾਂ ਚਰਚਾਵਾਂ ਨੂੰ ਹੋਰ ਤਾਕਤ ਮਿਲੀ ਹੈ ਕਿ ਬਰਤਾਨੀਆ ਦੇ ਰਾਜ ਘਰਾਣੇ ਵਿੱਚ ਸਭ ਕੁੱਝ ਹੀ ਨਹੀਂ ਚੱਲ ਰਿਹਾ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।