ਅਮਰੀਕਾ ਦੇ ਦੱਖਣੀ ਡਕੋਟਾ ਰਾਜ ਦੇ 6 ਨਬਾਲਗਾਂ ਨੇ ਜਬਰਜਨਾਹ ਦੇ ਮਾਮਲੇ ਵਿਚ ਆਪਣੇ ਆਪ ਨੂੰ ਬੇਗੁਨਾਹ ਦੱਸਿਆ

ਅਮਰੀਕਾ ਦੇ ਦੱਖਣੀ ਡਕੋਟਾ ਰਾਜ ਦੇ 6 ਨਬਾਲਗਾਂ ਨੇ ਜਬਰਜਨਾਹ ਦੇ ਮਾਮਲੇ ਵਿਚ ਆਪਣੇ ਆਪ ਨੂੰ ਬੇਗੁਨਾਹ ਦੱਸਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਰੈਪਿਡ ਸਿਟੀ ਵਿਚ ਜੂਨ ਵਿਚ ਇਕ ਬੇਸਬਾਲ ਟੂਰਨਾਮੈਂਟ ਦੌਰਾਨ 2 ਨਬਾਲਗ ਲੜਕੀਆਂ ਨਾਲ ਹੋਏ ਕਥਿੱਤ ਜਬਰਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਦੱਖਣੀ ਡਕੋਟਾ ਰਾਜ ਦੇ 6 ਨਬਾਲਗਾਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਉਨਾਂ ਨੇ ਇਕ ਅਦਾਲਤ ਵਿਚ ਦਾਇਰ ਅਪੀਲ ਵਿਚ ਕਿਹਾ ਹੈ ਕਿ ਉਨਾਂ ਨੇ ਨਾ ਹੀ ਜਬਰਜਨਾਹ ਕੀਤਾ ਹੈ ਤੇ ਨਾ ਹੀ ਕਿਸੇ ਦੀ ਅਜਿਹਾ ਕਰਨ ਵਿਚ ਮੱਦਦ ਕੀਤੀ ਹੈ ਤੇ ਨਾ ਹੀ ਅਜਿਹਾ ਕਰਨ ਲਈ ਕਿਸੇ ਨੂੰ ਉਕਸਾਇਆ ਹੈ। ਸਟੇਟ ਅਟਾਰਨੀ ਦੇ ਦਫਤਰ ਅਨੁਸਾਰ ਦੋਨਾਂ ਪੀੜਤ ਕੁੜੀਆਂ ਦੀ ਉਮਰ 16 ਸਾਲ ਹੈ। ਪੈਨਿੰਗਟਨ ਕਾਊਂਟੀ ਦੀ ਅਦਾਲਤ ਦੇ ਦਸਤਾਵੇਜਾਂ ਅਨੁਸਾਰ 6 ਨਬਾਲਗਾਂ ਵਿਰੁੱਧ ਇਸ ਸਾਲ ਅਗਸਤ ਵਿਚ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਇਨਾਂ 6 ਨਬਾਲਗਾਂ ਵਿਚ ਹਡਸਨ ਹੇਲੇ (18), ਲਾਨਡਨ ਵਾਡੈਲ (19), ਪੇਅਟਨ ਮੰਡੇਲ (17), ਲਿਨਕੋਲਨ ਬੇਟਸ (18), ਕਾਰਟਰ ਮਿਲਰ (18) ਤੇ ਕਾਰਟਰ ਸਿਬਸਨ (17) ਸ਼ਾਮਿਲ ਹਨ।