ਅਮਰੀਕਾ ਦੇ ਵਾਈਟ ਹਾਊਸ ਵਿਚੋਂ ਕੁਕੀਨ ਬਰਾਮਦ, ਮਾਮਲੇ ਦੀ ਹੋ ਰਹੀ ਹੈ ਡੂੰਘਾਈ ਨਾਲ ਜਾਂਚ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਸੀਕਰਟ ਸਰਵਿਸ ਏਜੰਟਾਂ ਵੱਲੋਂ ਵਾਈਟ ਹਾਊਸ ਵਿਚੋਂ ਕੁਕੀਨ ਬਰਾਮਦ ਕਰਨ ਦੀ ਖਬਰ ਹੈ। ਸੀਕਰਟ ਸਰਵਿਸ ਅਨੁਸਾਰ ਕੁਕੀਨ ਵਾਈਟ ਹਾਊਸ ਦੀ ਵੈਸਟ ਵਿੰਗ ਲਾਬੀ ਵਿਚੋਂ ਬਰਾਮਦ ਹੋਈ ਹੈ ਜਿਥੇ ਸੈਲਾਨੀ ਵਾਈਟ ਹਾਊਸ ਦਾ ਨਿੱਜੀ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਦਾਖਲ ਹੁੰਦੇ ਹਨ। ਵਾਈਟ ਹਾਊਸ ਵਿਚ ਕੁਕੀਨ ਕਿਸ ਤਰਾਂ ਆਈ ਜਾਂ ਕੌਣ ਲੈ ਕੇ ਆਇਆ ਹੈ, ਇਸ ਬਾਰੇ ਸੀਕਰਟ ਸਰਵਿਸ ਦੇ ਅਧਿਕਾਰੀ ਡੁੂੰਘਾਈ ਨਾਲ ਜਾਂਚ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੇਹ ਪੂਰਨ ਚਿੱਟਾ ਪਾਊਡਰ ਮਿਲਣ ਉਪੰਰਤ ਟੈਸਟ ਕੀਤਾ ਗਿਆ ਜਿਸ ਵਿਚ ਪਤਾ ਲੱਗਾ ਕਿ ਇਹ ਕੁਕੀਨ ਹੈ। ਕੁਕੀਨ ਮਿਲਣ ਉਪਰੰਤ ਵਾਈਟ ਹਾਊਸ ਨੂੰ ਇਹਤਿਆਤ ਵਜੋਂ ਖਾਲੀ ਕਰਵਾ ਲਿਆ ਗਿਆ। ਸੀਕਰਟ ਸਰਵਿਸ ਦੇ ਬੁਲਾਰੇ ਐਨਥਨੀ ਗੁਗਲੀਮੀ ਨੇ ਵੈਸਟ ਵਿੰਗ ਲਾਬੀ ਜੋ ਸੈਲਾਨੀਆਂ ਲਈ ਰੀਸੈਪਸ਼ਨ ਕਮਰੇ ਦਾ ਕੰਮ ਕਰਦੀ ਹੈ, ਵਿਚੋਂ ਕੁਕੀਨ ਮਿਲਣ ਦੀ ਪੁਸ਼ਟੀ ਕੀਤੀ ਹੈ। ਜਿਸ ਸਮੇ ਇਹ ਕੁਕੀਨ ਮਿਲੀ ਉਸ ਸਮੇ ਰਾਸ਼ਟਰਪਤੀ ਜੋ ਬਾਈਡਨ ਵਾਈਟ ਹਾਊਸ ਵਿਚ ਨਹੀਂ ਸਨ। ਬਾਅਦ ਵਿਚ ਇਕ ਮੀਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਕੋਲੋਂ ਇਕ ਪੱਤਰਕਾਰ ਵੱਲੋਂ ਕੁਕੀਨ ਬਰਾਮਦ ਹੋਣ ਬਾਰੇ ਪੁੱਛੇ ਗਏ ਸਵਾਲ ਦਾ ਉਨਾਂ ਨੇ ਕੋਈ ਜਵਾਬ ਨਹੀਂ ਦਿੱਤਾ।
Comments (0)