ਨੰਦ ਮੂਲਚੰਦਾਨੀ  ਸੀ.ਆਈ.ਏ. ਦਾ ਚੀਫ ਇੰਟੈਲੀਜੈਂਸ ਅਫਸਰ ਨਿਯੁਕਤ

ਨੰਦ ਮੂਲਚੰਦਾਨੀ  ਸੀ.ਆਈ.ਏ. ਦਾ ਚੀਫ ਇੰਟੈਲੀਜੈਂਸ ਅਫਸਰ ਨਿਯੁਕਤ

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ- ਭਾਰਤੀ ਮੂਲ ਦੇ ਨੰਦ ਮੂਲਚੰਦਾਨੀ ਨੂੰ ਅਮਰੀਕੀ ਖੁਫੀਆ ਏਜੰਸੀ 'ਸੈਂਟਰਲ ਇੰਟੈਲੀਜੈਂਸ ਏਜੰਸੀ' (ਸੀ.ਆਈ.ਏ.) ਦਾ ਚੀਫ ਇੰਟੈਲੀਜੈਂਸ ਅਫਸਰ ਨਿਯੁਕਤੀ ਕੀਤਾ ਗਿਆ ਹੈ । ਸੀ.ਆਈ.ਏ. ਨੇ ਪਹਿਲੀ ਵਾਰ ਕਿਸੇ ਭਾਰਤੀ ਦੀ ਅਜਿਹੀ ਨਿਯੁਕਤੀ ਕੀਤੀ ਹੈ ।ਸੀ.ਆਈ.ਏ. ਨੇ ਇਸ ਨਿਯੁਕਤੀ ਨੂੰ ਲੈ ਕੇ ਲਿਖਿਆ ਕਿ ਏਜੰਸੀ ਸੀ.ਆਈ.ਏ. ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਮੂਲਚੰਦਾਨੀ ਦੇ 25 ਤੋਂ ਜ਼ਿਆਦਾ ਸਾਲਾਂ ਦੇ ਤਜਰਬੇ ਦਾ ਫਾਇਦਾ ਮਿਲੇਗਾ । ਮੂਲਚੰਦਾਨੀ ਸਿਲੀਕਾਨ ਵੈਲੀ ਤੇ ਅਮਰੀਕੀ ਰੱਖਿਆ ਵਿਭਾਗ ਵਿਚ ਕਈ ਸਾਲਾਂ ਤੱਕ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ | ਸੀ.ਆਈ.ਏ. ਦੇ ਡਾਇਰੈਕਟਰ ਵਿਲੀਅਮ ਜੇ. ਬਰਨਸ ਨੇ ਕਿਹਾ ਕਿ ਮੂਲਚੰਦਾਨੀ ਦੀ ਨਿਯੁਕਤੀ ਏਜੰਸੀ ਲਈ ਇਕ ਵੱਡਾ ਕਦਮ ਹੈ । ਕਿਉਂਕਿ ਅਮਰੀਕੀ ਖੁਫੀਆ ਏਜੰਸੀ ਸਾਈਬਰ ਸੁਰੱਖਿਆ ਖਤਰਿਆਂ ਨਾਲ ਨਜਿੱਠਣ 'ਤੇ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ । ਅਜਿਹੇ ਵਿਚ ਇਨ੍ਹਾਂ ਖਤਰਿਆਂ ਨਾਲ ਨਜਿੱਠਣ ਲਈ ਰਣਨੀਤੀ ਵਿਚ ਸੁਧਾਰ ਕਰਨਾ ਅਹਿਮ ਟੀਚਾ ਹੈ । ਇਸ ਨਿਯੁਕਤੀ 'ਤੇ ਮੂਲਚੰਦਾਨੀ ਨੇ ਕਿਹਾ ਕਿ ਇਸ ਭੂਮਿਕਾ ਨਾਲ ਮੈਂ ਕਾਫੀ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ । ਸੀ.ਆਈ.ਏ. ਨਾਲ ਜੁੜਨਾ ਮੇਰੇ ਲਈ ਮਾਣ ਵਾਲੀ ਗੱਲ ਹੈ ।ਮੂਲਚੰਦਾਨੀ ਨੇ 1979 ਤੋਂ 1987 ਵਿਚਾਲੇ ਦਿੱਲੀ ਦੇ ਬਲੂਬੇਲਸ ਸਕੂਲ ਇੰਟਰਨੈਸ਼ਨਲ 'ਵਿਚ ਸਿੱਖਿਆ ਹਾਸਿਲ ਕੀਤੀ ਸੀ।