ਬਰਗਾੜੀ ਮਾਮਲੇ ਵਿਚ ਸੌਦਾ ਸਾਧ  ਨੂੰ ਵੱਡੀ ਰਾਹਤ

ਬਰਗਾੜੀ ਮਾਮਲੇ ਵਿਚ ਸੌਦਾ ਸਾਧ  ਨੂੰ ਵੱਡੀ ਰਾਹਤ

 ਤਿੰਨੇ ਕੇਸਾਂ ਵਿਚ ਮਿਲੀ ਜ਼ਮਾਨਤ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ -ਪੰਜਾਬ-ਹਰਿਆਣਾ ਹਾਈਕੋਰਟ  ਨੇ ਬੀਤੇ ਦਿਨੀਂ  ਸੁਨਾਰੀਆ ਜੇਲ ਵਿਚ ਬੰਦ ਸਿਰਸਾ ਡੇਰਾ ਮੁਖੀ   ਵੱਡੀ ਰਾਹਤ ਦਿੱਤੀ, ਹਾਈਕੋਰਟ ਨੇ ਨਾ ਸਿਰਫ ਸੌਦਾ ਸਾਧ ਖਿਲਾਫ  ਮਾਮਲੇ ਵਿਚ ਦਰਜ ਤਿੰਨ ਐਫ ਆਈ ਆਰ 'ਵਿਚ ਜ਼ਮਾਨਤ ਦੇ ਦਿੱਤੀ। ਸਗੋਂ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆਉਣ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ।ਰਾਮ ਰਹੀਮ ਦੇ ਵਕੀਲ ਵਿਨੋਦ ਘਈ ਅਤੇ ਕਨਿਕਾ ਆਹੂਜਾ ਨੇ ਦੱਸਿਆ ਕਿ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਬਰਗਾੜੀ ਮਾਮਲੇ ਵਿਚ 3 ਐਫ.ਆਈ.ਆਰ ਦਰਜ ਰਾਮ ਰਹੀਮ ਨੂੰ ਜ਼ਮਾਨਤ ਮਿਲ ਗਈ ਹੈ। ਹੁਣ ਬੇਅਦਬੀ ਦੇ ਇਨ੍ਹਾਂ ਮਾਮਲਿਆਂ' ਵਿਚ ਪੰਜਾਬ ਸਰਕਾਰ ਸੌਦਾ ਸਾਧ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਨਹੀਂ ਲਿਆ ਸਕੇਗੀ। ਜੇਕਰ ਰਾਮ ਰਹੀਮ ਵੱਲੋਂ ਕਿਸੇ ਵੀ ਦਸਤਾਵੇਜ਼ 'ਤੇ ਦਸਤਖਤ ਕਰਵਾਉਣੇ ਹਨ ਤਾਂ ਉਹ ਵੀ ਪਹਿਲਾਂ ਰੋਹਤਕ ਸੁਨਾਰੀਆ ਜੇਲ੍ਹ ਜਾਵੇਗਾ ਅਤੇ ਫਿਰ ਵੀਸੀ ਰਾਹੀਂ ਹੀ ਭੇਜਿਆ ਜਾਵੇਗਾ। ਕਿਉਂ ਮੁਤਾਬਕ ਹੁਣ ਜੋ ਵੀ ਕਾਰਵਾਈ ਜਾਂ ਜਾਂਚ ਹੋਵੇਗੀ, ਉਹ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਹੋਵੇਗੀ।

ਪਿਛਲੀ ਸੁਣਵਾਈ ਵਿੱਚ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਇਸ ਮਾਮਲੇ ਵਿੱਚ ਪੇਸ਼ ਹੋਏ ਸਨ। ਅਤੇ ਅਦਾਲਤ ਨੂੰ ਕਿਹਾ ਕਿ ਸੌਦਾ ਸਾਧ ਦੀ ਹਿਰਾਸਤੀ ਪੁੱਛਗਿੱਛ ਜ਼ਰੂਰੀ ਹੈ। ਕਿਉਂਕਿ ਸੌਦਾ ਸਾਧ ਸਹਿਯੋਗ ਨਹੀਂ ਕਰ ਰਿਹਾ ਹੈ ਅਤੇ ਬੇਅਦਬੀ ਮਾਮਲੇ ਦੀ ਤਹਿ ਤੱਕ ਜਾਣ ਲਈ ਸੌਦਾ ਸਾਧ ਦੀ ਹਿਰਾਸਤ ਵਿਚ ਪੁੱਛਗਿੱਛ ਜ਼ਰੂਰੀ ਹੈ।ਇਸ 'ਤੇ ਰਾਮ ਰਹੀਮ ਦੇ ਵਕੀਲਾਂ ਨੇ ਸਖ਼ਤ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ 63 ਨੰਬਰ ਐਫ.ਆਈ.ਆਰ. ਜੋ ਹੁਕਮ ਹਾਈਕੋਰਟ ਨੇ ਦਿੱਤੇ ਹਨ, ਉਹ ਬਾਕੀਆਂ ਵਿਚ ਵੀ ਦਿੱਤੇ ਜਾਣੇ ਹਨ। ਕਿਉਂਕਿ ਰਾਮ ਰਹੀਮ ਨੂੰ ਪੰਜਾਬ ਲੈ ਕੇ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ।