ਅਮਰੀਕਾ ਵਿਚ ਗੋਲੀਬਾਰੀ ਕਰਕੇ 29 ਲੋਕਾਂ ਨੂੰ ਜ਼ਖਮੀ ਕਰਨ ਵਾਲੇ ਵਿਅਕਤੀ ਨੂੰ ਹੋਈਆਂ 10 ਉਮਰ ਕੈਦਾਂ

ਅਮਰੀਕਾ ਵਿਚ ਗੋਲੀਬਾਰੀ ਕਰਕੇ 29 ਲੋਕਾਂ ਨੂੰ ਜ਼ਖਮੀ ਕਰਨ ਵਾਲੇ ਵਿਅਕਤੀ ਨੂੰ ਹੋਈਆਂ 10 ਉਮਰ ਕੈਦਾਂ
ਕੈਪਸ਼ਨ ਪੁਲਿਸ ਹਿਰਾਸਤ ਵਿਚ ਨਜਰ ਆ ਰਿਹਾ ਫਰੈਂਕ ਜੇਮਜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਭੀੜ ਭੜਕੇ ਵਾਲੇ ਨਿਊ ਯਾਰਕ ਸਿਟੀ ਸਬਵੇਅ 'ਤੇ ਪਿਛਲੇ ਸਾਲ ਧੂੰਆਂ ਬੰਬ ਚਲਾਉਣ ਉਪਰੰਤ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੂੰ 10 ਉਮਰ ਕੈਦਾਂ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 10 ਉਮਰ ਕੈਦਾਂ ਤੋਂ ਇਲਾਵਾ 10 ਸਾਲ ਹੋਰ ਵੀ ਸਜ਼ਾ ਸੁਣਾਈ ਗਈ ਹੈ। ਇਸ ਗੋਲੀਬਾਰੀ ਵਿਚ 29 ਲੋਕ ਜ਼ਖਮੀ ਹੋਏ ਸਨ। ਫਰੈਂਕ ਜੇਮਜ ਨਾਮੀ ਦੋਸ਼ੀ ਨੇ ਇਸ ਸਾਲ ਜਨਵਰੀ ਵਿਚ ਇਕ ਸੰਘੀ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਉਸ ਵਿਰੁੱਧ ਅਪ੍ਰੈਲ 2022 ਵਿਚ ਹੋਈ ਘਟਨਾ ਦੇ ਮਾਮਲੇ ਵਿਚ ਅੱਤਵਾਦੀ ਹਮਲਾ, ਹਿੰਸਾ ਫੈਲਾਉਣ ਤੇ ਅਗਨ ਸ਼ਸ਼ਤਰ ਦੀ ਵਰਤੋਂ ਸਬੰਧੀ 10 ਦੋਸ਼ ਆਇਦ ਕੀਤੇ ਗਏ ਸਨ। ਇਸਤਗਾਸਾ ਪੱਖ ਨੇ ਅਦਾਲਤ ਕੋਲੋਂ ਦੋਸ਼ੀ ਨੂੰ ਉਮਰ ਕੈਦ ਦੇਣ ਦੀ ਮੰਗ ਕੀਤੀ ਸੀ ਜਦ ਕਿ ਬਚਾਅ ਪੱਖ ਦੇ ਵਕੀਲ ਨੇ ਇਸ ਦਾ ਵਿਰੋਧ ਕਰਦਿਆਂ 18 ਸਾਲ ਸਜ਼ਾ ਦੇਣ ਦੀ ਮੰਗ ਕੀਤੀ ਸੀ।