ਫਿਲਾਡੈਲਫੀਆ ਵਿਚ ਰੇਲ ਗੱਡੀ ਵਿਚ ਜਬਰਜਨਾਹ

ਫਿਲਾਡੈਲਫੀਆ ਵਿਚ ਰੇਲ ਗੱਡੀ ਵਿਚ ਜਬਰਜਨਾਹ

 ਹੋਰ ਯਾਤਰੀ ਮੂਕ ਦਰਸ਼ਕ ਬਣੇ ਰਹੇ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਫਿਲਾਡੈਲਫੀਆ ਵਿਚ ਇਕ ਟਰਾਂਜਿਟ ਰੇਲ ਗੱਡੀ ਵਿਚ ਇਕ ਔਰਤ ਨਾਲ ਜਬਰਜਨਾਹ ਹੋਣ ਦੀ ਘਟਨਾ ਵਾਪਰੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਘਟਨਾ ਸਮੇ ਹੋਰ ਯਾਤਰੀ ਮੂਕ ਦਰਸ਼ਕ ਬਣੇ ਰਹੇ। ਉਨਾਂ ਨੇ ਨਾ ਦਖਲ ਦਿੱਤਾ ਤੇ ਨਾ ਹੀ ਪੁਲਿਸ ਨੂੰ ਫੋਨ ਕੀਤਾ।

ਪਬਲਿਕ ਟਰਾਂਜਿਟ ਅਥਾਰਿਟੀ (ਸੇਪਟਾ) ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਕਥਿੱਤ ਜਬਰਜਨਾਹ ਦੀ ਘਟਨਾ ਦੱਖਣੀ ਪੂਰਬੀ ਪੈਨਸਿਲਵਾਨੀਆ ਟਰਾਂਸਪੋਰਟੇਸ਼ਨ ਅਥਾਰਿਟੀ ਦੀ ਮਰਕਟ ਫਰੈਂਕ ਫੋਰਡ ਪੱਟੜੀ ਉਪਰ ਵਾਪਰੀ ਹੈ। ਇਹ ਇਕ ਬਹੁਤ ਘਿਣਾਉਣਾ ਜੁਰਮ ਹੈ। ਸੇਪਟਾ ਨੇ ਕਿਹਾ ਹੈ ਕਿ ਗੱਡੀ ਵਿਚ ਮੌਕੇ ਉਪਰ ਮੌਜੂਦ ਹੋਰ ਯਾਤਰੀ ਗੱਡੀ ਰੋਕ ਸਕਦੇ ਸਨ ਜਾਂ ਪੁਲਿਸ ਨੂੰ ਫੋਨ ਕਰ ਸਕਦੇ ਸਨ ਪਰੰਤੂ ਕਿਸੇ ਨੇ ਵੀ ਅਜਿਹੀ ਕਰਨ ਦੀ ਹਿੰਮਤ ਨਹੀਂ ਕੀਤੀ। ਸੇਪਟਾ ਦੇ ਬੁਲਾਰੇ ਐਂਡਰੀਊ ਬੁਸ਼ ਨੇ ਕਿਹਾ ਹੈ ਕਿ ਸੇਪਟਾ ਦੇ ਇਕ ਮੁਲਾਜ਼ਮ ਵੱਲੋਂ ਘਟਨਾ ਬਾਰੇ 911 ਉਪਰ ਸੂਚਿਤ ਕਰਨ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਸ਼ੱਕੀ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਜਿਸ ਦੀ