ਕ੍ਰਿਕਟਰ ਯੁਵਰਾਜ ਸਿੰਘ ਗ੍ਰਿਫ਼ਤਾਰ

ਕ੍ਰਿਕਟਰ ਯੁਵਰਾਜ ਸਿੰਘ ਗ੍ਰਿਫ਼ਤਾਰ

ਮਾਮਲਾ ਇੰਟਰਨੈੱਟ  'ਤੇ ਦਲਿਤਾਂ ਉਪਰ  ਟਿੱਪਣੀ ਕਰਨ ਦਾ   

ਅੰਮ੍ਰਿਤਸਰ ਟਾਈਮਜ਼                                         

 ਹਾਂਸੀ : ਇੰਟਰਨੈੱਟ ਮੀਡੀਆ 'ਤੇ ਅਨੁਸੂਚਿਤ ਜਾਤੀ ਨਾਲ ਸੰਬੰਧਤ ਟਿੱਪਣੀ ਕਰਨ ਦੇ ਮਾਮਲੇ 'ਚ ਸ਼ਨਿਚਰਵਾਰ ਨੂੰ ਕ੍ਰਿਕਟਰ ਯੁਵਰਾਜ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਤਫ਼ਤੀਸ਼ ਵਿਚ ਸ਼ਾਮਲ ਕੀਤਾ ਜਿਸ ਤੋਂ ਬਾਅਦ ਯੁਵਰਾਜ ਸਿਘ ਨੂੰ ਪੁਲਿਸ ਵੱਲੋਂ ਫਾਰਗ਼ ਕਰ ਦਿੱਤਾ ਗਿਆ। ਯੁਵਰਾਜ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਹਿਲਾਂ ਪੁਲਿਸ ਨੇ ਮਾਮਲਾ ਜਨਤਕ ਨਹੀਂ ਕੀਤਾ ਪਰ ਹੁਣ  ਇਸ ਦੀ ਜਾਣਕਾਰੀ ਬਾਹਰ ਨਿਕਲ ਆਈ। ਇਸ ਮਾਮਲੇ ਵਿਚ ਯੁਵਰਾਜ ਸਿੰਘ ਪਹਿਲਾਂ ਹੀ ਹਾਈ ਕੋਰਟ ਤੋਂ ਜ਼ਮਾਨਤ ਲੈ ਚੁੱਕੇ ਹਨ। ਕੋਰਟ ਨੇ ਯੁਵਰਾਜ ਸਿੰਘ ਨੂੰ ਹੁਕਮ ਦਿੱਤੇ ਕਿ ਉਹ ਹਾਂਸੀ ਵਿਚ ਦਰਜ ਮਾਮਲੇ ਵਿਚ ਤਫ਼ਤੀਸ਼ ਵਿਚ ਸ਼ਾਮਲ ਹੋਣ। ਹੁਣ ਇਹ ਮਾਮਲਾ ਕੋਰਟ ਵਿਚ ਵਿਚਾਰ ਅਧੀਨ ਹੈ। ਬੀਤੇ ਸਾਲ ਜੂਨ ਮਹੀਨੇ ਯੁਵਰਾਜ ਖਿਲਾਫ਼ ਸੋਸ਼ਲ ਐਕਟੀਵਿਸਟ ਰਜਤ ਕਲਸਨ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਵੱਲੋਂ ਮਾਮਲੇ ਵਿਚ ਕਾਰਵਾਈ ਕਰਨ ਖਿਲਾਫ਼ ਸ਼ਿਕਾਇਤਕਰਤਾ ਨੇ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਯੁਵਰਾਜ ਸਿੰਘ 'ਤੇ ਦੋਸ਼ ਹੈ ਕਿ ਬੀਤੇ ਸਾਲ ਉਨ੍ਹਾਂ ਰੋਹਿਤ ਸ਼ਰਮਾ ਤੋਂ ਲਾਈਵ ਚੈਟ 'ਚ ਯੁਜਵਿੰਦਰ ਚਹਿਲ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਮਾਮਲੇ ਵਿਚ ਨੈਸ਼ਨਲ ਅਲਾਇੰਸ ਤੇ ਦਲਿਤ ਹਿਊਮਨ ਰਾਈਟਸ ਦੇ ਕਨਵੀਨਰ ਰਜਤ ਕਲਸਨ ਨੇ ਹਾਂਸੀ ਪੁਲਿਸ ਸੁਪਰਡੈਂਟ ਨੂੰ ਸ਼ਿਕਾਇਤ ਦਿੱਤੀ ਸੀ।

ਪੁਲਿਸ ਨੇ ਸ਼ਿਕਾਇਤ ਵਿਚ ਦਿੱਤੀ ਗਈ ਸੀਡੀ ਦੀ ਲੈਬ ਵਿਚ ਜਾਂਚ ਕਰਵਾਈ ਸੀ। ਲੰਬੀ ਜਾਂਚ ਤੋਂ ਬਾਅਦ ਇਸੇ ਸਾਲ 14 ਫਰਵਰੀ ਨੂੰ ਹਾਂਸੀ ਪੁਲਿਸ ਨੇ ਯੁਵਰਾਜ ਸਿੰਘ 'ਤੇ ਐੱਸਸੀ ਐੱਸਟੀ ਐਕਟ ਤਹਿਤ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤਾ ਸੀ। ਜਿਸ ਤੋਂ ਬਾਅਦ ਯੁਵਰਾਜ ਸਿੰਘ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਤੇ ਤਫ਼ਤੀਸ਼ ਵਿਚ ਸ਼ਾਮਲ ਹੋਣ ਦੇ ਹੁਕਮ ਦਿੱਤੇ।