ਕੈਲੀਫੋਰਨੀਆ ਦੇ ਮਨਟੀਕਾ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਹਿੰਦੂ ਸਵੈਮ ਸੇਵਕ ਸੰਘ ਦਾ ਪਾਸ ਮਤਾ ਰੱਦ ਕੀਤਾ

ਕੈਲੀਫੋਰਨੀਆ ਦੇ ਮਨਟੀਕਾ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਹਿੰਦੂ ਸਵੈਮ ਸੇਵਕ ਸੰਘ ਦਾ ਪਾਸ ਮਤਾ ਰੱਦ ਕੀਤਾ
ਫੋਟੋ ਕੈਪਸ਼ਨ: ਮੁੱਦੇ ਦੇ ਦੋਵਾਂ ਪਾਸਿਆਂ ਦੇ ਲਗਭਗ 150 ਲੋਕਾਂ ਨੇ ਵਿਅਕਤੀਗਤ ਤੌਰ 'ਤੇ ਚੈਂਬਰ ਚ ਸ਼ਾਮਿਲ ਹੋਏ।

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ): ਮਨਟੀਕਾ, ਕੈਲੀਫੋਰਨੀਆ ਦੇ ਸ਼ਹਿਰ ਚ ਉਸ ਸਮੇਂ ਇਤਿਹਾਸ ਰਚਿਆ ਗਿਆ, ਜਦੋਂ ਸਿਟੀ ਕੌਂਸਲਾਂ ਨੇ ਸਰਬਸੰਮਤੀ ਨਾਲ ਇੱਕ ਮਤੇ ਨੂੰ ਰੱਦ ਕਰਨ ਲਈ ਵੋਟਿੰਗ ਕੀਤੀ, ਇਹ ਮਤਭੇਦੀ ਮਤਾ ਪਿਛਲੇ ਮਹੀਨੇ ਹਿੰਦੂ ਸੋਇਮ ਸੰਘ ਸੇਵਕ ਸੰਘ ਵਲੋਂ ਜਾਰੀ ਕਰਵਾਇਆ ਗਿਆ ਸੀ। ਹਿੰਦੂ ਸੋਇਮ ਸੰਘ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਹੀ ਇੱਕ ਸ਼ਾਖਾ ਦੱਸੀ ਜਾਂਦੀ ਹੈ। ਪਹਿਲਾਂ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਮਤਾ ਰੱਦ ਕਰਨ ਲਈ ਇੱਕ ਮਤਾ ਪਾਸ ਕਰਕੇ ਵਿਚਾਰ ਕਰਨ ਲਈ ਇੱਕ ਏਜੰਡਾ ਲਿਆਂਦਾ ਗਿਆ, ਇਹ ਏਜੰਡਾ ਕਿਸੇ ਮੁੱਦੇ ਤੇ ਜਨਤਕ ਟਿੱਪਣੀ ਨੂੰ ਸ਼ਾਮਲ ਕਰਕੇ ਸ਼ਹਿਰ ਦੇ ਨਾਗਰਿਕਾਂ ਨੂੰ ਵਿਅਕਤੀਗਤ ਤੌਰ 'ਤੇ ਜਾਂ ਕਾਲ ਕਰਕੇ ਇਸ ਮੁੱਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਦਿੰਦਾ ਹੈ। ਮੁੱਦੇ ਦੇ ਦੋਵਾਂ ਪਾਸਿਆਂ ਦੇ ਲਗਭਗ 150 ਲੋਕਾਂ ਨੇ ਵਿਅਕਤੀਗਤ ਤੌਰ 'ਤੇ ਸਮਾਗਮ ਵਿੱਚ ਬੈਠਣ ਲਈ ਚੈਂਬਰਾਂ ਚ ਸ਼ਾਮਿਲ ਹੋਏ। ਇਸ ਮੁੱਦੇ ਤੇ ਲਗਭਗ 70 ਲੋਕਾਂ ਨੇ ਜਨਤਕ ਟਿੱਪਣੀ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚੋਂ ਅੰਦਾਜ਼ਨ 35 ਨੇਔਨਲਾਈਨ ਵਿਚਾਰ ਰੱਖੇ। ਮਤਾ ਰੱਦ ਕਰਨ ਦੇ ਜ਼ਿਆਦਾਤਰ ਵਿਰੋਧੀਆਂ ਨੇ ਮਤੇ ਦੇ ਆਧਾਰ 'ਤੇ ਧਿਆਨ ਕੇਂਦਰਿਤ ਕੀਤਾ, ਜੋ ਕਿ ਯੋਗਾਥਨ ਸਮਾਗਮ ਦਾ ਜਸ਼ਨ ਮਨਾਉਣ ਲਈ ਸੀ ਜੋ ਯੋਗਾ ਨਾਲ ਸਬੰਧਿਤ ਸੀ। ਰੱਦ ਕਰਨ ਦੇ ਹੱਕ ਵਿੱਚ ਟਿੱਪਣੀਆਂ ਇਹ ਸਨ ਕਿ ਮਤੇ ਦਾ ਕੇ ਵਿਵਾਦ ਦਾ ਯੋਗਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਸਗੋਂ ਮਤੇ ਵਿੱਚ ਹਿੰਦੂ ਸੋਇਮ ਸੰਘ ਸੇਵਕ ਸੰਘ ਦੀ ਪ੍ਰਸ਼ੰਸਾ ਕੀਤੀ ਗਈ ਸੀ ਤੇ ਉਸ ਲਈ ਵਿਸ਼ੇਸ਼ ਭਾਸ਼ਾ ਦਾ ਹੀ ਇਸਤੇਮਾਲ ਕੀਤਾ ਗਿਆ ਸੀ ਜਿਸ ਕਰਕੇ ਇਸ ਮਤੇ ਨੂੰ ਰੱਦ ਕਰਵਾਉਣ ਦਾ ਕਾਰਣ ਬਣਿਆ। ਕੌਂਸਲਰ ਗੈਰੀ ਸਿੰਘ ਨੇ ਅੰਤਮ ਵੋਟਿੰਗ ਤੋਂ ਪਹਿਲਾਂ ਟਿੱਪਣੀ ਕੀਤੀ, ਕਿ  “ਅਸੀਂ ਯੋਗਾ ਬਾਰੇ ਚਰਚਾ ਨਹੀਂ ਕਰ ਰਹੇ ਹਾਂ। ਸਾਡੇ ਵਿੱਚੋਂ ਕੋਈ ਵੀ ਯੋਗਾ ਨਾਲ ਅਸਹਿਮਤ ਨਹੀਂ ਹੈ।  ਬਦਕਿਸਮਤੀ ਨਾਲ, ਜਿਹੜਾ ਸੰਗਠਨ ਮਤਾ ਲੈ ਕੇ ਆਏ ਸੀ ਉਹਨਾਂ ਦੀ ਤਹਿਕੀਕਾਤ ਕਰਨ ਉਪਰੰਤ ਐਚਐਸਐਸ ਅਤੇ ਆਰਐਸਐਸ ਦੇ ਆਪਸੀ ਸਬੰਧਾਂ ਦੀ ਜਾਣਕਾਰੀ ਸਾਹਮਣੇ ਆਈ ਹੈ। ਜੈਨੋਸਾਈਡ ਵਾਚ ਦੇ ਡਾ. ਗ੍ਰੈਗੋਰੀ ਸਟੈਂਟਨ ਦਾ ਹਵਾਲਾ ਦਿੰਦੇ ਹੋਏ, ਮਾਨਟੇਕਾ ਇਸਲਾਮਿਕ ਸੈਂਟਰ ਦੇ ਇਮਾਮ ਮੁਹੰਮਦ ਅਲਫਾਰਾ ਨੇ ਜਨਤਕ ਟਿੱਪਣੀਆਂ ਵਿੱਚ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਸਟੈਨਟਨ ਨੇ 1995 ਰਵਾਂਡਾ ਨਸਲਕੁਸ਼ੀ ਦੇ ਵਾਪਰਨ ਤੋਂ ਕਈ ਸਾਲ ਪਹਿਲਾਂ ਸਹੀ ਭਵਿੱਖਬਾਣੀ ਕੀਤੀ ਸੀ। "ਅੱਜ, ਸਟੈਨਟਨ ਭਾਰਤ ਵਿੱਚ ਇੱਕ ਮੁਸਲਿਮ ਅਤੇ ਹੋਰ ਘੱਟਗਿਣਤੀ ਸਮੂਹਾਂ ਦੀ ਨਸਲਕੁਸ਼ੀ ਦੀ ਭਵਿੱਖਬਾਣੀ ਕਰ ਰਿਹਾ ਹੈ ਅਤੇ ਦੁਨੀਆ ਨੂੰ ਦੁਬਾਰਾ ਧਿਆਨ ਦੇਣ ਦੀ ਚੇਤਾਵਨੀ ਦੇ ਰਿਹਾ ਹੈ," ਐਲਫਾਰਾ ਨੇ ਕਿਹਾ ਕਿ ਐਚ ਐਸ ਐਸ ਨਾਜ਼ੀ-ਪ੍ਰੇਰਿਤ ਆਰ ਐਸ ਐਸ  ਦਾ ਅੰਤਰਰਾਸ਼ਟਰੀ ਭਾਈਵਾਲ ਹੈ। ਰੱਦ ਕਰਨ ਦੇ ਹੱਕ ਵਿੱਚ ਕਈ ਹੋਰ ਬੁਲਾਰਿਆਂ ਵਿੱਚ ਸਥਾਨਕ ਭਾਈਚਾਰੇ ਦੇ ਵੱਖ-ਵੱਖ ਈਸਾਈ ਅਤੇ ਸਿੱਖ ਸ਼ਾਮਲ ਸਨ। ਸਿੰਘ ਨੇ ਅੱਗੇ ਕਿਹਾ ਕਿ ਉਸਨੇ ਯੂਐਸ ਕਾਂਗਰਸਮੈਨ ਰੋ ਖੰਨਾ, ਜੋ ਇੱਕ ਭਾਰਤੀ-ਅਮਰੀਕੀ ਹਿੰਦੂ, ਦੀ ਉਦਾਹਰਣ ਦਿੰਦਿਆਂ ਸੁਝਾਅ ਦਿੱਤਾ ਸੀ ਕਿ, ਜਿਸਨੇ 2019 ਵਿੱਚ, ਹਿੰਦੂ ਧਰਮ ਦੇ ਸਾਰੇ ਅਮਰੀਕੀ ਰਾਜਨੇਤਾਵਾਂ ਨੂੰ ਕਿਹਾ ਸੀ ਕਿ ਉਹ ਆਰਐਸਐਸ ਦੀ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਨੂੰ ਰੱਦ ਕਰਨ। ਇਸ ਮੌਕੇ ਭਾਈ ਭਜਨ ਸਿੰਘ ਭਿੰਡਰ ਨੇ ਹਿੰਦੂ ਸੋਇਮ ਸੰਘ ਦੇ ਮਤੇ ਨੂੰ ਸਾਰੇ ਭਾਈਚਾਰਿਆਂ ਲਈ ਖਤਰਨਾਕ ਦਸਦਿਆਂ ਕਿਹਾ ਕਿ ਇਹ ਮਤਾ ਰੱਦ ਕਰਕੇ ਮਨਟੀਕਾ ਸਿਟੀ ਕੌਂਸਲ ਨੇ ਲੋਕਾਂ ਦੀ ਅਵਾਜ ਨੂੰ ਨੁੜਿਓਂ ਸੁਣਿਆ ਹੈ। ਆਖਿਰ ਚ ਲੋਕਾਂ ਦੀਆਂ ਕਈ ਘੰਟਿਆਂ ਦੀਆਂ ਟਿੱਪਣੀਆਂ ਤੋਂ ਬਾਅਦ, ਸਿਟੀ  ਕੌਂਸਲ ਨੇ ਆਪਸੀ ਮੀਟਿੰਗ ਕਰਨ ਤੋਂ ਬਾਅਦ ਹਿੰਦੂ ਸੋਇਮ ਸੰਘ ਸੇਵਕ ਸੰਘ ਦਾ ਮਤਾ ਰੱਦ ਕਰਨ ਦਾ ਐਲਾਨ ਕੀਤਾ ਤੇ ਆਪਣਾ ਸੈਸ਼ਨ ਸਮਾਪਤ ਕੀਤਾ।