ਕੋਰੀਡੋਰ ਮਾਰਗ 'ਤੇ ਰਬਾਬ ਦੇ ਮਾਡਲ ਨੂੰ ਮੁੜ ਸੁੰਦਰ ਬਣਾਉਣ ਦਾ ਕਾਰਜ ਸ਼ੁਰੂ,ਐੱਸ.ਪੀ. ਸਿੰਘ ਓਬਰਾਏ ਨੇ ਕੀਤਾ ਉਦਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਡੇਰਾ ਬਾਬਾ ਨਾਨਕ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਨਵੰਬਰ 2019 ਨੂੰ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ ਉੱਪਰੋਂ ਭਾਰਤ-ਪਾਕਿਸਤਾਨ ਦੋਵਾਂ ਸਰਕਾਰਾਂ ਦੇ ਮੇਲ-ਮਿਲਾਪ ਨਾਲ ਲਾਂਘਾ ਸ਼ੁਰੂ ਹੋਇਆ ਸੀ ।ਇਸ ਦੇ ਚਲਦਿਆਂ ਭਾਰਤ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਗੁਰਦਾਸਪੁਰ ਹਾਈਵੇਅ ਸੜਕ ਉਪਰੋਂ ਪਿੰਡ ਮਾਨ ਨੇੜਿਓਾ ਕੋਰੀਡੋਰ ਨੂੰ ਜਾਣ ਵਾਲਾ ਚਾਰ ਮਾਰਗੀ ਰਸਤਾ ਬਣਾਇਆ ਗਿਆ ਸੀ ।ਇਸ ਚਾਰ ਮਾਰਗੀ ਰਸਤੇ ਦੇ ਸ਼ੁਰੂਆਤ 'ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐੱਸ.ਪੀ. ਓਬਰਾਏ ਸਿੰਘ ਵਲੋਂ ਵੱਡੀ ਲਾਗਤ ਨਾਲ ਇਕ ਸੁੰਦਰ ਰਬਾਬ ਅਤੇ ਏਕਓਕਾਰ ਦਾ ਮਾਡਲ ਭਾਈ ਮਰਦਾਨਾ ਜੀ ਦੀ ਯਾਦ ਵਿਚ ਸਥਾਪਤ ਕੀਤਾ ਗਿਆ ਸੀ । ਕਰੀਬ 3 ਸਾਲ ਦਾ ਸਮਾਂ ਬੀਤ ਜਾਣ ਉਪਰੰਤ ਹੁਣ ਇਸ ਸੁੰਦਰ ਮਾਡਲ ਦੀ ਹਾਲਤ ਖਸਤਾ ਹੋਣੀ ਸ਼ੁਰੂ ਹੋ ਗਈ ਸੀ ਤੇ ਇੱਥੋਂ ਇਲੈਕਟ੍ਰੋਨਿਕ ਸਜਾਵਟੀ ਲਾਇਟਾਂ ਅਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ । ਬੀਤੇ ਕੁਝ ਦਿਨ ਪਹਿਲਾਂ ਇਥੇ ਐੱਸ.ਪੀ. ਸਿੰਘ ਓਬਰਾਏ ਸਿੰਘ ਅਚਾਨਕ ਪਹੁੰਚੇ ਤੇ ਉਹ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਸੁੰਦਰ ਮਾਡਲ ਦੀ ਦੇਖ-ਰੇਖ ਕਰਨ ਵਿਚ ਅਸਫ਼ਲ ਦੱਸਦੇ ਹੋਏ ਕਾਫੀ ਖਫ਼ਾ ਹੋਏ ਸਨ ।ਉਪਰੰਤ ਐਸ.ਪੀ. ਸਿੰਘ ਓਬਰਾਏ ਵਲੋਂ ਇਸ ਸੁੰਦਰ ਮਾਡਲ ਨੂੰ ਮੁੜ ਆਲੀਸ਼ਾਨ ਬਣਾਉਣ ਲਈ ਸੇਵਾ ਕਾਰਜ ਆਰੰਭ ਕਰ ਦਿੱਤੇ ਗਏ ਹਨ । ਇਸ ਸੁੰਦਰ ਮਾਡਲ ਦੇ ਚੋਗਿਰਦੇ ਨੂੰ ਨਾਨਕਸ਼ਾਹੀ ਇੱਟ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਦ ਕਿ ਇਸ ਮਾਡਲ ਉੱਪਰ ਸਜਾਵਟੀ ਲਾਇਟਾਂ ਅਤੇ ਇਲੈਕਟ੍ਰੋਨਿਕ ਵਿਧੀ ਨਾਲ ਏਕਓਾਕਾਰ ਦਾ ਮਾਡਲ ਜੋ 24 ਘੰਟੇ ਘੁੰਮਦਾ ਦਿਖਾਈ ਦਿੰਦਾ ਸੀ, ਨੂੰ ਆਧੁਨਿਕ ਤਰੀਕੇ ਨਾਲ ਮੁੜ ਚਾਲੂ ਕਰ ਦਿੱਤਾ ਗਿਆ ਹੈ ।
Comments (0)