ਰਿਆਸਤਾਂ ਵਿੱਚ ਸਿੱਖ ਬੀਬੀਆਂ ਦਾ ਰਾਜ
ਸਿੱਖ ਮਿਸਲਾਂ ਦੇ ਸਮੇਂ ਸਰਦਾਰ ਆਮ ਕਰਕੇ ਜੰਗਾਂ ਦੇ ਮੈਦਾਨ ਵਿਚ ਹੀ ਸਮਾਂ ਬਤੀਤਦੇ ਸਨ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਦੀਆਂ ਪਤਨੀਆਂ ਪੂਰੀ ਕਾਮਯਾਬੀ ਨਾਲ ਆਪਣੀਆਂ ਛੋਟੀਆਂ-ਛੋਟੀਆਂ ਰਿਆਸਤਾਂ ਦਾ ਪ੍ਰਬੰਧ ਚਲਾਉਂਦੀਆਂ ਸਨ। ਉਨ੍ਹਾਂ ਕੁਝ ਮਸ਼ਹੂਰ ਰਿਆਸਤਾਂ ਅਤੇ ਸਰਦਾਨੀਆਂ ਦੇ ਨਾਂਅ ਇਸ ਪ੍ਰਕਾਰ ਹਨ-
1. ਅੰਬਾਲਾ : ਰਾਣੀ ਦਿਆ ਕੌਰ ਪਤਨੀ ਸਵਰਗੀ ਸ: ਗੁਰਬਖਸ਼ ਸਿੰਘ। 2. ਬੜ੍ਹਾ ਗਾਓਂ (ਨੇੜੇ ਸ਼ਹਿਜ਼ਾਦਪੁਰ) : ਮਾਤਾ ਦੇਸਾਂ ਪਤਨੀ ਸ਼ਹੀਦ ਸਵ: ਸ: ਧਰਮ ਸਿੰਘ। 3. ਬਰਵਾਲਾ : ਮਾਈ ਲਾਲਾਂ। 4. ਭੜੋਗ (ਨੇੜੇ ਅੰਬਾਲਾ ਛਾਉਣੀ) : ਮਾਈ ਸਦਾ ਕੌਰ ਪਤਨੀ ਸਵ: ਸ: ਜਵਾਹਰ ਸਿੰਘ। 5. ਬਿਲਾਸਪੁਰ (ਜ਼ਿਲ੍ਹਾ ਅੰਬਾਲਾ) : ਮਾਈ ਦਯਾ ਕੌਰ। 6. ਬੂਰੀਆ : ਮਾਈ ਨੰਦ ਕੌਰ ਪਤਨੀ ਸਵਰਗੀ ਸ: ਜੈਮਲ ਸਿੰਘ। 7. ਚਲੌਦੀ : ਮਾਈ ਰਾਮ ਕੌਰ ਪਤਨੀ ਸਵ: ਸ: ਬਘੇਲ ਸਿੰਘ। 8. ਦਿਆਲਗੜ੍ਹ : ਰਾਣੀ ਸੁੱਖਾਂ। 9. ਧਨੌਰਾ : ਮਾਈ ਰਾਜ ਕੌਰ। 10. ਧਰਮਕੋਟ : ਰਾਣੀ ਰਤਨ ਕੌਰ ਪਤਨੀ ਸਵ: ਸ: ਤਾਰਾ ਸਿੰਘ ਘੇਬਾ। 11. ਧੀਨ : ਮਾਈ ਰਤਨ ਕੌਰ ਉਰਫ ਭਾਗ ਭਰੀ ਪਤਨੀ ਸਵ: ਸ: ਮਨਸਾ ਸਿੰਘ ਸੋਢੀ। 12. ਫਿਰੋਜ਼ੁਪਰ : ਰਾਣੀ ਲਛਮਨ ਕੌਰ ਪਤਨੀ ਸਵ: ਸ: ਧੰਨਾ ਸਿੰਘ ਅਤੇ ਪੁੱਤਰੀ ਜਗਾਧਰੀ ਵਾਲੇ ਰਾਏ ਸਿੰਘ ਭੰਗੀ। 13. ਗਦੌਲੀ (ਨੇੜੇ ਸਧੌੜਾ) : ਮਾਈ ਵਸੰਤ ਕੌਰ ਪਤਨੀ ਸਵ: ਸ: ਰਾਮ ਸਿੰਘ ਕਰੋੜ ਸਿੰਘੀਆਂ। 14. ਜਗਾਧਰੀ : ਮਾਈ ਦਯਾ ਕੌਰ ਪਤਨੀ ਸਵ: ਸ: ਭਗਵਾਨ ਸਿੰਘ। 15. ਕੈਥਲ : ਰਾਣੀ ਭਾਗਾਂ ਪਤਨੀ ਸਵ: ਸ: ਦੇਸੂ ਸਿੰਘ। 16. ਕਕਰਾਲਾ : ਮਾਈ ਭਾਗ ਭਰੀ ਪਤਨੀ ਸਵ: ਸ: ਕਰਮ ਸਿੰਘ ਜੋ ਕੈਥਲ ਦੇ ਰਾਜੇ ਭਾਈ ਲਾਲ ਸਿੰਘ ਦੀ ਚਾਚੇ ਦੀ ਧੀ ਸੀ। 17. ਕਲੋੜ : ਰਾਣੀ ਰਤਨ ਕੌਰ ਪਤਨੀ ਸਵ: ਸ: ਬਘੇਲ ਸਿੰਘ ਕਰੋੜ ਸਿੰਘੀਆਂ। 18. ਖਮਾਣੋ : ਮਾਈ ਖੇਮ ਕੌਰ ਪਤਨੀ ਸਵ: ਸ: ਦੇਸੂ ਸਿੰਘ ਕੱਕੜ। 19. ਖੰਨਾ : ਮਾਈ ਦਯਾ ਕੌਰ ਪਤਨੀ ਸ: ਹਰੀ ਸਿੰਘ ਜੋ ਜੀਂਦ ਦੇ ਰਾਜੇ ਭਾਗ ਸਿੰਘ ਦਾ ਭਤੀਜਾ ਸੀ। 20. ਖੰਨਾ (ਕੁਝ ਹਿੱਸਾ) : ਰਾਣੀ ਰਾਏ ਪੁਰੀ ਪਤਨੀ ਸ: ਜੀਤਮਲ ਸਿੰਘ ਨਰੈਣਗੜ੍ਹੀ। 21. ਮੁਬਾਰਕਪੁਰ : ਰਾਣੀ ਰੂਪ ਕੌਰ ਪਤਨੀ ਸਵ: ਸੋਭਾ ਸਿੰਘ।
22. ਮੁਲਾਣਾ : ਮਾਈ ਰੂਪ ਕੌਰ ਪਤਨੀ ਸਵ: ਸ: ਲਾਲ ਸਿੰਘ ਅੰਬਾਲੇ ਵਾਲਾ। 23. ਨਿਹਾਲਵਾਲਾ : ਮਾਈ ਧਰਮੋ ਅਤੇ ਮਾਈ ਰਾਜਿੰਦਰ ਕੌਰ ਪਤਨੀਆਂ ਸਵ: ਸ: ਦਯਾ ਸਿੰਘ। 24. ਮੁਸਤਫਾਬਾਦ : ਮਾਈ ਗੌਰਾਂ ਪਤਨੀ ਸਵ: ਸ: ਜੋਧ ਸਿੰਘ। 25. ਨਾਭਾ : ਰਾਣੀ ਦੇਸੋ ਪਤਨੀ ਰਾਜਾ ਹਮੀਰ ਸਿੰਘ ਜਿਸ ਨੇ ਪਤੀ ਦੇ ਧੋਖੇ ਨਾਲ ਫੜੇ ਜਾਣ 'ਤੇ ਚਾਰ ਮਹੀਨੇ ਰਾਜ ਚਲਾਇਆ। 26. ਪਟਿਆਲਾ : ਰਾਣੀ ਹੁਕਮਾਂ ਦਾਦੀ ਰਾਜਾ ਸਾਹਿਬ ਸਿੰਘ ਜਿਸ ਨੇ ਬਹੁਤ ਚੰਗਾ ਰਾਜ ਚਲਾਇਆ। 27. ਪਟਿਆਲਾ : ਰਾਣੀ ਰਾਜਿੰਦਰ ਕੌਰ ਸ਼ਹਿਜਾਦੀ ਪਟਿਆਲਾ ਜੋ ਫਗਵਾੜੇ ਵਿਆਹੀ ਸੀ, ਜਿਸ ਨੇ ਪਟਿਆਲਾ ਰਿਆਸਤ ਟੁੱਟਣ ਤੋਂ ਬਚਾਈ ਸੀ। 28. ਪਟਿਆਲਾ : ਰਾਣੀ ਸਾਹਿਬ ਕੌਰ ਜੋ ਫਤਹਿਗੜ੍ਹ ਵਿਆਹੀ ਸੀ ਅਤੇ ਪਟਿਆਲਾ ਰਿਆਸਤ ਦੀ ਕਾਮਯਾਬ ਪ੍ਰਧਾਨ ਮੰਤਰੀ ਰਹੀ ਸੀ। 29. ਪਿਹੋਵਾ : ਮਾਈ ਰਤਨ ਕੌਰ। 30. ਰਾਦੌੜ : ਮਾਈ ਅਨੰਦ ਕੌਰ ਪਤਨੀ ਸਵ: ਸ: ਦੁਲਚਾ ਸਿੰਘ। 31. ਰੋਪੜ : ਮਾਈ ਰਾਜ ਕੌਰ ਪੁੱਤਰੀ ਸ: ਕਰਮ ਸਿੰਘ ਨਿਰਮਲਾ ਵਾਸੀ ਸ਼ਾਹਬਾਦ ਮਾਰਕੰਡਾ ਅਤੇ ਸ: ਹਰੀ ਸਿੰਘ ਦੇ ਪੁੱਤਰ ਚੜ੍ਹਤ ਸਿੰਘ ਦੀ ਪਤਨੀ ਸੀ। 32. ਸ਼ਾਹਬਾਦ ਮਾਰਕੰਡਾ : ਮਾਈ ਮਹਾਂ ਕੌਰ ਪਤਨੀ ਸਵ: ਸ: ਕਰਮ ਸਿੰਘ ਨਿਰਮਲਾ। 33. ਸਬਕਾ (ਨੇੜੇ ਸ਼ਾਹਬਾਦ) : ਪਤਨੀ ਸਵ: ਬਖਸ਼ੀਸ਼ ਸਿੰਘ। 34. ਸਰਾਂ ਲਸ਼ਕਰੀ ਖਾਂ : ਮਾਈ ਸੋਭਰਾਈ ਪਤਨੀ ਸਵ: ਸ: ਅਨੂਪ ਸਿੰਘ। 35. ਸਿਆਲਬਾ : ਮਾਈ ਰਾਜਾਂ ਪਤਨੀ ਸਵ: ਸ: ਹਰੀ ਸਿੰਘ। 36. ਤਲਵੰਡੀ ਭਾਈ : ਮਾਈ ਦਰਯਾਈ ਪਤਨੀ ਸਵ: ਸ: ਮੋਹਰ ਸਿੰਘ ਨਿਸ਼ਾਨਵਾਲੀਆ। 37. ਥਾਨੇਸਰ : ਮਾਈ ਹੱਸਾਂ ਪਤਨੀ ਸਵ: ਸ: ਭੰਗਾ ਸਿੰਘ ਜਿਸ ਨੇ ਆਪਣੇ ਇਕਲੌਤੇ ਪੁੱਤਰ ਸ: ਫਤਹਿ ਸਿੰਘ ਦੀ ਮੌਤ ਉਪਰੰਤ 1819 ਵਿਚ ਰਾਜ ਸੰਭਾਲਿਆ।
ਅਵਤਾਰ ਸਿੰਘ ਗਿੱਲ
-ਸੇਵਾਮੁਕਤ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ,
708 ਸੈਕਟਰ 11-ਬੀ, ਚੰਡੀਗੜ੍ਹ।
ਮੋਬਾ: 98783-36677 (ਚੰਡੀਗੜ੍ਹ)।
905-913-0874 (ਕੈਨੇਡਾ)
Comments (0)