ਅਮਰੀਕਾ ਵਿਚ ਪ੍ਰਵਾਸੀ ਵਰਕਰ ਦੀ ਹੋਈ ਮੌਤ ਦੇ ਮਾਮਲੇ ਦੀ ਕਿਰਤ ਵਿਭਾਗ ਕਰੇਗਾ ਜਾਂਚ

ਅਮਰੀਕਾ ਵਿਚ ਪ੍ਰਵਾਸੀ ਵਰਕਰ ਦੀ ਹੋਈ ਮੌਤ ਦੇ ਮਾਮਲੇ ਦੀ ਕਿਰਤ ਵਿਭਾਗ ਕਰੇਗਾ ਜਾਂਚ
ਕੈਪਸ਼ਨ ਵਰਕਰ ਜੋਸ ਅਰਟੂਰੋ ਗੋਂਜ਼ਾਲੇਜ਼ ਮੈਨਡੋਜ਼ਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਉੱਤਰੀ ਕੈਰੋਲੀਨਾ ਰਾਜ ਵਿਚ ਇਕ ਫਾਰਮ 'ਤੇ ਅੱਤ ਦੀ ਗਰਮੀ 100 ਡਿਗਰੀ ਫਾਰਨਹੀਟ ਤਾਪਮਾਨ ਵਿਚ ਕੰਮ ਕਰਦੇ ਪ੍ਰਵਾਸੀ ਵਰਕਰ ਦੀ ਹੋਈ ਮੌਤ ਦੀ ਜਾਂਚ ਰਾਜ ਦਾ ਕਿਰਤ ਵਿਭਾਗ ਕਰ ਰਿਹਾ ਹੈ। ਪ੍ਰਵਾਸੀ ਵਰਕਰ ਦੀ ਪਛਾਣ ਜੋਸ ਅਰਟੂਰੋ ਗੋਂਜ਼ਾਲੇਜ਼ ਮੈਨਡੋਜ਼ਾ ਵਜੋਂ ਹੋਈ ਹੈ ਜੋ ਮੈਕਸੀਕੋ ਦਾ ਰਹਿਣਾ ਵਾਲਾ ਸੀ। ਨੈਸ਼ ਕਾਊਂਟੀ ਐਮਰਜੈਂਸੀ ਸਰਵਿਸਜ ਦੀ ਰਿਪੋਰਟ ਅਨੁਸਾਰ ਇਕ ਵਿਅਕਤੀ ਵੱਲੋਂ ਫੋਨ ਕਰਕੇ ਦੱਸਿਆ ਗਿਆ ਸੀ ਕਿ ਇਕ ਵਰਕਰ ਨੂੰ ਦਿਲ ਦੀ ਤਕਲੀਫ ਹੈ ਜਾਂ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ ਜਿਸ ਉਪਰੰਤ ਡਾਕਟਰੀ ਅਮਲਾ ਮੌਕੇ 'ਤੇ ਪੁੱਜਾ। ਬਰਨੇਸ ਫਾਰਮ ਦੀ ਮੁੱਢਲੀ ਰਿਪੋਰਟ ਅਨੁਸਾਰ ਵਰਕਰ  ਦੀ ਫਾਰਮ 'ਤੇ ਹੀ ਮੌਤ ਹੋ ਚੁੱਕੀ ਸੀ। ਵਰਕਰ ਨੇ ਕੁਝ ਦਿਨ ਪਹਿਲਾਂ ਹੀ ਫਾਰਮ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਈ ਐਮ ਐਸ ਦੀ ਰਿਪੋਰਟ ਅਨੁਸਾਰ ਵਰਕਰ ਗਰਮੀ ਤੋਂ ਪ੍ਰਭਾਵਿਤ ਹੋਇਆ ਹੈ ਪਰੰਤੂ ਈ ਐਮ ਐਸ ਨੇ ਮੌਤ ਦੇ  ਅਸਲ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਹੈ।