ਸੂਬੇ ਅੰਦਰ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਦਾਅਵੇ  ਹੋਏ ਢਹਿ ਢੇਰੀ

ਸੂਬੇ ਅੰਦਰ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਦਾਅਵੇ  ਹੋਏ ਢਹਿ ਢੇਰੀ

ਪੰਜਾਬ ਦੇ  ਕਾਰੋਬਾਰੀਆਂ ਵਲੋਂ ਯੂ.ਪੀ. ਦੇ ਮੁੱਖ ਮੰਤਰੀ   ਨੂੰ ਨਿਵੇਸ਼ ਕਰਨ ਦਾ  ਦਿੱਤਾ ਭਰੋਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੁਧਿਆਣਾ-ਸੂਬੇ ਅੰਦਰ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਉਸ ਸਮੇਂ ਢਹਿ ਢੇਰੀ ਹੁੰਦੇ ਵਿਖਾਈ ਦਿੱਤੇ, ਜਦੋਂ ਪੰਜਾਬ ਦੇ ਨਾਮੀ ਕਾਰੋਬਾਰੀਆਂ ਵਲੋਂ ਉੱਤਰ ਪ੍ਰਦੇਸ਼ (ਯੂ.ਪੀ.) ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਯੂ.ਪੀ. ਵਿਚ 2 ਲੱਖ 35 ਹਜ਼ਾਰ ਕਰੋੜ ਨਿਵੇਸ਼ ਕਰਨ ਦਾ ਭਰੋਸਾ ਦੇ ਦਿੱਤਾ । ਜ਼ਿਕਰਯੋਗ ਹੈ ਕਿ ਯੂ.ਪੀ. ਸਰਕਾਰ ਵਲੋਂ ਅਕਬਰਪੁਰ ਕਾਨਪੁਰ ਦਿਹਾਤ 'ਚ 450 ਏਕੜ ਵਿਚ ਉਦਯੋਗਿਕ ਪਾਰਕ ਅਤੇ ਕਾਨਪੁਰ-ਝਾਂਸੀ ਰਾਜਮਾਰਗ ਉਪਰ 48000 ਏਕੜ 'ਚ ਉਦਯੋਗਿਕ ਨਗਰ ਸਥਾਪਤ ਕਰਨ ਦੀਆਂ ਤਿਆਰੀਆਂ ਦੇ ਚੱਲਦੇ ਪੰਜਾਬ ਦੇ ਨਾਮੀ ਕਾਰੋਬਾਰੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ । ਇਸਦੇ ਚਲਦੇ ਹੀ ਬੀਤੇ ਦਿਨ ਵੀ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵਲੋਂ ਯੂ.ਪੀ. ਨੂੰ ਇੰਡਸਟਰੀ ਹੱਬ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ।ਅਟੱਲ ਉਦਯੋਗਿਕ ਵਿਕਾਸ ਪ੍ਰੀਸ਼ਦ ਦੀ ਅਗਵਾਈ ਹੇਠ ਪੰਜਾਬ ਦੇ ਕਾਰੋਬਾਰੀ ਜਿਸ 'ਚ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਟੀ.ਆਰ. ਮਿਸ਼ਾ, ਏਵਨ ਸਾਈਕਲ ਦੇ ਸੀ.ਐਮ.ਡੀ. ਓਾਕਾਰ ਸਿੰਘ ਪਾਹਵਾ, ਅਨੂਪ ਸੰਖਧਰ, ਮਦਨ ਅਗਰਵਾਲ, ਡੀ.ਪੀ. ਮਿਸ਼ਰਾ, ਰਵਿੰਦਰ ਤਿਵਾੜੀ, ਵਿਵੇਕ ਗੁਪਤਾ, ਵਿਜੈ ਚੌਹਾਨ, ਰਾਮ ਉਗਰਹ ਸ਼ੁਕਲ, ਰਾਜੇਸ਼ ਸਿੰਘ ਵੀ ਹਾਜ਼ਰ ਸਨ ।ਅਟੱਲ ਉਦਯੋਗਿਕ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵਲੋਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅੱਗੇ 2,35,000 ਕਰੋੜ ਦੇ ਨਿਵੇਸ਼ ਦਾ ਪ੍ਰਸਤਾਵ ਰੱਖਿਆ ਗਿਆ, ਜਿਸ ਵਿਚੋਂ ਕੁੱਝ ਇਕਾਈਆਂ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਕੁੱਝ ਦਾ ਚਲ ਰਿਹਾ ਹੈ ।ਏਵਨ ਸਾਈਕਲ ਦੇ ਸੀ.ਐਮ.ਡੀ. ਓਾਕਾਰ ਸਿੰਘ ਪਾਹਵਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਯੂ.ਪੀ. ਸਰਕਾਰ ਵਲੋਂ ਉਦਯੋਗਿਕ ਪਾਰਕ ਤੇ ਉਦਯੋਗਿਕ ਨਗਰ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ ਨਾਮੀ ਕਾਰੋਬਾਰੀ ਵੀ ਨਿਵੇਸ਼ ਕਰ ਰਹੇ ਹਨ ।ਯੂ.ਪੀ. ਸਰਕਾਰ ਵਲੋਂ ਕਾਰੋਬਾਰੀਆਂ ਨੂੰ ਆਪਣੀਆਂ ਇਕਾਈਆਂ ਸਥਾਪਤ ਕਰਨ ਲਈ ਸਸਤੀ ਜ਼ਮੀਨ ਦੇ ਨਾਲ ਹੀ ਹੋਰ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ ।