ਅਮਰੀਕਾ ਦੇ ਇਕ ਸਕੂਲ ਵਿਚ ਹੋਏ ਭਿਆਨਕ ਗੋਲੀਕਾਂਡ ਦਾ ਮਾਮਲਾ

ਅਮਰੀਕਾ ਦੇ ਇਕ ਸਕੂਲ ਵਿਚ ਹੋਏ ਭਿਆਨਕ ਗੋਲੀਕਾਂਡ ਦਾ ਮਾਮਲਾ

ਪੁਲਿਸ ਅਫਸਰਾਂ ਵਿਰੁੱਧ ਅਪਰਾਧਕ ਦੋਸ਼ ਆਇਦ ਕਰਨ ਬਾਰੇ ਗਰੈਂਡ ਜਿਊਰੀ ਕਰੇਗੀ ਫੈਸਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂਵਾਲਡ, ਟੈਕਸਾਸ ਵਿਚ ਸਥਿੱਤ ਰਾਬ ਐਲੀਮੈਂਟਰੀ ਸਕੂਲ ਵਿਚ ਮਈ 2022 ਵਿਚ ਵਾਪਰੇ ਭਿਆਨਕ ਗੋਲੀਕਾਂਡ ਜਿਸ ਵਿਚ 19 ਬੱਚਿਆਂ ਤੇ 2 ਅਧਿਆਪਕਾਂ ਦੀ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਲਾਅ ਇਨਫੋਰਸਮੈਂਟ ਅਫਸਰਾਂ ਵਿਰੁੱਧ ਸੰਭਾਵੀ ਫੌਜਦਾਰੀ ਦੋਸ਼ ਆਇਦ ਕਰਨ ਬਾਰੇ ਫੈਸਲਾ ਇਕ ਗਰੈਂਡ ਜਿਊਰੀ ਕਰੇਗੀ। ਪੁਲਿਸ ਅਫਸਰਾਂ ਨੂੰ ਕੁਤਾਹੀ ਵਰਤਣ ਤੇ ਸਮੇ ਸਿਰ ਕਾਰਵਾਈ ਨਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਰੈਂਡ ਜਿਊਰੀ ਵੱਲੋਂ ਯੂ ਐਸ ਨਿਆਂ ਵਿਭਾਗ ਦੁਆਰਾ ਇਸ ਗੋਲੀਕਾਂਡ ਬਾਰੇ ਰਿਪੋਰਟ ਜਾਰੀ ਕਰਨ ਤੋਂ ਪਹਿਲਾਂ ਜਿਨਾਂ ਸਬੂਤਾਂ ਨੂੰ ਧਿਆਨ ਵਿਚ ਰਖਿਆ ਗਿਆ ਸੀ, ਉਨਾਂ ਸਬੂਤਾਂ ਬਾਰੇ ਹੀ ਵਿਚਾਰ ਕਰਨ ਦੀ ਆਸ ਹੈ। ਬੀਤੇ ਦਿਨ ਨਿਆਂ ਵਿਭਾਗ ਨੇ ਜਾਰੀ ਆਪਣੀ ਰਿਪੋਰਟ '' ਹੌਅ ਲਾਅ ਇਨਫੋਰਮੈਂਟ ਰੀਐਕਟਡ ਮਈ 24,2022 ਅਟੈਕ'' ਵਿਚ ਕਿਹਾ ਹੈ ਕਿ ਵੱਡੀ ਪੱਧਰ ਉਪਰ ਅਸਫਲਤਾ ਸਾਹਮਣੇ ਆਈ ਹੈ। ਸਮੇ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਸਨ।