ਸਾਕਾ ਨਕੋਦਰ ਦਾ ਅਠੱਤੀਵਾਂ ਸ਼ਹੀਦੀ ਦਿਹਾੜਾ ਗੁਰਦਵਾਰਾ ਸਾਹਿਬ ਫਰੀਮੌਂਟ ਕੈਲੀਫੋਰਨੀਆ ਵਿਖੇ ਪੂਰਨ ਸ਼ਰਧਾ ਤੇ ਸਤਿਕਾਰ ਸਾਹਿਤ ਮਨਾਇਆ ਗਿਆ

ਸਾਕਾ ਨਕੋਦਰ ਦਾ ਅਠੱਤੀਵਾਂ ਸ਼ਹੀਦੀ ਦਿਹਾੜਾ ਗੁਰਦਵਾਰਾ ਸਾਹਿਬ ਫਰੀਮੌਂਟ ਕੈਲੀਫੋਰਨੀਆ ਵਿਖੇ ਪੂਰਨ ਸ਼ਰਧਾ ਤੇ ਸਤਿਕਾਰ ਸਾਹਿਤ ਮਨਾਇਆ ਗਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਫਰੀਮੌਂਟ: ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅਰਦਾਸ ਤੋਂ ਬਾਅਦ ਗੁਰਬਾਣੀ ਦੀ ਕਥਾ ਉਪਰੰਤ ਜਥੇਦਾਰ ਜਸਵਿੰਦਰ ਸਿੰਘ ਜੀ ਜੰਡੀ, ਯੂਨੀਅਨ ਸਿਟੀ ਦੇ ਵਾਈਸ ਮੇਅਰ ਗੈਰੀ ਸਿੰਘ, ਕੈਲੀਫੋਰਨੀਆ ਦੀਆਂ ਅਸੈਂਬਲੀ ਮੈਂਬਰ ਲਿਜ਼ ਓਰਟੇਗਾ ਤੇ ਡਾ ਜਸਮੀਤ ਕੌਰ ਬੈਂਸ ਅਤੇ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਵੀਰ ਡਾ ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਸ਼ਰਧਾ ਨਾਲ ਯਾਦ ਕੀਤਾ ਅਤੇ 38 ਸਾਲਾ ਨਾਇਨਸਾਫ਼ੀ ਤੇ ਚਾਨਣ ਪਾਇਆ।

ਇਨ੍ਹਾਂ ਬੇਇਨਸਾਫ਼ੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਜਾਗਰ ਕਰਨ ਦੀ ਮਹਤੱਤਾ ਅਤੇ ਬਾਪੂ ਬਲਦੇਵ ਸਿੰਘ ਜੀ ਦੇ ਸ਼ੰਘਰਸ਼ ਲਈ ਕੀਤੇ ਸਿਰੜ ਨੂੰ ਸਿਜਦਾ ਕਰਦਿਆਂ ਸਮੂਹ ਪੰਥਕ ਜਥੇਬੰਦੀਆਂ, ਸੰਸਥਾਵਾਂ, ਰਾਜਸੀ, ਧਾਰਮਿਕ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਸਿੱਖ ਨੇਤਾਵਾਂ ਨੂੰ ਇਸ ਸ਼ੰਘਰਸ਼ ਵਿੱਚ ਅੱਗੇ ਹੋ ਕੇ ਪਰਿਵਾਰਾਂ ਨਾਲ ਖੜਨ ਦੀ ਅਪੀਲ ਕੀਤੀ ਗਈ।

 ਉਪਰੰਤ ਗੁਰਬਾਣੀ  ਕੀਰਤਨ ਦੇ ਗਾਇਨ ਕੀਤੇ ਗਏ। ਅੱਜ ਦੇ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਸਮਰਪਤ ਦੀਵਾਨਾਂ ਵਿੱਚ ਖਰਾਬ ਮੌਸਮ ਦੇ ਬਾਵਜੂਦ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਟੇਜ ਸਕੱਤਰ ਦੀ ਸੇਵਾ ਸ. ਦਵਿੰਦਰ ਸਿੰਘ ਜੀ ਵਲੋਂ ਸੁਚੱਜੇ ਤਰੀਕੇ ਨਾਲ ਨਿਭਾਈ ਗਈ।